Wed, Nov 13, 2024
Whatsapp

ਸੀਐਮ ਭਗਵੰਤ ਮਾਨ ਦੇ ਬਿਮਾਰ ਹੋਣ ਸਬੰਧੀ ਸੰਤ ਸੀਚੇਵਾਲ ਦਾ ਆਇਆ ਵੱਡਾ ਬਿਆਨ

Reported by:  PTC News Desk  Edited by:  Ravinder Singh -- July 29th 2022 05:13 PM
ਸੀਐਮ ਭਗਵੰਤ ਮਾਨ ਦੇ ਬਿਮਾਰ ਹੋਣ ਸਬੰਧੀ ਸੰਤ ਸੀਚੇਵਾਲ ਦਾ ਆਇਆ ਵੱਡਾ ਬਿਆਨ

ਸੀਐਮ ਭਗਵੰਤ ਮਾਨ ਦੇ ਬਿਮਾਰ ਹੋਣ ਸਬੰਧੀ ਸੰਤ ਸੀਚੇਵਾਲ ਦਾ ਆਇਆ ਵੱਡਾ ਬਿਆਨ

ਪਟਿਆਲਾ : ਰਾਜ ਸਭਾ ਦੇ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਵਿੱਤਰ ਵੇਈਂ ਦਾ ਪਾਣੀ ਪੀ ਕੇ ਬਿਮਾਰ ਹੋਣ ਨੂੰ ਗ਼ਲਤ ਕਰਾਰ ਦਿੱਤਾ ਹੈ। ਪਟਿਆਲਾ ਵਿੱਚ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਸੀ ਕਿ ਵੇਈਂ ਵਿਚੋਂ ਹੁਣ ਕੋਈ ਵੀ ਪਾਣੀ ਪੀ ਸਕਦਾ ਹੈ? ਸੰਤ ਸੀਚੇਵਾਲ ਨੇ ਇਨ੍ਹਾਂ ਗੱਲਾਂ ਨੂੰ ਨਿਰਮੂਲ ਦੱਸਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਵਿੱਤਰ ਵੇਈਂ ਦਾ ਪਾਣੀ ਪੀ ਕੇ ਬਿਮਾਰ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਟੀਡੀਐਸ ਚੈੱਕ ਕਰਵਾ ਕੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਣੀ ਪਿਲਾਇਆ ਗਿਆ ਸੀ। ਸੀਐਮ ਭਗਵੰਤ ਮਾਨ ਦੇ ਬਿਮਾਰ ਹੋਣ ਸਬੰਧੀ ਸੰਤ ਸੀਚੇਵਾਲ ਦਾ ਆਇਆ ਵੱਡਾ ਬਿਆਨਉਨ੍ਹਾਂ ਕਿਹਾ ਕਿ ਕੋਈ 4 ਦਿਨ ਬਾਅਦ ਬਿਮਾਰ ਹੋ ਜਾਵੇ ਉਸ ਬਾਰੇ ਕੀ ਕਹੀਏ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਉਤੇ ਜਿਹੜੀਆਂ ਖ਼ਬਰਾਂ ਚੱਲ ਰਹੀਆਂ ਹਨ ਉਹ ਨਿਰਮੂਲ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਇਹ ਤਕਲੀਫ਼ ਹੈ ਕਿ ਬਾਬੇ ਨਾਨਕ ਦੀ ਪਵਿੱਤਰ ਵੇਈਂ ਸਾਫ਼ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਨੈਗੇਟਿਵ ਪ੍ਰਚਾਰ ਕਰਦੇ ਹਨ। ਸੀਐਮ ਭਗਵੰਤ ਮਾਨ ਦੇ ਬਿਮਾਰ ਹੋਣ ਸਬੰਧੀ ਸੰਤ ਸੀਚੇਵਾਲ ਦਾ ਆਇਆ ਵੱਡਾ ਬਿਆਨਕਾਬਿਲੇਗੌਰ ਹੈ ਕਿ ਸੁਲਤਾਨਪੁਰ ਲੋਧੀ ਵਿੱਚ ਮਨਾਈ ਗਈ ਪਵਿੱਤਰ ਕਾਲੀ ਵੇਈਂ ਦੀ ਸਾਫ਼-ਸਫਾਈ ਦੀ 22ਵੀਂ ਵਰ੍ਹੇਗੰਢ ਮੌਕੇ 17 ਜੁਲਾਈ ਨੂੰ ਮੁੱਖ ਮੰਤਰੀ ਨੇ ਪਵਿੱਤਰ ਕਾਲੀ ਵੇਈਂ ਦਾ ਪਾਣੀ ਪੀਤਾ ਸੀ। ਉਸ ਸਮੇਂ ਉਥੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੀ ਮੌਜੂਦ ਸਨ। ਸੀਚੇਵਾਲ ਦਾ ਕਹਿਣਾ ਹੈ ਕਿ ਵੇਈਂ ਦਾ ਪਾਣੀ ਬਿਲਕੁਲ ਸਾਫ਼ ਸੀ। ਪਹਿਲਾਂ ਉਨ੍ਹਾਂ ਨੇ ਪਾਣੀ ਪੀਤਾ ਸੀ। ਫਿਰ ਇਸ ਮਗਰੋਂ ਟੀਡੀਐਸ ਚੈਕ ਕੀਤੀ ਗਈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਪਾਣੀ ਪੀਣ ਲਈ ਨਹੀਂ ਕਿਹਾ ਸੀ ਸਗੋਂ ਵੇਈਂ ਵੇਖ ਕੇ ਉਨ੍ਹਾਂ ਨੇ ਖੁਦ ਪਾਣੀ ਪੀਤਾ ਸੀ। ਉਥੋਂ ਪਾਣੀ ਪੀ ਕੇ ਉਨ੍ਹਾਂ ਦੀ ਸਿਹਤ ਖ਼ਰਾਬ ਨਹੀਂ ਹੋਈ। ਸੀਐਮ ਭਗਵੰਤ ਮਾਨ ਦੇ ਬਿਮਾਰ ਹੋਣ ਸਬੰਧੀ ਸੰਤ ਸੀਚੇਵਾਲ ਦਾ ਆਇਆ ਵੱਡਾ ਬਿਆਨਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਬੀਅਤ ਖ਼ਰਾਬ ਹੋ ਗਈ ਸੀ। ਇਸ ਕਾਰਨ ਉਨ੍ਹਾਂ ਦਿੱਲੀ ਵਿਖੇ ਸਥਿਤ ਹਸਪਤਾਲ ਵਿੱਚੋਂ ਆਪਣਾ ਇਲਾਜ ਕਰਵਾਉਣਾ ਪਿਆ ਸੀ। ਇਸ ਕਾਰਨ ਸੋਸ਼ਲ ਮੀਡੀਆ ਉਤੇ ਅਫਵਾਹ ਚੱਲ ਰਹੀ ਸੀ ਕਿ ਭਗਵੰਤ ਸਿੰਘ ਮਾਨ ਪਵਿੱਤਰ ਵੇਈਂ ਦਾ ਪਾਣੀ ਪੀ ਕੇ ਬਿਮਾਰ ਹੋਏ ਹਨ। ਰਿਪੋਰਟ-ਗਗਨਦੀਪ ਆਹੂਜਾ ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡਾਂ ਦੀ ਲਿੰਕ ਸੜਕਾਂ ਦੀ ਮੁਰੰਮਤ ਤੇ ਚੌੜਾਈ ਵਧਾਉਣ ਦੇ ਹੁਕਮ


Top News view more...

Latest News view more...

PTC NETWORK