ਇਸ ਸ਼ਹਿਰ 'ਚ 5 ਜਨਵਰੀ ਤੱਕ ਸਖ਼ਤੀ , ਮਾਸਕ ਲਗਾਉਣਾ ਅਤੇ 2 ਗਜ਼ ਦੀ ਦੂਰੀ ਦਾ ਪਾਲਣ ਕਰਨਾ ਲਾਜ਼ਮੀ
ਲਖਨਊ : ਲਖਨਊ ਵਿੱਚ ਕ੍ਰਿਸਮਿਸ, 31 ਦਸੰਬਰ ਅਤੇ ਨਵੇਂ ਸਾਲ ਦੀਆਂ ਪਾਰਟੀਆਂ ਦੇ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨਾ, ਮਾਸਕ ਪਹਿਨਣਾ ਅਤੇ 2 ਗਜ਼ ਦੀ ਦੂਰੀ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਲਖਨਊ ਪੁਲਿਸ ਨੇ ਕੋਵਿਡ-19 ਓਮੀਕ੍ਰੋਨ ਵੈਰੀਐਂਟ ਨੂੰ ਦੇਖਦਿਆਂ ਮੰਗਲਵਾਰ ਨੂੰ ਇਸ ਸਬੰਧੀ ਆਦੇਸ਼ ਜਾਰੀ ਕੀਤਾ ਹੈ। [caption id="attachment_556267" align="aligncenter" width="300"] ਇਸ ਸ਼ਹਿਰ 'ਚ 5 ਜਨਵਰੀ ਤੱਕ ਸਖ਼ਤੀ , ਮਾਸਕ ਲਗਾਉਣਾ ਅਤੇ 2 ਗਜ਼ ਦੀ ਦੂਰੀ ਦਾ ਪਾਲਣ ਕਰਨਾ ਲਾਜ਼ਮੀ[/caption] ਇਸ ਸਬੰਧ ਵਿੱਚ ਲਖਨਊ ਕਮਿਸ਼ਨਰੇਟ ਵਿੱਚ ਸੀਆਰਪੀਸੀ ਦੀ ਧਾਰਾ 144 ਦੇ ਤਹਿਤ ਮਨਾਹੀ ਦੇ ਹੁਕਮ 7 ਦਸੰਬਰ ਤੋਂ 5 ਜਨਵਰੀ 2022 ਤੱਕ ਲਾਗੂ ਰਹਿਣਗੇ। ਪੁਲਿਸ ਕਮਿਸ਼ਨਰ ਡੀਕੇ ਠਾਕੁਰ ਨੇ ਕਿਹਾ ਕਿ ਸਰਕਾਰ ਦੁਆਰਾ ਲਾਗੂ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। [caption id="attachment_556268" align="aligncenter" width="300"] ਇਸ ਸ਼ਹਿਰ 'ਚ 5 ਜਨਵਰੀ ਤੱਕ ਸਖ਼ਤੀ , ਮਾਸਕ ਲਗਾਉਣਾ ਅਤੇ 2 ਗਜ਼ ਦੀ ਦੂਰੀ ਦਾ ਪਾਲਣ ਕਰਨਾ ਲਾਜ਼ਮੀ[/caption] ਇਸ ਦੌਰਾਨ ਵਿਧਾਨ ਭਵਨ ਦੇ ਅੰਦਰ ਅਤੇ ਆਲੇ-ਦੁਆਲੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਵਿਸ਼ੇਸ਼ ਚੌਕਸੀ ਰੱਖੀ ਜਾਵੇਗੀ। ਇਸ ਘੇਰੇ ਵਿੱਚ ਐੱਕ, ਟਾਂਗਾ, ਹਥਿਆਰ, ਜਲਣਸ਼ੀਲ ਪਦਾਰਥ ਲੈ ਕੇ ਜਾਣ ਦੀ ਮਨਾਹੀ ਹੋਵੇਗੀ। ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਸੈੱਲ ਆਨਲਾਈਨ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖੇਗਾ। [caption id="attachment_556265" align="aligncenter" width="275"] ਇਸ ਸ਼ਹਿਰ 'ਚ 5 ਜਨਵਰੀ ਤੱਕ ਸਖ਼ਤੀ , ਮਾਸਕ ਲਗਾਉਣਾ ਅਤੇ 2 ਗਜ਼ ਦੀ ਦੂਰੀ ਦਾ ਪਾਲਣ ਕਰਨਾ ਲਾਜ਼ਮੀ[/caption] ਆਨਲਾਈਨ ਅਫਵਾਹਾਂ ਫੈਲਾਉਣ ਅਤੇ ਇਤਰਾਜ਼ਯੋਗ ਪੋਸਟਾਂ ਪਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਵਿਆਹ ਸਮਾਗਮਾਂ ਅਤੇ ਹੋਰ ਸਮਾਗਮਾਂ ਵਿੱਚ ਵਿਅਕਤੀਆਂ ਦੀ ਮੌਜੂਦਗੀ ਬੰਦ ਥਾਵਾਂ 'ਤੇ ਇੱਕ ਵਾਰ ਵਿੱਚ ਵੱਧ ਤੋਂ ਵੱਧ 100 ਕੋਵਿਡ ਪ੍ਰੋਟੋਕੋਲ ਦੇ ਤਹਿਤ ਹੋਵੇਗੀ। ਕੋਵਿਡ ਹੈਲਪ ਡੈਸਕ ਬਣਾਉਣਾ ਜ਼ਰੂਰੀ ਹੋਵੇਗਾ। -PTCNews