ਸ਼ੇਅਰ ਬਾਜ਼ਾਰਾਂ 'ਚ ਗਿਰਾਵਟ 'ਤੇ ਲੱਗੀ ਬਰੇਕ, ਸੈਂਸੈਕਸ 428 ਅੰਕ ਚੜ੍ਹਿਆ
ਮੁੰਬਈ: ਰਿਲਾਇੰਸ ਇੰਡਸਟਰੀਜ਼ ਅਤੇ ਟੈਕ ਮਹਿੰਦਰਾ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਖਰੀਦਦਾਰੀ ਨਾਲ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਦੀ ਗਿਰਾਵਟ ਨੂੰ ਖਤਮ ਕੀਤਾ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 427.79 ਅੰਕ ਜਾਂ 0.78 ਫੀਸਦੀ ਵਧ ਕੇ 55,320.28 'ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ, ਇਹ 55,366.84 ਅੰਕ ਦੇ ਉੱਚ ਪੱਧਰ 'ਤੇ ਚਲਾ ਗਿਆ ਅਤੇ ਇਹ 54,507.41 ਅੰਕ ਦੇ ਹੇਠਲੇ ਪੱਧਰ ਨੂੰ ਵੀ ਛੂਹ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 121.85 ਅੰਕ ਜਾਂ 0.74 ਫੀਸਦੀ ਦੇ ਵਾਧੇ ਨਾਲ 16,478.10 'ਤੇ ਬੰਦ ਹੋਇਆ। ਸੈਂਸੈਕਸ ਕੰਪਨੀਆਂ 'ਚ ਡਾ. ਰੈੱਡੀ ਦਾ ਸ਼ੇਅਰ ਸਭ ਤੋਂ ਵੱਧ ਤਿੰਨ ਫੀਸਦੀ ਵਧਿਆ ਹੈ। ਰਿਲਾਇੰਸ ਇੰਡਸਟਰੀਜ਼, ਭਾਰਤੀ ਏਅਰਟੈੱਲ, ਟੇਕ ਮਹਿੰਦਰਾ, ਸਨ ਫਾਰਮਾ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ ਵੀ ਵਾਧੇ ਨਾਲ ਬੰਦ ਹੋਏ। ਇਸ ਦੇ ਨਾਲ ਹੀ ਟਾਟਾ ਸਟੀਲ, ਐੱਨ.ਟੀ.ਪੀ.ਸੀ., ਐੱਸ.ਬੀ.ਆਈ ਅਤੇ ਬਜਾਜ ਫਾਈਨਾਂਸ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗਕਾਂਗ ਦਾ ਹੈਂਗ ਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਘਾਟੇ 'ਚ ਰਿਹਾ, ਜਦਕਿ ਜਾਪਾਨ ਦਾ ਨਿੱਕੇਈ 'ਚ ਤੇਜ਼ੀ ਰਹੀ। ਇਹ ਵੀ ਪੜ੍ਹੋ:ਬਿਹਾਰ 'ਚ ਚੱਲਦੀ ਟਰੇਨ 'ਚੋਂ ਚੋਰ ਨੇ ਯਾਤਰੀ ਦਾ ਖੋਹਿਆ ਫੋਨ, ਸੋਸ਼ਲ ਮੀਡੀਆ 'ਤੇ ਖੂਬ ਵਾਇਰਲ -PTC News