ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ
ਸੀਨੀਅਰ ਅਕਾਲੀ ਦਲ ਦੀ ਆਗੂ ਬੀਬੀ ਸਤਵੰਤ ਕੌਰ ਸੰਧੂ ਦਾ ਸ਼ਨੀਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਚਮਕੌਰ ਸਾਹਿਬ ਤੋਂ ਦੋ ਵਾਰ ਦੀ ਮੰਤਰੀ ਅਤੇ ਪੰਜ ਵਾਰ ਵਿਧਾਇਕ ਕੌਰ 22 ਫਰਵਰੀ ਨੂੰ 81 ਸਾਲ ਦੀ ਹੋ ਗਈ ਸੀ। ਉਹਨਾਂ ਨੂੰ ਪੰਦਰਵਾੜੇ ਪਹਿਲਾਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਦੋਂ ਉਹ ਕੋਰੋਨਾ ਵਾਇਰਸ ਨਾਲ ਪੀੜਤ ਸਨ । “ਉਹਨਾਂ ਨੇ ਰਾਤ 10.40 ਵਜੇ ਆਖਰੀ ਸਾਹ ਲਿਆ।ਉਥੇ ਹੀ ਬੀਬੀ ਸਤਵੰਤ ਕੌਰ ਜੀ ਦੇ ਅਕਾਲ ਚਲਾਣੇ 'ਤੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਕ ਸ਼ੋਕ ਸੰਦੇਸ਼ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬੀਬੀ ਸੰਧੂ ਨੁੰ ਇਕ ਦ੍ਰਿੜ੍ਹ ਸਮਾਜਿਕ ਕਾਰਕੁੰਨ ਕਰਾਰ ਦਿੱਤਾ ਜਿਹਨਾਂ ਨੇ ਆਪਣੇ ਹਲਕੇ ਚਮੌਕਰ ਸਾਹਿਬ ਦੀਸੇਵਾ ਕੀਤੀ ਜਿਸਦੇ ਉਹ ਪੰਜ ਵਾਰ ਵਿਧਾਇਕ ਰਹੇ ਤੇ ਸੂਬੇ ਦੀ ਵੀ ਨਿਰਸਵਾਰਥ ਸੇਵਾ ਕੀਤੀ। ਉਹਨਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਬੀਬੀ ਸੰਧੂ ਦੇ ਕੰਮ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।Saddened to learn about the demise of senior @Akali_Dal_ leader & former minister Satwant Kaur Sandhu Ji. A loyal party worker, she upheld Panthic principles in public life & in her demise, we have lost a mass leader. May Gurusahab grant strength to family to bear this loss. pic.twitter.com/3BiiuI9xna — Sukhbir Singh Badal (@officeofssbadal) February 6, 2021