Wed, Nov 13, 2024
Whatsapp

ਦਿੱਲੀ ਦੀ ਸੰਗਤ ਸਭ ਜਾਣਦੀ ਹੈ ਇਸ ਲਈ ਸੰਗਤ ਨੂੰ ਗੁੰਮਰਾਹ ਨਾ ਕਰਨ ਸਰਨਾ ਤੇ ਜੀ.ਕੇ : ਕਾਹਲੋਂ

Reported by:  PTC News Desk  Edited by:  Riya Bawa -- February 13th 2022 06:36 PM
ਦਿੱਲੀ ਦੀ ਸੰਗਤ ਸਭ ਜਾਣਦੀ ਹੈ ਇਸ ਲਈ ਸੰਗਤ ਨੂੰ ਗੁੰਮਰਾਹ ਨਾ ਕਰਨ ਸਰਨਾ ਤੇ ਜੀ.ਕੇ : ਕਾਹਲੋਂ

ਦਿੱਲੀ ਦੀ ਸੰਗਤ ਸਭ ਜਾਣਦੀ ਹੈ ਇਸ ਲਈ ਸੰਗਤ ਨੂੰ ਗੁੰਮਰਾਹ ਨਾ ਕਰਨ ਸਰਨਾ ਤੇ ਜੀ.ਕੇ : ਕਾਹਲੋਂ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰੈਸ ਨੂੰ ਜਾਰੀ ਬਿਆਨ ’ਚ ਸੰਗਤ ਦੇ ਫ਼ੈਸਲੇ ਦਾ ਸਨਮਾਨ ਨਾ ਕਰਨ ਤੇ ਦਿੱਲੀ ਗੁਰਦੁਆਰਾ ਕਮੇਟੀ ਵਰਗੇ ਸਨਮਾਨਤ ਸੰਸਥਾਨ ਨੂੰ ਬਦਨਾਮ ਕਰਨ ਲਈ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਅਹੁਦੇਦਾਰਾਂ ਤੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿਮ ਚੋਣ ਦਿੱਲੀ ਗੁਰਦੁਆਰਾ ਡਾਇਰੈਕਟਰ ਦੇ ਅਧਿਕਾਰੀ ਦੀ ਮੌਜੁਦਗੀ ’ਚ ਨਿਰਪੱਖ ਤੇ ਕਾਨੂੰਨ ਦੇ ਮੁਤਾਬਕ ਆਯੋਜਿਤ ਕੀਤੀ ਗਈ ਸੀ। ਇਸ ਲਈ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ ਸਰਨਾ ਤੇ ਜੀ.ਕੇ ਸਿਰਫ਼ ਰਾਜਨੀਤਕ ਲਾਹਾ ਲੈਣ ਤੇ ਆਪਣੇ ਨਿਜੀ ਸੁਆਰਥਾਂ ਲਈ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਦਿੱਲੀ ਦੀ ਸੰਗਤ ਸਭ ਜਾਣਦੀ ਹੈ ਇਸ ਲਈ ਸੰਗਤ ਨੂੰ ਗੁੰਮਰਾਹ ਨਾ ਕਰਨ ਸਰਨਾ ਤੇ ਜੀ.ਕੇ : ਕਾਹਲੋਂ ਕਾਲਕਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਨਾ ਤੇ ਜੀ.ਕੇ ਆਪਣੇ ਪੱਖ ’ਚ ਵੋਟ ਭੁਗਤਾਉਣ ਲਈ ਮੈਂਬਰਾਂ ਦੀ ਖਰੀਦ ਫ਼ਰੋਖਤ ’ਚ ਸ਼ਾਮਲ ਸਨ ਪਰ ਉਨ੍ਹਾਂ ਦਾ ਇਹ ਮਕਸਦ ਸਾਡੇ ਮੈਂਬਰਾਂ ਦੀ ਸਜਗਤਾ ਦੇ ਚਲਦੇ ਸੰਭਵ ਨਹੀਂ ਹੋ ਸਕਿਆ। ਆਪਣੀ ਹਾਰ ਨੂੰ ਦੇਖ ਕੇ ਸਰਨਾ ਭਰਾਵਾਂ ਨੇ ਬੈਲਟ ਬਾਕਸ ’ਤੇ ਕਬਜ਼ਾ ਕਰ ਲਿਆ ਤੇ ਹੋਰ ਮੈਂਬਰਾਂ ਨੂੰ ਵੋਟ ਨਹੀਂ ਪਾਉਣ ਦਿੱਤਾ ਅਤੇ 11 ਘੰਟੇ ਤੋਂ ਵੱਧ ਸਮੇਂ ਤਕ ਵੋਟਿੰਗ ਦੀ ਪ੍ਰਕਿਰਿਆ ਨੂੰ ਰੋਕ ਕੇ ਰੱਖਿਆ। ਕਾਲਕਾ ਨੇ ਅੱਗੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਪ੍ਰਧਾਨਗੀ ਲਈ 51 ਵਿਚੋਂ ਨਵੇਂ ਚੁਣੇ ਮੈਂਬਰਾਂ ਦੇ ਘੱਟ ਤੋਂ ਘੱਟ 26 ਵੋਟਾਂ ਦੀ ਲੋੜ ਹੁੰਦੀ ਹੈ। ਅਕਾਲ ਪੁਰਖ ਦੀ ਕਿਰਪਾ ਸਦਕੇ ਤੇ ਸੰਗਤ ਦੇ ਅਸ਼ੀਰਵਾਦ ਨਾਲ ਉਨ੍ਹਾਂ ਨੂੰ 30 ਵੋਟ ਮਿਲੇ ਤੇ ਅਧਿਕਾਰਤ ਤੌਰ ’ਤੇ ਡੀ.