ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ
ਕੋਲਕਾਤਾ :ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਪਿਛਲ਼ੇ ਸਾਢੇ ਤਿੰਨ ਮਹੀਨਿਆਂ ਤੋਂ ਜਾਰੀ ਹੈ। ਕਿਸਾਨਾਂ ਵੱਲੋਂ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ 'ਚ BJP ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ।ਇਸ ਦੇ ਮੱਦੇਨਜ਼ਰ ਹੁਣ ਕਿਸਾਨਾਂ ਨੇ ਪੱਛਮੀ ਬੰਗਾਲ 'ਚ ਜਾ ਕੇ ਭਾਜਪਾ ਦੇ ਵਿਰੁੱਧ ਮੋਰਚਾ ਖੋਲ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਪੱਛਮੀ ਬੰਗਾਲ 'ਚ ਕਿਸਾਨਾਂ ਸਮੇਤ ਹੋਰ ਲੋਕਾਂ ਨੂੰ ਚੋਣਾਂ 'ਚ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ।
[caption id="attachment_481267" align="aligncenter" width="300"]
ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ[/caption]
ਕਿਸਾਨ ਆਗੂਆਂ ਨੇ ਪੱਛਮੀ ਬੰਗਾਲ ’ਚ ਪਹੁੰਚ ਵੱਡਾ ਐਲਾਨ ਕੀਤਾ ਹੈ। ਇੱਥੇ ਪ੍ਰੈੱਸ ਕਾਨਫ਼ਰੰਸ ਕਰਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਬੀਜੇਪੀ ਨੂੰ ਹਰਾਉਣਾ ਜ਼ਰੂਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ ਪਰ ਬੰਗਾਲ ਚੋਣਾਂ ਵਿੱਚ ਜੇ ਭਾਜਪਾ ਹਾਰ ਜਾਂਦੀ ਹੈ ਤਾਂ ਉਸ ਦਾ ਘਮੰਡ ਟੁੱਟ ਜਾਵੇਗਾ ਤੇ ਫਿਰ ਕਿਸਾਨਾਂ ਦੀ ਮੰਨੀ ਜਾਵੇਗੀ।
[caption id="attachment_481269" align="aligncenter" width="300"]
ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ[/caption]
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅਸਾਮ, ਕੇਰਲ, ਪੁੱਡੂਚੇਰੀ, ਤਾਮਿਲਨਾਡੂ ਅਤੇ ਪੱਛਮੀ ਬੰਗਾਲ 'ਚ ਸੱਤਾ ਦੀ ਭੁੱਖੀ ਅਤੇ ਕਿਸਾਨ ਵਿਰੋਧੀ ਭਾਜਪਾ ਨੂੰ ਚੰਗਾ ਸਬਕ ਸਿਖਾ ਸਕਦੇ ਹਨ। ਜੇ ਤੁਸੀਂ ਸਬਕ ਸਿਖਾਉਣ ਦੀ ਕੋਸ਼ਿਸ਼ ਕਰੋਗੇ ਤਾਂ ਭਾਜਪਾ ਦਾ ਹੰਕਾਰ ਟੁੱਟ ਸਕਦਾ ਹੈ ਅਤੇ ਅਸੀਂ ਸਰਕਾਰ ਤੋਂ ਕਿਸਾਨ ਅੰਦੋਲਨ ਦੀਆਂ ਮੰਗਾਂ ਮਨਵਾ ਸਕਦੇ ਹਾਂ।
[caption id="attachment_481266" align="aligncenter" width="300"]
ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ[/caption]
ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਆਗੂਆਂ ਦੇ ਵਫ਼ਦ ਨੇ ਕਿਸਾਨੀ ਅੰਦੋਲਨ ਦੀਆਂ ਮੰਗਾਂ ਬਾਰੇ ਪੱਛਮੀ ਬੰਗਾਲ ਦੇ ਵੋਟਰਾਂ ਨੂੰ ਦੱਸਿਆ ਅਤੇ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਸਬਕ ਸਿਖਾਉਣ। ਕਿਸਾਨ ਆਗੂਆਂ ਨੇ ਰਾਮ ਲੀਲਾ ਪਾਰਕ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਮਹਾਪੰਚਾਇਤ ਨੂੰ ਵੀ ਸੰਬੋਧਨ ਕੀਤਾ। ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਏਜੰਡੇ ਬਾਰੇ ਵੀ ਸੂਬੇ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ।
[caption id="attachment_481270" align="aligncenter" width="300"]
ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ[/caption]
ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ,''ਅਸੀਂ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਕਿਸੇ ਖਾਸ ਪਾਰਟੀ ਦੇ ਪੱਖ 'ਚ ਭੁਗਤਣ ਲਈ ਵੀ ਨਹੀਂ ਆਖ ਰਹੇ ਹਾਂ। ਸਾਡੀ ਸਿਰਫ਼ ਇੰਨੀ ਅਰਜ਼ੋਈ ਹੈ ਕਿ ਭਾਜਪਾ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ।' ਸੰਯੁਕਤ ਕਿਸਾਨ ਮੋਰਚੇ ਨੇ ਪੱਤਰ ਜਾਰੀ ਕਰਕੇ ਸੂਬੇ ਦੇ ਕਿਸਾਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਭਾਜਪਾ ਨੂੰ ਵੋਟ ਨਾ ਪਾਉਣ।
[caption id="attachment_481268" align="aligncenter" width="239"]
ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ[/caption]
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਕਾਨੂੰਨਾਂ ਦੀਆਂ ਗਲਤੀਆਂ ਨੂੰ ਸਵੀਕਾਰ ਕੀਤਾ ਹੈ ਪਰ ਸਰਕਾਰ ਵੱਲੋਂ ਕਾਨੂੰਨ ਵਾਪਸ ਨਹੀਂ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਵਾਰ-ਵਾਰ 'ਵਿਚੋਲੀਏ' ਕੱਢ ਦੇਣ ਦਾ ਦਾਅਵਾ ਕਰਦੇ ਹਨ ਪਰ ਉਹ ਹਾਲੇ ਤੱਕ 'ਵਿਚੋਲੀਏ' ਦੀ ਸਹੀ ਪਰਿਭਾਸ਼ਾ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਹਨ।
-PTCNews