Sarkari Naukri 2022: ਪੁਲਿਸ 'ਚ ਭਰਤੀ ਦਾ ਮੌਕਾ, ਇਸ ਤਾਰੀਕ ਤੱਕ ਕਰ ਸਕਦੇ ਹੋ ਅਪਲਾਈ , ਜਾਣੋਂ ਪੂਰੀ ਡਿਟੇਲ
Chandigarh Police Recruitment:ਚੰਡੀਗੜ੍ਹ ਪੁਲਿਸ ਵਿੱਚ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਦੇਸ਼ ਭਰ ਦੇ ਕਿਸੇ ਵੀ ਸੂਬੇ ਦੇ ਨੌਜਵਾਨ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਚੰਡੀਗੜ੍ਹ ਪੁਲਿਸ ਵਿੱਚ ਨੌਜਵਾਨਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ। ਸਹਾਇਕ ਸਬ-ਇੰਸਪੈਕਟਰ (ਏਐਸਆਈ) ਦੀਆਂ 49 ਅਸਾਮੀਆਂ ਭਰੀਆਂ ਜਾਣੀਆਂ ਹਨ। ਚੰਡੀਗੜ੍ਹ ਪੁਲਿਸ ਦੇ ਡੀਆਈਜੀ-ਕਮ-ਚੇਅਰਮੈਨ ਸਿਲੈਕਸ਼ਨ ਬੋਰਡ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਪੁਲਿਸ ਕਰੀਬ 12 ਸਾਲਾਂ ਬਾਅਦ ASI ਦੇ ਅਹੁਦੇ ਲਈ ਭਰਤੀ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਲ 2009 'ਚ ਇਸ ਦਾ ਇਸ਼ਤਿਹਾਰ ਆਇਆ ਸੀ। ਇਹ ਭਰਤੀ ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਦੀਆਂ ਅਸਾਮੀਆਂ ਲਈ ਹੈ। ਇਸ ਵਿੱਚ ਔਰਤਾਂ ਲਈ ਵੀ ਅਸਾਮੀਆਂ ਰਾਖਵੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਯੋਗ ਉਮੀਦਵਾਰ 27 ਸਤੰਬਰ 2022 ਤੋਂ ਅਪਲਾਈ ਕਰ ਸਕਣਗੇ। ਭਰਤੀ ਲਈ 20 ਅਕਤੂਬਰ ਤੱਕ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਪਲਾਸਟਿਕ ਲਿਫ਼ਾਫਿਆਂ 'ਤੇ ਸਾਰੇ ਸੂਬਿਆਂ 'ਚ ਇਕਸਾਰ ਪਾਬੰਦੀ ਲਗਾਵੇ: ਮੀਤ ਹੇਅਰ
ਦੱਸ ਦੇਈਏ ਕਿ ਇਹ ਭਰਤੀ ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਸਹਾਇਕ ਸਬ ਇੰਸਪੈਕਟਰ ਦੀਆਂ 49 ਅਸਾਮੀਆਂ 'ਤੇ ਕੀਤੀ ਜਾਵੇਗੀ। ਇਨ੍ਹਾਂ 'ਚੋਂ 16 ਅਸਾਮੀਆਂ 'ਤੇ ਔਰਤਾਂ ਦੀ ਭਰਤੀ ਕੀਤੀ ਜਾਵੇਗੀ। ਕੁੱਲ 27 ਅਸਾਮੀਆਂ ਪੁਰਸ਼ਾਂ ਲਈ ਅਤੇ 6 ਅਸਾਮੀਆਂ ਸਾਬਕਾ ਸੈਨਿਕਾਂ ਲਈ ਰਾਖਵੀਆਂ ਹਨ।
ਉਮਰ ਸੀਮਾ
ਜਨਰਲ - 18 ਤੋਂ 25 ਸਾਲ
OBC - 18 ਤੋਂ 28 ਸਾਲ
SC - 18 ਤੋਂ 30 ਸਾਲ
ਪੁਲਿਸ ਕਰਮਚਾਰੀਆਂ ਦੇ ਬੱਚਿਆਂ ਲਈ - 18 ਤੋਂ 27 ਸਾਲ
ਮਰਹੂਮ ਪੁਲਿਸ ਕਰਮਚਾਰੀ ਦੇ ਬੱਚਿਆਂ ਲਈ - 18 ਤੋਂ 28 ਸਾਲ
ਸਾਬਕਾ ਸਰਵਿਸਮੈਨ - 45 ਸਾਲ
ਚੋਣ ਪ੍ਰਕਿਰਿਆ
ਐਪਲੀਕੇਸ਼ਨ ਦੀ ਛੋਟੀ ਸੂਚੀ
ਲਿਖਤੀ ਪ੍ਰੀਖਿਆ
ਸਰੀਰਕ ਪ੍ਰੀਖਿਆ
ਡਾਕਟਰੀ ਜਾਂਚ
ਯੋਗਤਾ
-PTC News