ਸ਼ਹਿਨਾਜ਼ ਗਿੱਲ ਦਾ 'Tu yaheen hai' ਗੀਤ ਹੋਇਆ ਰਿਲੀਜ਼, ਸਿਧਾਰਥ ਸ਼ੁਕਲਾ ਨੂੰ ਦਿੱਤੀ ਸ਼ਰਧਾਂਜਲੀ
Shehnaaz Gill Tu Yaheen Hai Song: ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦੇ ਕਈ ਪੁਰਾਣੇ ਵੀਡੀਓ ਸਾਹਮਣੇ ਆਏ ਹਨ। ਜੋ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ ਪਰ ਹੁਣ ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਅਧਿਕਾਰਤ ਤੌਰ 'ਤੇ ਆਪਣੀ ਪਹਿਲੀ ਸੋਸ਼ਲ ਮੀਡੀਆ ਪੋਸਟ ਕੀਤੀ ਹੈ।
ਇਸ ਪੋਸਟ ਰਾਹੀਂ ਸ਼ਹਿਨਾਜ਼ ਗਿੱਲ ਨੇ ਉਨ੍ਹਾਂ ਲਈ ਆਪਣੇ ਨਵੇਂ ਗੀਤ ਦਾ ਐਲਾਨ ਕਰਕੇ ਅਦਾਕਾਰ ਨੂੰ 'ਦਿਲੋਂ ਸ਼ਰਧਾਂਜਲੀ' ਦਿੱਤੀ ਹੈ।
ਸ਼ਹਿਨਾਜ਼ ਗਿੱਲ ਦਾ ਮਿਊਜ਼ਿਕ ਵੀਡੀਓ 'Tu Yaheen Hai' ਰਿਲੀਜ਼ ਹੋ ਗਿਆ ਹੈ। ਇਹ ਗੀਤ ਸ਼ਹਿਨਾਜ਼ ਦੇ ਦਿਲ ਤੋਂ ਸਿਧਾਰਥ ਨੂੰ ਸ਼ਰਧਾਂਜਲੀ ਹੈ। 'Tu Yaheen Hai' ਗੀਤ ਨੂੰ ਸ਼ਹਿਨਾਜ਼ ਗਿੱਲ ਨੇ ਖੁਦ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਰਾਜ ਰੰਜਨ ਨੇ ਲਿਖੇ ਹਨ।
ਇਸ ਗੀਤ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਭਾਵੁਕ ਹੋ ਗਏ ਹਨ। 'Tu Yaheen Hai' ਗੀਤ ਦੇ ਵੀਡੀਓ 'ਚ ਬਿੱਗ ਬੌਸ ਦੇ ਫਲੈਸ਼ਬੈਕ ਦਿਖਾਈ ਦੇ ਰਹੇ ਹਨ। ਵੀਡੀਓ 'ਚ ਸ਼ਹਿਨਾਜ਼ ਗਿੱਲ ਕਾਫੀ ਹਾਰੀ ਨਜ਼ਰ ਆ ਰਹੀ ਹੈ। ਗੀਤ ਨੂੰ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਸਿਡਨਾਜ਼ ਦਾ ਪਿਆਰ ਅਮਰ ਹੈ ਅਤੇ ਉਸ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ।
ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ਼ ਗਿੱਲ ਦੀ ਮੁਲਾਕਾਤ ਟੀਵੀ ਦੇ ਵਿਵਾਦਿਤ ਸ਼ੋਅ ਬਿੱਗ ਬੌਸ 13 ਵਿੱਚ ਹੋਈ ਸੀ। ਇਸ ਸ਼ੋਅ ਦੌਰਾਨ ਹੀ ਦੋਹਾਂ ਦੀ ਨੇੜਤਾ ਵਧੀ ਅਤੇ ਦੋਵਾਂ ਨੂੰ ਦੇਖ ਕੇ ਹੀ ਦੋਹਾਂ ਦਾ ਨਾਂ ਲੋਕਾਂ ਦੇ ਦਿਲਾਂ-ਦਿਮਾਗ 'ਚ ਘਰ ਕਰ ਗਿਆ।
-PTC News