ਸ਼ਰਮਨਾਕ ! ਆਟੇ 'ਚ ਥੁੱਕ ਕੇ ਬਣਾਉਂਦਾ ਸੀ ਰੋਟੀ, ਵੀਡੀਓ ਵਾਇਰਲ
ਲਖਨਊ: ਲਖਨਊ ਦੇ ਕਾਕੋਰੀ ਇਲਾਕੇ 'ਚ ਸਥਿਤ ਇਕ ਰੈਸਟੋਰੈਂਟ 'ਤੇ ਥੁੱਕ ਕੇ ਰੋਟੀ ਬਣਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਢਾਬਾ ਮਾਲਕ ਸਮੇਤ 6 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਮੇਰਠ ਅਤੇ ਗਾਜ਼ੀਆਬਾਦ 'ਚ ਵੀ ਹੋਟਲ 'ਚ ਥੁੱਕ ਕੇ ਰੋਟੀਆਂ ਸੇਕਣ ਦੇ ਵੀਡੀਓ ਸਾਹਮਣੇ ਆਏ ਸਨ।
ਜਾਣਕਾਰੀ ਮੁਤਾਬਕ ਕਾਕੋਰੀ 'ਚ ਤਾਲਾਬ ਵਾਰਡ ਨੇੜੇ ਸਥਿਤ ਇਕ ਰੈਸਟੋਰੈਂਟ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਰੈਸਟੋਰੈਂਟ ਦਾ ਨਾਂ ਇਮਾਮ ਅਲੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਢਾਬੇ 'ਤੇ ਤੰਦੂਰ 'ਚ ਰੋਟੀ ਬਣਾ ਰਿਹਾ ਹੈ। ਰੋਟੀ ਬਣਾਉਂਦੇ ਹੋਏ ਉਹ ਉਸ 'ਤੇ ਥੁੱਕ ਰਿਹਾ ਹੈ। ਇਸ ਵੀਡੀਓ ਨੂੰ ਰੈਸਟੋਰੈਂਟ ਤੋਂ ਦੂਰ ਖੜ੍ਹੇ ਇਕ ਵਿਅਕਤੀ ਨੇ ਰਿਕਾਰਡ ਕੀਤਾ ਅਤੇ ਵਾਇਰਲ ਕੀਤਾ।#Lucknow A cook along with five others was arrested from Kakori area after a video showing him spitting on food went viral. pic.twitter.com/aEaZhlmMYa — Adeeb Walter (@WalterAdeeb) January 11, 2022