ਬਾਜ਼ਾਰ 'ਚ ਸੈਂਸੈਕਸ 2000 ਅੰਕ ਡਿੱਗਿਆ, ਨਿਫਟੀ 17,000 ਤੋਂ ਵੀ ਹੇਠਾਂ
Stock Market: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਬਾਜ਼ਾਰ ਇੰਨਾ ਡਿੱਗਿਆ ਕਿ ਇਸ ਨੂੰ 'ਬਲੈਕ ਸੋਮਵਾਰ' ਕਹਿਣਾ ਗਲਤ ਨਹੀਂ ਹੋਵੇਗਾ। ਬੀਐਸਈ ਸੈਂਸੈਕਸ ਅੱਜ 2000 ਤੋਂ ਵੱਧ ਅੰਕ ਟੁੱਟ ਗਿਆ ਹੈ। ਸੈਂਸੈਕਸ ਅਤੇ ਨਿਫਟੀ ਦੋਵੇਂ 3-3 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।
ਮਿਡਕੈਪ ਇੰਡੈਕਸ 9 ਮਹੀਨਿਆਂ 'ਚ ਸਭ ਤੋਂ ਵੱਡੀ ਗਿਰਾਵਟ 'ਤੇ ਹੈ। ਇੰਟਰਾ-ਡੇ ਵਿੱਚ ਨਿਫਟੀ 17,000 ਤੋਂ ਹੇਠਾਂ ਖਿਸਕ ਗਿਆ ਹੈ ਅਤੇ ਨਿਫਟੀ 27 ਦਸੰਬਰ 2021 ਤੋਂ ਬਾਅਦ ਪਹਿਲੀ ਵਾਰ 17,000 ਤੋਂ ਹੇਠਾਂ ਚਲਾ ਗਿਆ ਹੈ। ਇਹ ਅਪ੍ਰੈਲ 2021 ਤੋਂ ਬਾਅਦ ਨਿਫਟੀ ਦੇ ਇੰਟਰਾ-ਡੇ 'ਚ ਸਭ ਤੋਂ ਵੱਡੀ ਗਿਰਾਵਟ ਹੈ।
ਇਸ ਦੇ ਨਾਲ ਹੀ ਨਿਫਟੀ 'ਚ 620 ਅੰਕਾਂ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਇਹ 16,997.85 'ਤੇ ਆ ਗਿਆ ਹੈ ਯਾਨੀ ਇਹ 17,000 ਤੋਂ ਹੇਠਾਂ ਖਿਸਕ ਗਿਆ ਹੈ। ਸੈਂਸੈਕਸ 'ਚ 2000 ਅੰਕਾਂ ਦੀ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਹੈ।