ਸਲਮਾਨ ਖਾਨ ਦੇ ਸੱਪ ਨੇ ਮਾਰਿਆ ਡੰਗ, 27 ਦਸੰਬਰ ਨੂੰ ਹੈ ਜਨਮਦਿਨ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਸੱਪ ਨੇ ਡੰਗ ਲਿਆ ਹੈ। ਸਲਮਾਨ ਖਾਨ 27 ਦਸੰਬਰ ਯਾਨੀ ਕੱਲ੍ਹ (ਸੋਮਵਾਰ) ਨੂੰ ਆਪਣਾ 56ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਪਰ ਉਨ੍ਹਾਂ ਦੇ ਖਾਸ ਦਿਨ ਤੋਂ ਠੀਕ ਇਕ ਦਿਨ ਪਹਿਲਾਂ ਕੁਝ ਅਜਿਹਾ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 25 ਦਸੰਬਰ ਦੀ ਰਾਤ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਦੀ ਹੈ ਜਿਥੇ ਉਹ ਪਰਿਵਾਰ ਸਮੇਤ ਕ੍ਰਿਸਮਸ ਮਨਾਉਣ ਗਏ ਸਨ। ਰਿਪੋਰਟ ਮੁਤਾਬਕ ਸੱਪ ਜ਼ਹਿਰੀਲਾ ਨਹੀਂ ਸੀ। ਅਜਿਹੇ 'ਚ ਸਲਮਾਨ ਖਾਨ 'ਤੇ ਉਸ ਦੇ ਜ਼ਹਿਰ ਦਾ ਅਸਰ ਨਹੀਂ ਹੋਇਆ ਹੈ।
ਹੋਰ ਪੜ੍ਹੋ: ਕੈਨੇਡਾ ਨੇ ਤੋੜੇ ਇਮੀਗ੍ਰੇਸ਼ਨ ਦੇ ਸਾਰੇ ਰਿਕਾਰਡ, ਸਾਲ 2021 'ਚ ਜਾਣੋ ਕਿੰਨੇ ਲੋਕਾਂ ਦਾ ਕੀਤਾ ਸਵਾਗਤ
ਸਲਮਾਨ ਖਾਨ ਨੂੰ ਸੱਪ ਦੇ ਡੰਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਨਵੀਂ ਮੁੰਬਈ ਦੇ ਕਾਮੋਠੇ ਇਲਾਕੇ ਦੇ ਐਮਜੀਐਮ (ਮਹਾਤਮਾ ਗਾਂਧੀ ਮਿਸ਼ਨ) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ 27 ਦਸੰਬਰ ਨੂੰ ਆਪਣਾ 56ਵਾਂ ਜਨਮ ਦਿਨ ਮਨਾਉਣਗੇ। ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਕਾਰਨ ਭਾਈਜਾਨ ਇਸ ਵਾਰ ਆਪਣਾ ਜਨਮ ਦਿਨ ਬਹੁਤ ਜ਼ੋਰ-ਸ਼ੋਰ ਨਾਲ ਨਹੀਂ ਮਨਾਉਣਗੇ।
-PTC News