ਐਸ.ਜੀ.ਐਮ ਦਾ ਪ੍ਰਧਾਨ ਚੁਣਿਆ ਗਿਆ ਇਸ ਲਈ ਸਰਨਾ-ਜੀਕੇ ਨੂੰ ਆਪਣੀ ਹਾਰ ਸਵੀਕਾਰ ਕਰ ਦਿੱਲੀ ਦੀ ਸੰਗਤ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਦਿੱਲੀ ਦੀ ਸੰਗਤ ਸਭ ਜਾਣਦੀ ਹੈ ਇਸ ਲਈ ਸੰਗਤ ਨੂੰ ਗੁੰਮਰਾਹ ਨਾ ਕਰਨ ਸਰਨਾ ਤੇ ਜੀ.ਕੇ : ਕਾਹਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸੰਗਤ ਨੂੰ ਸਭ ਕੁਝ ਪਤਾ ਹੈ ਇਸ ਲਈ ਦਿਖਾਵਾ ਕਰਨ ਨਾਲ ਸਰਨਾ-ਜੀਕੇ ਨੂੰ ਕੋਈ ਮਦਦ ਨਹੀਂ ਹੋਵੇਗੀ। ਚੋਣ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੇ ਬਹਾਨੇ ਉਹ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ ਲੇਕਿਨ ਸੱਚਾਈ ਇਹ ਹੈ ਕਿ ਉਹ ਅਸਲੀ ਅਪਰਾਧੀ ਹਨ ਅਤੇ ਅਰਾਜਕਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਲਈ ਪੂਰੀ ਤਰ੍ਹਾਂ ਜਿੰਮੇਦਾਰ ਹਨ ਇਸ ਲਈ ਉਨ੍ਹਾਂ ਨੂੰ ਜੱਥੇਦਾਰ ਸਿੰਘ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਤਲਬ ਕਰ ਸਿੱਖ ਪੰਥ ਤੋਂ ਛੇਕ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਦਿੱਲੀ ਦੀ ਸੰਗਤ ਸਭ ਜਾਣਦੀ ਹੈ ਇਸ ਲਈ ਸੰਗਤ ਨੂੰ ਗੁੰਮਰਾਹ ਨਾ ਕਰਨ ਸਰਨਾ ਤੇ ਜੀ.ਕੇ : ਕਾਹਲੋਂ ਇਹ ਵੀ ਪੜ੍ਹੋ:ਕਿੱਥੇ ਹੈ ਕਾਂਗਰਸ ਦੀ ਅੰਦਰੂਨੀ ਲੜਾਈ? ਨਵਜੋਤ ਸਿੱਧੂ ਨੇ ਕਿਹਾ ਹਾਈ ਕਮਾਨ ਦੇ ਫੈਸਲੇ ਨਾਲ ਕਿਸੇ ਨੂੰ ਕੋਈ ਮਸਲਾ ਨਹੀਂ ਹੈ ਕਾਹਲੋਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਸਰਨਾ ਤੇ ਜੀ.ਕੇ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ’ਤੇ ਕੋਈ ਪਛਤਾਵਾ ਨਹੀਂ ਹੈ। ਉਹ ਸੁਆਰਥੀ ਹਨ ਤੇ ਰਾਜਨੀਤਕ ਸੁਆਰਥਾਂ ਨਾਲ ਭਰੇ ਹੋਏ ਹਨ ਇਸ ਲਈ ਅਜਿਹੇ ਲੋਕਾਂ ਨੂੰ ਗੁਰੂ ਘਰਾਂ ਦੀ ਮਰਿਆਦਾ ਬਾਰੇ ਕੋਈ ਪਰਵਾਹ ਨਹੀਂ ਹੁੰਦੀ। -PTC News


Top News view more...

Latest News view more...

PTC NETWORK