ਸੰਗਰੂਰ ਦੇ ਸੁਨਾਮ 'ਚ ਦਲਿਤ ਨੌਜਵਾਨ ਦੀ ਹੋਈ ਕੁੱਟਮਾਰ, ਵੀਡੀਓ ਹੋਈ ਵਾਇਰਲ
ਸੰਗਰੂਰ ਦੇ ਸੁਨਾਮ 'ਚ ਦਲਿਤ ਨੌਜਵਾਨ ਦੀ ਹੋਈ ਕੁੱਟਮਾਰ, ਵੀਡੀਓ ਹੋਈ ਵਾਇਰਲ
ਸੰਗਰੂਰ : ਸੁਨਾਮ ਤੋਂ ਇੱਕ ਵੀਡੀਓ ਵਾਇਰਲ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਦਲਿਤ ਨੌਜਵਾਨ ਦੀ ਕੁੱਟਮਾਰ ਹੋ ਰਹੀ ਹੈ। ਇਸ ਵੀਡੀਓ 'ਚ ਇੱਕ ਨੌਜਵਾਨ ਨੂੰ ਨਾ ਸਿਰਫ ਕੁੱਟਿਆ ਜਾ ਰਿਹਾ ਹੈ ਬਲਕਿ ਉਸਨੂੰ ਇੱਕ ਸ਼ਬਦ (ਜੀਜਾ) ਕਹਿਣ ਲਈ ਬਾਰ ਬਾਰ ਕਿਹਾ ਜਾ ਰਿਹਾ ਹੈ। ਸਿਰਫ ਇੰਨ੍ਹਾ ਹੀ ਨਹੀਂ, ਪੀੜਤ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਨਾਲ ਨਾਲ ਉਸਨੂੰ "ਜੁੱਤੀ ਚੱਟਣ" ਲਈ ਕਿਹਾ ਜਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ 'ਤੇ ਕਾਰਵਾਈ ਕਰਨ ਦਾ ਪੁਲਿਸ ਵੱਲੋਂ ਜ਼ੋਰ ਪਾਇਆ ਜਾ ਰਿਹਾ ਹੈ।
ਪੀੜਤ ਦੀ ਪਹਿਚਾਣ ਜੋਗਿੰਦਰ ਸਿੰਘ ਗੋਲੂ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ, ਜੋਗਿੰਦਰ ਨੇ ਉਹਨਾਂ ਦੇ ਘਰ ਆਏ ਇੱਕ ਵਿਅਕਤੀ ਦੀ ਮਾੜੀ ਨੀਅਤ 'ਤੇ ਸਵਾਲ ਚੁੱਕੇ ਅਤੇ ਉਹਨਾਂ ਦੇ ਘਰ ਦਾ ਦਾਖਲਾ ਲਿਆ ਜਿਸ 'ਤੇ ਜੋਗਿੰਦਰ ਦੀ ਉਸ ਨਾਲ ਬਹਿਸਬਾਜ਼ੀ ਵੀ ਹੋਈ। ਇਸ ਮਾਮਲੇ 'ਤੇ ਬਦਲਾ ਲੈਣ ਲਈ ਉਸ ਨੌਜਵਾਨ ਨੇ ਹੋਰ ਨੌਜਵਾਨਾਂ ਨਾਲ ਮਿਲ ਕੇ ਉਸਦੀ ਕੁੱਟਮਾਰ ਕਰਵਾਈ 'ਤੇ ਉਸਨੂੰ "ਜੀਜਾ" ਕਹਿਣ ਲਈ ਵਾਰ ਵਾਰ ਮਜਬੂਰ ਕੀਤਾ।
ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ੫ ਲੋਕਾਂ ਖ਼ਿਲਾਫ਼ ਧਾਰਾ ੧੪੯, ੩੪੧, ਤੇ ੩੨੩ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
—PTC News