ਸੰਜੈ ਦੱਤ ਅਤੇ ਮਾਧੁਰੀ ਦਿਕਸ਼ਿਤ 21 ਸਾਲ ਬਾਅਦ ਇਸ ਫ਼ਿਲਮ 'ਚ ਇਕੱਠੇ ਨਜ਼ਰ ਆਉਣਗੇ
ਸੰਜੈ ਦੱਤ ਅਤੇ ਮਾਧੁਰੀ ਦਿਕਸ਼ਿਤ 21 ਸਾਲ ਬਾਅਦ ਇਸ ਫ਼ਿਲਮ 'ਚ ਇਕੱਠੇ ਨਜ਼ਰ ਆਉਣਗੇ:ਜੌਹਰ ਨੇ ਬੁੱਧਵਾਰ ਨੂੰ ਟਵਿਟਰ ਉੱਤੇ ਆਪਣੀ ਨਵੀਂ ਫਿਲਮ ਕਲੰਕ ਦੀ ਅਨਾਉਂਸਮੇਂਟ ਕੀਤੀ ਅਤੇ ਫਿਲਮ ਦਾ ਪਹਿਲਾਂ ਪੋਸਟਰ ਵੀ ਸ਼ੇਅਰ ਕੀਤਾ।ਇਸ ਫਿਲਮ ਵਿੱਚ ਆਲਿਆ ਭੱਟ,ਵਰੁਣ ਧਵਨ,ਸੰਜੈ ਦੱਤ ,ਮਾਧੁਰੀ ਦਿਕਸ਼ਿਤ,ਸੋਨਾਕਸ਼ੀ ਸਿੰਹਾ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।ਬਾਲੀਵੁਡ ਅਦਾਕਾਰਾ ਮਾਧੁਰੀ ਦੀਕਸ਼ਿਤ ਮਰਾਠੀ ਫ਼ਿਲਮ 'ਬਕੇਟ ਲਿਸਟ' ਤੋਂ ਬਾਅਦ ਹਿੰਦੀ ਫਿਲਮ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੀ ਹੈ।ਜਾਣੀ ਪਹਿਚਾਣੀ ਅਦਾਕਾਰਾ ਮਾਧੁਰੀ ਦੀ ਆਉਣ ਵਾਲੀ ਹਿੰਦੀ ਫਿਲਮ 'ਕਲੰਕ ਹੋਵੇਗੀ।ਹਾਲ ਹੀ 'ਚ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ।ਇਸ ਫ਼ਿਲਮ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ।ਇਹ ਫ਼ਿਲਮ ਮੇਗਾ ਸਟਾਰਰ ਫ਼ਿਲਮ ਹੈ।
ਇਹ ਫਿਲਮ ਅਗਲੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।ਦੱਸਣਯੋਗ ਹੈ ਕਿ ਅਭਿਸ਼ੇਕ ਵਰਮਨ ਫਿਲਮ ਦਾ ਨਿਰਦੇਸ਼ਕ ਕਰਨਗੇ,ਜਦਕਿ ਕਰਨ ਜੌਹਰ,ਸਾਜ਼ਿਦ ਨਾਡਿਆਡਵਾਲਾ ਅਤੇ ਅਪੂਰਵਾ ਮਹਿਤਾ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।ਇਸ ਫਿਲਮ ਨੂੰ ਫਾਕਸਟਾਰ ਹਿੰਦੀ ਅਤੇ ਐੱਨ.ਜੀ.ਓ. ਮੂਵੀਜ਼ ਦੇ ਸਹਿਯੋਗ ਨਾਲ ਬਣਾਇਆ ਜਾਵੇਗਾ ਅਤੇ ਆਦਿਤਿਅ ਰਾਏ ਕਪੂਰ ਅਹਿਮ ਰੋਲ ਵਿੱਚ ਨਜ਼ਰ ਆਉਣਗੇ।
ਇਸ ਫ਼ਿਲਮ 'ਚ ਮਾਧੁਰੀ ਦਿਕਸ਼ਿਤ ਅਤੇ ਸੰਜੈ ਦੱਤ ਕਰੀਬ 21 ਸਾਲ ਬਾਅਦ ਫਿਰ ਤੋਂ ਨਾਲ ਨਜ਼ਰ ਆਉਣ ਵਾਲੇ ਹਨ।ਦੋਨਾਂ ਨੂੰ ਆਖਰੀ ਵਾਰ ਸਾਲ 1997 ਵਿੱਚ ਰਲੀਜ ਹੋਈ ਫ਼ਿਲਮ ਮਹਾਨਤਾ ਵਿੱਚ ਨਾਲ ਨਜ਼ਰ ਆਏ ਸਨ।ਤੁਹਾਨੂੰ ਦਸ ਦਈਏ ਕਿ ਇਸ ਫ਼ਿਲਮ ਦਾ ਨਾਮ ਪਹਿਲਾਂ ਸ਼ਿੱਦਤ ਰਖਿਆ ਗਿਆ ਸੀ।ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਇਸ ਫ਼ਿਲਮ ਦਾ ਪ੍ਰੀ -ਪ੍ਰੋਡਕਸ਼ਨ ਸਟੇਜ ਉੱਤੇ ਕਰਣ ਜੌਹਰ ਦੇ ਪਿਤਾ ਜਸ ਜੌਹਰ ਸੰਭਾਲ ਰਹੇ ਸਨ ਅਤੇ ਇਸਦਾ ਆਈਡਿਆ ਵੀ ਉਨ੍ਹਾਂ ਨੇ ਹੀ ਤਿਆਰ ਕੀਤਾ ਸੀ।
ਇਸ ਲਈ ਕਹਿ ਸਕਦੇ ਹਾਂ ਕਿ ਇਹ ਕਰਣ ਲਈ ਇੱਕ ਇਮੋਸ਼ਨਲ ਪ੍ਰੋਜੇਕਟ ਹੈ।ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਇਸ ਫ਼ਿਲਮ ਵਿਚ ਪਹਿਲਾਂ ਮਰਹੂਮ ਸ਼੍ਰੀ ਦੇਵੀ ਨੂੰ ਕਾਸਟ ਕੀਤਾ ਗਿਆ ਸੀ ਪਰ ਫਰਵਰੀ 'ਚ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ਤੇ ਮਾਧੁਰੀ ਨੂੰ ਕਾਸਟ ਕੀਤਾ ਗਿਆ ਹੈ।
-PTCNewsMadhuri Dixit, Sonakshi Sinha, Alia Bhatt, Varun Dhawan, Aditya Roy Kapur and Sanjay Dutt... Official announcement of #Kalank... Abhishek Varman directs... A Fox Star Studios, Dharma Productions and Nadiadwala Grandson Entertainment collaboration... Story by Shibani Bathija. pic.twitter.com/vZsxukZUQ2 — taran adarsh (@taran_adarsh) April 18, 2018