ਭਗਵੰਤ ਮਾਨ ਦੇ ਸਿਰ ਸਜਿਆ ਲੋਕ ਸਭਾ ਸੀਟ ਸੰਗਰੂਰ ਦਾ ਤਾਜ , ਫ਼ਿਰ ਬਣੇ ਸੰਸਦ ਮੈਂਬਰ
ਭਗਵੰਤ ਮਾਨ ਦੇ ਸਿਰ ਸਜਿਆ ਲੋਕ ਸਭਾ ਸੀਟ ਸੰਗਰੂਰ ਦਾ ਤਾਜ , ਫ਼ਿਰ ਬਣੇ ਸੰਸਦ ਮੈਂਬਰ:ਸੰਗਰੂਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹ ਗਿਆ ਹੈ ਅਤੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ।
[caption id="attachment_299313" align="aligncenter" width="300"]Bhagwant Mann Wins" width="300" height="156" /> ਭਗਵੰਤ ਮਾਨ ਦੇ ਸਿਰ ਸਜਿਆ ਲੋਕ ਸਭਾ ਸੀਟ ਸੰਗਰੂਰ ਦਾ ਤਾਜ , ਫ਼ਿਰ ਬਣੇ ਸੰਸਦ ਮੈਂਬਰ[/caption]
ਲੋਕ ਸਭਾ ਸੀਟ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ 109642 ਵੋਟਾਂ ਦੀ ਲੀਡ ਨਾਲ ਜਿੱਤ ਹਾਸਿਲ ਕੀਤੀ ਹੈ।ਇਸ ਦੌਰਾਨ ਭਗਵੰਤ ਮਾਨ ਨੂੰ 412201 ,ਕੇਵਲ ਸਿੰਘ ਢਿੱਲੋਂ ਨੂੰ 302559 ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ 262622 , ਸਿਮਰਨਜੀਤ ਸਿੰਘ ਮਾਨ ਨੂੰ 48234 ਅਤੇ ਜੱਸੀ ਜਸਰਾਜ ਨੂੰ 20016 ਵੋਟਾਂ ਮਿਲੀਆਂ ਹਨ।
[caption id="attachment_299314" align="aligncenter" width="300"]
ਭਗਵੰਤ ਮਾਨ ਦੇ ਸਿਰ ਸਜਿਆ ਲੋਕ ਸਭਾ ਸੀਟ ਸੰਗਰੂਰ ਦਾ ਤਾਜ , ਫ਼ਿਰ ਬਣੇ ਸੰਸਦ ਮੈਂਬਰ[/caption]
ਜ਼ਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ , ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋਂ , ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ,ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਵੱਲੋਂ ਸਿਮਰਨਜੀਤ ਸਿੰਘ ਮਾਨ, ਪੰਜਾਬ ਜਮਹੂਰੀ ਗੱਠਜੋੜ ਵਲੋਂ ਜੱਸੀ ਜਸਰਾਜ ਅਤੇ ਅਕਾਲੀ ਦਲ ਟਕਸਾਲੀ ਵਲੋਂ ਰਾਜਦੇਵ ਸਿੰਘ ਖਾਲਸਾ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਸਨ।
[caption id="attachment_299316" align="aligncenter" width="300"]
ਭਗਵੰਤ ਮਾਨ ਦੇ ਸਿਰ ਸਜਿਆ ਲੋਕ ਸਭਾ ਸੀਟ ਸੰਗਰੂਰ ਦਾ ਤਾਜ , ਫ਼ਿਰ ਬਣੇ ਸੰਸਦ ਮੈਂਬਰ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਗੁਰਦਾਸਪੁਰ ‘ਚ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਲਵਾਈ ਗੋਡਣੀ , ਵੱਡੇ ਫ਼ਰਕ ਨਾਲ ਜੇਤੂ
ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਲੱਗਭਗ ਸਾਰੀਆਂ ਸੀਟਾਂ 'ਤੇ ਸਾਹਮਣੇ ਆ ਚੁੱਕੇ ਹਨ।ਜਿਸ ਤੋਂ ਬਾਅਦ ਸਾਫ਼ ਹੋ ਗਿਆ ਕਿ ਕੇਂਦਰ ਵਿੱਚ ਫ਼ਿਰ ਮੋਦੀ ਦੀ ਸਰਕਾਰ ਬਣ ਗਈ ਹੈ।
-PTCNews