SC ਕੌਲਿਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲਈ 13 ਨਵੇਂ ਜੱਜਾਂ ਦੀ ਕੀਤੀ ਸਿਫ਼ਾਰਸ਼
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ ਤਰੱਕੀ ਲਈ 13 ਵਕੀਲਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਹਾਈ ਕੋਰਟ ਵਿੱਚ ਇਸ ਸਮੇਂ 85 ਜੱਜਾਂ ਦੀ ਮਨਜ਼ੂਰੀ ਦੇ ਮੁਕਾਬਲੇ 46 ਜੱਜ ਹਨ। ਦਸੰਬਰ 2023 ਤੱਕ 18 ਜੱਜ ਸੇਵਾਮੁਕਤ ਹੋਣ ਵਾਲੇ ਹਨ। ਜਿਨ੍ਹਾਂ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਬਰਾੜ ਅਤੇ ਜਸਟਿਸ ਜਵਾਹਰ ਲਾਲ ਗੁਪਤਾ (ਸੇਵਾਮੁਕਤ) ਦੀ ਧੀ ਨਿਧੀ ਗੁਪਤਾ ਸ਼ਾਮਲ ਹਨ। ਹੋਰਾਂ ਵਿੱਚ ਹਰਿਆਣਾ ਦੇ ਕਾਨੂੰਨ ਅਧਿਕਾਰੀ ਸ਼ਾਮਲ ਹਨ - ਸੀਨੀਅਰ ਵਧੀਕ ਐਡਵੋਕੇਟ ਜਨਰਲ ਨਰੇਸ਼ ਸਿੰਘ ਸ਼ੇਖਾਵਤ, ਅਤੇ ਵਧੀਕ ਐਡਵੋਕੇਟ ਜਨਰਲ ਦੀਪਕ ਮਨਚੰਦਾ ਅਤੇ ਕੁਲਦੀਪ ਤਿਵਾੜੀ ਆਦਿ ਸ਼ਾਮਿਲ ਹਨ। ਸੂਚੀ ਵਿੱਚ ਹਰਸ਼ ਬੰਗਰ, ਆਲੋਕ ਕੁਮਾਰ ਜੈਨ, ਸੰਜੇ ਵਸ਼ਿਸ਼ਠ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਕੇਸ਼ ਮਨੂਜਾ, ਅਮਨ ਚੌਧਰੀ ਅਤੇ ਟੈਕਸ ਵਕੀਲ ਜਗਮੋਹਨ ਬਾਂਸਲ ਵੀ ਸ਼ਾਮਲ ਹਨ। ਮਾਰਚ 2022 ਵਿੱਚ ਹਾਈ ਕੋਰਟ ਦੇ ਕੌਲਿਜੀਅਮ ਨੇ 13 ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਇਹ ਵੀ ਪੜ੍ਹੋ:36 ਹਜ਼ਾਰ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਪ੍ਰਸਤਾਵ ਤਿਆਰ, ਸਬ ਕਮੇਟੀ ਮੁੱਖ ਮੰਤਰੀ ਨੂੰ ਭੇਜੇਗੀ ਪ੍ਰਸਤਾਵ -PTC News