Mon, Dec 16, 2024
Whatsapp

'ਸਾਡੇ ਆਲੇ' ਦੀ ਫ਼ਿਲਮੀ ਟੀਮ ਪੁੱਜੀ ਅੰਮ੍ਰਿਤਸਰ; ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ

Reported by:  PTC News Desk  Edited by:  Jasmeet Singh -- April 18th 2022 06:04 PM
'ਸਾਡੇ ਆਲੇ' ਦੀ ਫ਼ਿਲਮੀ ਟੀਮ ਪੁੱਜੀ ਅੰਮ੍ਰਿਤਸਰ; ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ

'ਸਾਡੇ ਆਲੇ' ਦੀ ਫ਼ਿਲਮੀ ਟੀਮ ਪੁੱਜੀ ਅੰਮ੍ਰਿਤਸਰ; ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ

ਚੰਡੀਗੜ੍ਹ, 18 ਅਪ੍ਰੈਲ 2022: ਮਰਹੂਮ ਦੀਪ ਸਿੱਧੂ ਸਟਾਰਰ 'ਸਾਡੇ ਆਲੇ' ਫਿਲਮ ਦੇ ਟ੍ਰੇਲਰ ਦੀ ਸਫਲਤਾ ਤੋਂ ਬਾਅਦ ਸਾਗਾ ਸਟੂਡੀਓ ਦੁਆਰਾ ਅੱਜ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਗਿਆ। ਇਹ ਸ਼ਾਨਦਾਰ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਹੈ। ਗਾਣੇ ਦੇ ਬੋਲ ਸਾਈਂ ਸੁਲਤਾਨ ਦੁਆਰਾ ਲਿਖੇ ਗਏ ਹਨ ਅਤੇ ਇਸ ਦੇ ਬੋਲ ਹੀ ਇਸ ਗਾਣੇ ਨੂੰ ਸ਼ਾਨਦਾਰ ਬਣਾਉਂਦੇ ਹਨ। ਇਹ ਵੀ ਪੜ੍ਹੋ: ਅੱਤਵਾਦੀ ਅਰਸ਼ ਡੱਲਾ ਦੇ ਦੋ ਸਾਥੀ ਹਥਿਆਰਾਂ ਦੀ ਖੇਪ ਸਣੇ ਕਾਬੂ 'ਸਾਡੇ ਆਲੇ' ਮਿਊਜ਼ਿਕ ਟਰੈਕ ਦੁਆਰਾ ਫਿਲਮ ਦੀ ਪੂਰੀ ਟੀਮ ਨੇ ਮਰਹੂਮ ਅਦਾਕਾਰ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਹ ਫਿਲਮ 29 ਅਪ੍ਰੈਲ 2022 ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਜਤਿੰਦਰ ਮੋਹਰ ਦੁਆਰਾ ਕੀਤਾ ਗਿਆ ਹੈ ਅਤੇ ਦੀਪ ਸਿੱਧੂ, ਗੁੱਗੂ ਗਿੱਲ, ਮਹਾਬੀਰ ਭੁੱਲਰ, ਸੁਖਦੀਪ ਸੁੱਖ ਅਤੇ ਅੰਮ੍ਰਿਤ ਔਲਖ ਵਰਗੇ ਸਿਤਾਰੇ ਆਪਣੀ ਦਮਦਾਰ ਅਦਾਕਾਰੀ ਨਾਲ ਫ਼ਿਲਮ ਨੂੰ ਚਾਰ ਚੰਦ ਲਗਾਉਂਦੇ ਨਜ਼ਰ ਆਉਣਗੇ। ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਫਿਲਮ ਦਾ ਨਿਰਮਾਣ ਦਿਲੋ-ਜਾਨ ਨਾਲ ਕੀਤਾ ਹੈ। ਉਨ੍ਹਾਂ ਕਿਹਾ ਦੀਪ ਜੋ ਅੱਜ ਸਾਡੇ ਵਿੱਚ ਮੌਜੂਦ ਨਹੀਂ ਹਨ, ਇਹ ਫਿਲਮ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ। ਉਥੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗਰਾਮ ਉੱਤੇ ਸਿੰਗਰ ਦਿਲਰਾਜ ਗਰੇਵਾਲ ਫਿਲਮ ਨੂੰ ਪ੍ਰਮੋਟ ਕਰਦੇ ਦਿਖਾਈ ਦਿੱਤੇ। ਦੀਪ ਸਿੱਧੂ ਦਾ ਆਖ਼ਰੀ ਮਿਊਜ਼ਿਕ ਟਰੈਕ 'ਲਾਹੌਰ' ਕੁਛ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ਟਰੈਕ ਵਿਚ ਦਿਲਰਾਜ ਗਰੇਵਾਲ ਵੀ ਮੁੱਖ ਰੂਪ ਵਿਚ ਮੌਜੂਦ ਸਨ। ਇਹ ਵੀ ਪੜ੍ਹੋ: ਸੀਆਈਏ ਦਫ਼ਤਰ 'ਤੇ ਗ੍ਰੇਨੇਡ ਹਮਲੇ ਦੇ ਪਿੱਛੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਤਿੰਨ ਕਾਬੂ ਪ੍ਰੈਸ ਵਾਰਤਾ ਵਿਚ ਫਿਲਮ ਦੇ ਨਿਮਰਮਾਤਾਵਾਂ ਕਿਹਾ ਕਿ ਸਾਗਾ ਸਟੂਡੀਓ ਦਾ ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਜਗਤ ਵਿੱਚ ਸ਼ਾਨਦਾਰ ਯੋਗਦਾਨ ਰਿਹਾ ਹੈ। ਸਾਗਾ ਮਿਊਜ਼ਿਕ ਅਤੇ ਸੁਮਿਤ ਸਿੰਘ ਹਮੇਸ਼ਾ ਤੋਂ ਹੀ ਨਵੇਂ ਟੈਲੇਂਟ ਅਤੇ ਸ਼ਾਨਦਾਰ ਮਿਊਜ਼ਿਕ ਦਰਸ਼ਕਾਂ ਵਿੱਚ ਲਿਆਉਂਦੇ ਆ ਰਹੇ ਹਨ। ਸਾਗਾ ਸਟੂਡੀਓ ਨੇ ਹਮੇਸ਼ਾ ਦਰਸ਼ਕਾਂ ਦੇ ਵਿੱਚ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਮਿਊਜ਼ਿਕ ਹੋਵੇ ਯਾ ਫਿਲਮ ਅਤੇ ਇਸ ਫਿਲਮ ਨਾਲ ਵੀ ਉਨ੍ਹਾਂ ਆਪਣੀ ਇਸ ਖੂਬੀ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਹੈ। -PTC News


Top News view more...

Latest News view more...

PTC NETWORK