ਉੱਤਰਾਖੰਡ ਦੇ ਚੰਪਾਵਤ 'ਚ ਹੜ੍ਹ ਦੇ ਪਾਣੀ 'ਚ ਰੁੜ੍ਹੀ ਸਕੂਲ ਬੱਸ, ਡਰਾਉਣ ਵਾਲੀ ਵੀਡੀਓ ਆਈ ਸਾਹਮਣੇ
ਦੇਹਰਾਦੂਨ, 19 ਜੁਲਾਈ: ਉਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਚੰਪਾਵਤ ਜ਼ਿਲ੍ਹੇ ਵਿੱਚ ਪੂਰਨਾਗਿਰੀ ਰੋਡ ਨੇੜੇ ਹੜ੍ਹ ਵਿੱਚ ਇੱਕ ਸਕੂਲੀ ਬੱਸ ਵਹਿ ਗਈ। ਟੀਵੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬੱਸ ਖਾਲੀ ਸੀ ਜਦੋਂ ਇਹ ਹੜ੍ਹ ਵਾਲੀ ਸੜਕ ਵਿੱਚ ਵਹਿ ਗਈ ਸੀ। ਇਹ ਵੀ ਪੜ੍ਹੋ: ਭਾਰਤੀ ਰੇਲਵੇ ਵੱਲੋਂ ਆਪਣੀਆਂ ਟ੍ਰੇਨਾਂ 'ਚ ਨਾਸ਼ਤੇ/ਲੰਚ ਤੇ ਡਿਨਰ ਦੀਆਂ ਕੀਮਤਾਂ 'ਚ ਬਦਲਾਅ, ਇੱਥੇ ਚੈੱਕ ਕਰੋ ਘਟਨਾ ਦੀ ਪੁਸ਼ਟੀ ਕਰਦਿਆਂ ਉੱਤਰਾਖੰਡ ਸਥਿੱਤ ਤਨਕਪੁਰ ਦੇ ਐੱਸਡੀਐੱਮ ਹਿਮਾਂਸ਼ੂ ਕਾਫਲਟੀਆ ਨੇ ਕਿਹਾ ਕਿ, "ਉਸ ਬੱਸ ਵਿੱਚ ਕੋਈ ਵੀ ਸਕੂਲੀ ਬੱਚਾ ਨਹੀਂ ਬੈਠਾ ਸੀ। ਇਸ ਵਿੱਚ ਸਿਰਫ਼ ਡਰਾਈਵਰ ਅਤੇ ਕੰਡਕਟਰ ਮੌਜੂਦ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬੱਸ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ।" ਉੱਤਰਾਖੰਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਤੋਂ ਪਹਿਲਾਂ ਦਿਨ ਵਿੱਚ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਤਿੰਨ ਦਿਨਾਂ ਲਈ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਸੀ। ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਸੂਬੇ ਦੇ ਸੱਤ ਜ਼ਿਲ੍ਹਿਆਂ ਦੇਹਰਾਦੂਨ, ਟਿਹਰੀ, ਪੌੜੀ, ਨੈਨੀਤਾਲ, ਚੰਪਾਵਤ, ਊਧਮ ਸਿੰਘ ਨਗਰ ਅਤੇ ਹਰਿਦੁਆਰ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਉੱਤਰਾਖੰਡ ਦੇ ਦੇਹਰਾਦੂਨ, ਟਿਹਰੀ, ਪੌੜੀ, ਨੈਨੀਤਾਲ, ਚੰਪਾਵਤ, ਊਧਮ ਸਿੰਘ ਨਗਰ ਅਤੇ ਹਰਿਦੁਆਰ ਜ਼ਿਲ੍ਹਿਆਂ ਵਿੱਚ ਅਲੱਗ-ਥਲੱਗ ਥਾਵਾਂ 'ਤੇ ਬਹੁਤ ਜ਼ਿਆਦਾ ਭਾਰੀ ਬਾਰਿਸ਼ ਦੇ ਨਾਲ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ: ਚੱਲਦੀ ਗੱਡੀ ਦੀ ਛੱਤ 'ਤੇ ਚੜ੍ਹ ਕੇ ਖੁਦ ਨੂੰ ਸਮਝ ਰਿਹਾ ਸੀ 'ਸ਼ਕਤੀਮਾਨ', ਵੇਖੋ ਅੱਗੇ ਕੀ ਹੋਇਆ?
ਦੱਸ ਦੇਈਏ ਕਿ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ, ਜ਼ਮੀਨ ਖਿਸਕਣ ਕਾਰਨ ਪੱਥਰ ਸੜਕਾਂ 'ਤੇ ਡਿੱਗ ਰਹੇ ਹਨ ਅਤੇ ਰਾਜਮਾਰਗ ਤੋਂ ਲੈ ਕੇ ਆਮ ਸੜਕਾਂ ਤੱਕ 'ਤੇ ਜਾਮ ਲੱਗ ਰਹੇ ਹਨ। -PTC News#HeavyRains in #Uttarakhand led to a school bus being washed away in a flood near Purnagiri Road in #ChampawatDistrict. Media reports said that there were no children in the bus when it got swept away in the flood.#Floods #HimachalPradesh #Champawat #News #ViralVideo pic.twitter.com/JjFlfofROF — Jasmeet Singh (@Jas__Virdi) July 19, 2022