Wed, Nov 13, 2024
Whatsapp

ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾਰੀ 'ਤੇ ਅੰਤਰਿਮ ਰੋਕ ਜਾਰੀ

Reported by:  PTC News Desk  Edited by:  Pardeep Singh -- July 25th 2022 08:36 AM -- Updated: July 25th 2022 11:16 AM
ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾਰੀ 'ਤੇ ਅੰਤਰਿਮ ਰੋਕ ਜਾਰੀ

ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾਰੀ 'ਤੇ ਅੰਤਰਿਮ ਰੋਕ ਜਾਰੀ

ਚੰਡੀਗੜ੍ਹ:  ਸੰਗਤ ਸਿੰਘ ਗਿਲਜੀਆਂ ਦੀ ਅਗਾਊਂ ਜ਼ਮਾਨਤ ਦੇ ਕੇਸ ਦੀ ਸੁਣਵਾਈ  ਪੰਜਾਬ ਹਰਿਆਣਾ ਹਾਈਕੋਰਟ ਵਿੱਚ ਹੋਈ।  ਸੰਗਤ ਸਿੰਘ ਗਿਲਜੀਆ ਦੀ ਗ੍ਰਿਫਤਾਰੀ 'ਤੇ ਅੰਤਰਿਮ ਰੋਕ ਜਾਰੀ ਹੈ। ਪੰਜਾਬ ਸਰਕਾਰ ਨੇ ਜਵਾਬ ਦਖਲ ਕਰਨ ਲਈ ਸਮਾਂ ਮੰਗਿਆ ਹੈ। ਕੋਰਟ ਨੇ ਸਰਕਾਰ ਨੂੰ 2 ਹਫਤੇ ਦਾ ਸਮਾਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਨੇ ਬੀਤੇ ਦਿਨੀਂ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਗਾ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆ ਨੂੰ ਹਾਈਕੋਰਟ ਤੋਂ ਅੰਤਰਿਮ ਰਾਹਤ ਗ੍ਰਿਫਤਾਰੀ 'ਤੇ 25 ਜੁਲਾਈ ਤੱਕ ਰੋਕ ਲਗਾਈ ਸੀ ਪਰ ਹਾਈਕੋਰਟ ਨੇ ਇਸ ਰਾਹਤ ਨੂੰ ਜਾਰੀ ਰੱਖਿਆ ਹੈ। ਅਦਾਲਤ ਨੇ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਸੀ ਜਿਸ ਲਈ ਪੰਜਾਬ ਸਰਕਾਰ ਸਮਾਂ ਮੰਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਵਿਜੀਲੈਂਸ ਨੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਿਲਜੀਤ ਗਿਲਜੀਆਂ ਨੂੰ ਮੋਹਾਲੀ ਕੋਰਟ ਨੇ ਬੀਤੇ ਦਿਨ 4 ਦਿਨ ਦੇ ਹੋਰ ਰਿਮਾਂਡ ਉੱਤੇ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੰਗਤ ਸਿੰਘ ਗਿਲਜੀਆਂ ਭਤੀਜੇ ਦਿਲਜੀਤ ਗਿਲਜ਼ੀਆਂ ਨੂੰ ਚੰਡੀਗੜ੍ਹ ਸਥਿਤ ਸੈਕਟਰ 37 ਤੋਂ ਗ੍ਰਿਫ਼ਤਾਰ ਕੀਤਾ ਹੈ । ਜੰਗਲਾਤ ਵਿਭਾਗ 'ਚ ਕਥਿਤ ਘਪਲੇ ਦੇ ਮਾਮਲੇ 'ਚ ਐਫਆਈਆਰ ਨੰਬਰ-7 ਦੇ ਮਾਮਲੇ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਉਤੇ ਡੀਏਓ ਦੀ ਬਦਲੀ, ਟ੍ਰੀ ਗਾਰਡ ਅਤੇ ਬੂਟੇ ਲਗਾਉਣ ਵਿੱਚ ਘਪਲੇ ਦੇ ਦੋਸ਼ ਹਨ। ਇਸ ਤੋਂ ਇਲਾਵਾ ਠੇਕੇਦਾਰਾਂ ਤੋਂ ਪੈਸੇ ਇਕੱਠੇ ਕਰਨ ਲਈ ਵਿਚੋਲੇ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ ਸਤੰਬਰ 2021 ਵਿੱਚ ਸੰਗਤ ਸਿੰਘ ਗਿਲਜੀਆਂ ਦੇ ਵਣ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ ਜੰਗਲਾਤ ਵਿਭਾਗ ਵਿੱਚ ਟ੍ਰੀ ਗਾਰਡਾਂ ਦੀ ਖਰੀਦ ਵਿੱਚ ਸਰਕਾਰੀ ਫੰਡਾਂ ਦੀ ਰਿਸ਼ਵਤ ਅਤੇ ਗਬਨ ਦੇ ਉਪਰੋਕਤ ਦੋਸ਼ਾਂ ਦੀ ਜਾਂਚ ਦੌਰਾਨ ਜ਼ੁਬਾਨੀ ਸਬੂਤਾਂ ਦੇ ਨਾਲ-ਨਾਲ ਦਸਤਾਵੇਜ਼ੀ ਅਤੇ ਵਿਜੀਲੈਂਸ ਵੱਲੋਂ ਪ੍ਰਾਪਤ ਤਕਨੀਕੀ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਸੰਗਤ ਸਿੰਘ ਗਿਲਜੀਆਂ ਦਾ ਭਤੀਜਾ ਦਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਿਭਾਗ ਦੇ ਮੰਤਰੀ ਦੀ ਤਰਫੋਂ ਸਰਕਾਰੀ ਅਤੇ ਗੈਰ-ਸਰਕਾਰੀ ਮਾਮਲਿਆਂ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸੀ। ਇਹ ਵੀ ਪੜ੍ਹੋ:ਰਾਜਪੁਰਾ ਦੇ ਚਿਲਡਰਨ ਹੋਮ 'ਚ 4 ਬੱਚੇ ਪੌਜ਼ੀਟਿਵ -PTC News


Top News view more...

Latest News view more...

PTC NETWORK