ਸੀਨੀਅਰ ਵਕੀਲ APS ਦਿਓਲ ਬਣੇ ਪੰਜਾਬ ਦੇ ਐਡਵੋਕੇਟ ਜਨਰਲ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਲਟਫੇਰ ਤੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਅੱਜ ਸੀਨੀਅਰ ਐਡਵੋਕੇਟ (ਏਪੀਐਸ) ਅਮਰ ਪ੍ਰੀਤ ਸਿੰਘ ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਰਨਲ ਵਜੋਂ ਨਿਯੁਕਤ ਕੀਤਾ ਗਿਆ ਹੈ। ਏ. ਪੀ. ਐਸ. ਦਿਓਲ ਸੀਨੀਅਰ ਵਕੀਲ ਹਨ ਤੇ ਕਾਨੂੰਨੀ ਮਾਹਿਰ ਮੰਨੇ ਜਾਂਦੇ ਹਨ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਅਮਰ ਪ੍ਰੀਤ ਦਿਓਲ ਨੂੰ AG ਨਿਯੁਕਤ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਡੀਐਸ ਪਟਵਾਲੀਆ ਅਤੇ ਫੇਰ ਅਨਮੋਲ ਰਤਨ ਸਿੱਧੂ ਦੇ ਨਾਂ ਦੀ ਚਰਚਾ ਚਲ ਰਹੀ ਸੀ। ਇਸ ਦੇ ਨਾਲ ਹੀ ਅਨਮੋਲ ਰਤਨ ਸਿੱਧੂ ਦਾ ਨਾਂ ਵੀ ਚਰਚਾ ਵਿੱਚ ਰਿਹਾ ਸੀ ਪਰ ਹੁਣ ਅਖੀਰ ਏਪੀਐਸ ਦਿਓਲ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ। ਗੌਰਤਲਬ ਹੈ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਸਾਬਕਾ ਆਈ.ਜੀ. ਪਰਮਰਾਜ ਉਮਰਾਨੰਗਲ ਦੇ ਮਾਮਲਿਆਂ ਵਿੱਚ ਏ.ਪੀ.ਐਸ. ਦਿਓਲ ਵਕੀਲ ਵਜੋਂ ਪੇਸ਼ ਹੋਏ ਸਨ। -PTC News