ਟੋਕੀਓ ਓਲੰਪਿਕ ਦਾ ਸੱਤਵਾਂ ਦਿਨ ਭਾਰਤ ਲਈ ਰਿਹਾ ਸ਼ਾਨਦਾਰ, ਇਹ ਖਿਡਾਰੀ ਪਹੁੰਚੇ ਕੁਆਟਰ ਫਾਈਨਲ 'ਚ
ਨਵੀਂ ਦਿੱਲੀ: ਟੋਕੀਓ ਓਲੰਪਿਕ 2020 (Tokyo Olympic 2020) ਦਾ ਅੱਜ ਸੱਤਵਾਂ ਦਿਨ ਹੈ ਤੇ ਇਹ ਦਿਨ ਭਾਰਤ ਵਾਸੀਆਂ ਤੇ ਭਾਰਤ ਦੇ ਖਿਡਾਰੀਆਂ ਲਈ ਸ਼ਾਨਦਾਰ ਸਾਬਤ ਹੋ ਰਿਹਾ ਹੈ। ਅੱਜ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਸਾਰੇ ਹੀ ਭਾਰਤੀ ਖਿਡਾਰੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਓਲੰਪਿਕ (Olympic) ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹਰ ਖਿਡਾਰੀ ਤੋਂ ਦੇਸ਼ ਵਾਸੀਆਂ ਨੂੰ ਬੜੀਆਂ ਉਮੀਦਾਂ ਹਨ ਤੇ ਹੁਣ ਤੱਕ ਵੇਖੋ-ਵੱਖਰੀਆਂ ਖੇਡਾਂ ਵਿੱਚ ਭਾਰਤ ਆਪਣਾ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਕੁਆਟਰ ਫਾਇਨਲ (Quatarfinal) ਵਿੱਚ ਪਹੁੰਚੇ ਸਾਰੇ ਖਿਡਾਰੀ ਇਸ ਗੱਲ ਦਾ ਸਬੂਤ ਨੇ।
ਪੀਵੀ ਸਿੰਧੂ (PV Sindhu) ਨੇ ਬੈਡਮਿੰਟਨ ਵਿੱਚ, ਸਤੀਸ਼ ਕੁਮਾਰ (Satish Kumar) ਅਤੇ ਪੂਜਾ ਰਾਣੀ (Pooja Rani) ਨੇ ਮੁੱਕੇਬਾਜ਼ੀ ਵਿੱਚ ਅਤੇ ਪੁਰਸ਼ ਭਾਰਤੀ ਹਾਕੀ ਟੀਮ ਨੇ ਆਪਣਾ ਚੰਗਾ ਪ੍ਰਦਰਸ਼ਨ ਕਰਕੇ ਕੁਆਟਰ ਫਾਇਨਲ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ।
ਹੋਰ ਪੜ੍ਹੋ: ਅੱਠਵੇਂ ਦਿਨ ਵੀ ਕਿਸਾਨਾਂ ਦੇ ਹੱਕ ‘ਚ ਡਟੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਸਦ, ਖੇਤੀ ਕਾਨੂੰਨਾਂ ਖਿਲਾਫ ਕੀਤਾ ਪ੍ਰਦਰਸ਼ਨ
ਆਰਚਰ ਅਤਨੁ ਦਾਸ ਅਤੇ ਦੀਪਿਕਾ ਕੁਮਾਰੀ ਦੀ ਜੋੜੀ ਵੀ ਪ੍ਰੀ ਕੁਆਟਰ ਫਾਇਨਲ ਵਿੱਚ ਪਹੁੰਚ ਗਈ ਹੈ। ਇਤਫਾਕ ਦੀ ਗੱਲ ਇਹ ਹੈ ਕਿ ਇਹ ਜੋੜੀ ਅਸਲ ਵਿੱਚ ਪਤੀ-ਪਤਨੀ ਹਨ।
ਇਹਨਾਂ ਸਾਰਿਆਂ ਲਈ ਭਾਰਤ ਦੇ ਲੋਕ ਦੁਆਵਾਂ ਕਰ ਰਹੇ ਹਨ ਕਿ ਇਹਨਾਂ ਦੀ ਇੰਨੇ ਸਾਲਾਂ ਦੀ ਕੜੀ ਮਿਹਨਤ ਦਾ ਫ਼ਲ ਇਹਨਾਂ ਨੂੰ ਜਲਦੀ ਮਿਲੇ ਕਿਉਂਕਿ ਇਹਨਾਂ ਸਦਕੇ ਹੀ ਅੱਜ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਂ ਸਿਖਰਾਂ 'ਤੇ ਹੈ।
ਇਹਨਾਂ ਖੇਡਾਂ ਤੋਂ ਇਲਾਵਾ ਸ਼ੂਟਿੰਗ ਵਿੱਚ ਮਨੂ ਬਾਖਰ ਨੇ ਪੰਜਵਾਂ ਸਥਾਨ ਓਪਨਿੰਗ ਕ੍ਵਾਲੀਫਿਕੇਸ਼ਨ ਵਿੱਚ ਹਾਸਿਲ ਕਰਕੇ ਅਗਲੇ ਰਾਉਂਡ ਲਈ ਕੁਆਲੀਫਾਈ ਕੀਤਾ ਹੈ। ਰੋਇੰਗ 'ਚ ਫਾਇਨਲ ਬੀ ਸ਼੍ਰੇਣੀ ਵਿੱਚ ਅਰਜੁਨ ਲਾਲ ਜੱਟ ਤੇ ਅਰਵਿੰਦ ਸਿੰਘ ਦੀ ਜੋੜੀ ਨੇ ਗਿਆਰਵਾਂ ਸਥਾਨ ਹਾਸਿਲ ਕੀਤਾ ਹੈ। ਭਾਵੇ ਇਹ ਜੋੜੀ ਫਾਇਨਲ ਨਹੀਂ ਜਿੱਤ ਸਕੀ ਪਰ ਇਹ ਭਾਰਤ ਦੀ ਅੱਜ ਤੱਕ ਦੀ ਪਹਿਲੀ ਜੋੜੀ ਹੈ ਜਿਸ ਨੇ ਸੈਮੀਫਾਇਨਲ ਲਈ ਕੁਆਲੀਫਾਈ ਕੀਤਾ ਹੈ।
-PTC News