ਸੰਗਰੂਰ : ਪਿੰਡ ਗੁੱਜਰਾਂ ਵਿਖੇ ਪ੍ਰੇਮੀ ਜੋੜੇ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ , ਮਰਨ ਤੋਂ ਪਹਿਲਾਂ ਸੋਸ਼ਲ ਮੀਡਿਆ 'ਤੇ ਪਾਈ ਵੀਡੀਓ
ਸੰਗਰੂਰ : ਪਿੰਡ ਗੁੱਜਰਾਂ ਵਿਖੇ ਪ੍ਰੇਮੀ ਜੋੜੇ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ , ਮਰਨ ਤੋਂ ਪਹਿਲਾਂ ਸੋਸ਼ਲ ਮੀਡਿਆ 'ਤੇ ਪਾਈ ਵੀਡੀਓ :ਦਿੜ੍ਹਬਾ : ਸੰਗਰੂਰ ਜ਼ਿਲ੍ਹੇ ਦੇ ਕਸਬਾ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਵਿਖੇ ਅੱਜ ਸਵੇਰੇ ਪ੍ਰੇਮੀ ਜੋੜੇ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਇਹ ਪ੍ਰੇਮੀ ਜੋੜਾ ਇੱਕ ਹੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਖੇਤ 'ਚ ਜਾ ਕੇ ਰਾਈਫਲ ਨਾਲ ਗੋਲੀ ਮਾਰ ਕੇ ਦੋਹਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।
[caption id="attachment_336733" align="aligncenter" width="300"] ਸੰਗਰੂਰ : ਪਿੰਡ ਗੁੱਜਰਾਂ ਵਿਖੇ ਪ੍ਰੇਮੀ ਜੋੜੇ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ , ਮਰਨ ਤੋਂ ਪਹਿਲਾਂ ਸੋਸ਼ਲ ਮੀਡਿਆ 'ਤੇ ਪਾਈ ਵੀਡੀਓ[/caption]
ਮਿਲੀ ਜਾਣਕਾਰੀ ਅਨੁਸਾਰ ਅਕਵਿੰਦਰ ਸਿੰਘ ਬੰਟੀ (25) ਅਤੇ ਹਰਬੰਸ ਕੌਰ (23) ਦੇ ਲੰਬੇ ਸਮੇਂ ਤੋਂ ਪ੍ਰੇਮ ਸਬੰਧ ਸਨ ਪਰ ਉਨ੍ਹਾਂ ਨੇ ਖ਼ੁਦਕੁਸ਼ੀ ਕਿਉਂ ਕੀਤੀ ਹੈ ,ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਦੱਸਿਆ ਜਾਂਦਾ ਹੈ ਕਿ ਪ੍ਰੇਮੀ ਜੋੜੇ ਨੇ ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਣਾ ਕੇ ਪੋਸਟ ਕੀਤੀ ਹੈ ,ਜਿਸ ਵਿੱਚ ਮ੍ਰਿਤਕ ਲੜਕਾ ਕਹਿ ਰਿਹਾ ਹੈ ਕਿ ਕੁੱਝ ਪ੍ਰੋਬਲਮ ਕਰਕੇ ਖ਼ੁਦਕੁਸ਼ੀ ਕਰ ਰਿਹਾ ਹਾਂ।
[caption id="attachment_336734" align="aligncenter" width="300"]
ਸੰਗਰੂਰ : ਪਿੰਡ ਗੁੱਜਰਾਂ ਵਿਖੇ ਪ੍ਰੇਮੀ ਜੋੜੇ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ , ਮਰਨ ਤੋਂ ਪਹਿਲਾਂ ਸੋਸ਼ਲ ਮੀਡਿਆ 'ਤੇ ਪਾਈ ਵੀਡੀਓ[/caption]
ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਦੋਵੇਂ ਪਰਿਵਾਰ ਪਿੰਡ ਵਿਚ ਚੰਗਾ ਰਸੂਖ਼ ਰੱਖਦੇ ਸੀ ਅਤੇ ਕਿਸੇ ਨੂੰ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਬਾਰੇ ਪਤਾ ਨਹੀਂ ਸੀ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਹੈ ਕਿ ਹਰ ਪਰਿਵਾਰ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਓਧਰ ਮ੍ਰਿਤਕ ਲੜਕੀਆਂ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਹਰਬੰਸ ਕੌਰ ਬੀਏ ਦੀ ਵਿਦਿਆਰਥਣ ਸੀ ਅਤੇ ਕਈ ਦਿਨਾਂ ਤੋਂ ਘਰ ਤੋਂ ਲਾਪਤਾ ਸੀ।
[caption id="attachment_336735" align="aligncenter" width="300"]
ਸੰਗਰੂਰ : ਪਿੰਡ ਗੁੱਜਰਾਂ ਵਿਖੇ ਪ੍ਰੇਮੀ ਜੋੜੇ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ , ਮਰਨ ਤੋਂ ਪਹਿਲਾਂ ਸੋਸ਼ਲ ਮੀਡਿਆ 'ਤੇ ਪਾਈ ਵੀਡੀਓ[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਮੁੱਖ ਮੰਤਰੀ ਕੈਪਟਨ ਦਾ ਸ਼ਹਿਰ ਹੀ ਡੁੱਬਿਆ ਪਾਣੀ ‘ਚ ਤਾਂ ਲੋਕਾਂ ਦੀ ਕੀ ਕਰਨਗੇ ਮਦਦ
ਇਸ ਘਟਨਾ ਸਥਾਨ 'ਤੇ ਡੀ.ਐਸ.ਪੀ ਦਿੜ੍ਹਬਾ ਵਿਲੀਅਮ ਜੇਜੀ ਨੇ ਪੁਲਿਸ ਪਾਰਟੀ ਸਮੇਤ ਪੁੱਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲੜਕਾ ਅਤੇ ਲੜਕੀ ਦੇ ਆਪਸ 'ਚ ਪ੍ਰੇਮ ਸੰਬੰਧ ਸਨ ਅਤੇ ਦੋਵਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਨਹੀਂ ਦੱਸਿਆ ਸੀ। ਉਨ੍ਹਾਂ ਦੱਸਿਆ ਕਿ ਰਾਈਫਲ ਮ੍ਰਿਤਕ ਲੜਕੇ ਦੀ ਭਰਜਾਈ ਦੇ ਨਾਂਅ ਹੈ ਅਤੇ ਉਸਦਾ ਵੱਡਾ ਭਰਾ ਫੌਜ ਵਿਚ ਹੈ।
-PTCNews
View this post on Instagramਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰੇਮੀ ਜੋੜੇ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਇਹ ਵੀਡੀਓ #Punjab #Crime #ViralVideo