ਨਸ਼ਿਆਂ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਮੌਤ
ਨਸ਼ਿਆਂ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਮੌਤ,ਸੰਗਰੂਰ: ਪੰਜਾਬ ਸਰਕਾਰ ਬੇਸ਼ੱਕ ਸੂਬੇ 'ਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀ ਨਹੀਂ ਥੱਕ ਰਹੀ, ਪਰ ਅੱਜ ਵੀ ਨਸ਼ਿਆਂ ਦੇ ਕਾਰਨ ਨੌਜਵਾਨ ਪੀੜੀ ਆਪਣੀਆਂ ਜਾਨਾ ਗਵਾ ਰਹੀ ਹੈ। ਹੁਣ ਕਈ ਨੌਜਵਾਨ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੇ ਹਨ।
ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿਥੇ ਹਰੀਪੁਰਾ ਰੋਡ 'ਤੇ ਕਿਰਾਏ ਦੇ ਮਕਾਨ 'ਤੇ ਰਹਿਣ ਵਾਲੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।ਮ੍ਰਿਤਕ ਦੀ ਪਹਿਚਾਣ ਹੈਪੀ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 23 ਸਾਲ ਸੀ।
ਹੋਰ ਪੜ੍ਹੋ: ਹਾਮਿਦ ਅੰਸਾਰੀ ਦੀ ਸਜ਼ਾ ਹੋਈ ਪੂਰੀ, ਪਾਕਿ ਤੋਂ ਅੱਜ ਕਰਨਗੇ ਵਤਨ ਵਾਪਸੀ
ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਮੁਤਾਬਕ ਉਹਨਾਂ ਦਾ ਲੜਕਾ ਪਿਛਲੇ ਢਾਈ ਸਾਲਾਂ ਤੋਂ ਨਸ਼ੇ ਦਾ ਆਦੀ ਸੀ ਤੇ ਕੱਲ੍ਹ ਜਦੋਂ ਉਹ ਕੁਝ ਸਮੇਂ ਲਈ ਘਰ ਤੋਂ ਬਾਹਰ ਗਿਆ, ਪਰ ਜਦੋਂ ਉਹ ਵਾਪਿਸ ਆਇਆ ਤਾਂ ਉਸ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।
ਉਧਰ ਘਟਨਾ ਈ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
-PTC News