ਏਐਸਆਈ ਤੋਂ ਦੁਖੀ ਹੋ ਕੇ ਨੌਜਵਾਨ ਖ਼ੁਦ ਨੂੰ ਮਾਰੀ ਗੋਲ਼ੀ, ਹਾਲਤ ਨਾਜ਼ੁਕ ਬਣੀ
ਲੁਧਿਆਣਾ : ਕਈ ਵਾਰ ਅਫਸਰ ਤੇ ਹੋਰ ਅਧਿਕਾਰੀ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਦੇ ਹਨ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਇਸ ਕਾਰਨ ਲੋਕ ਗਲਤ ਫ਼ੈਸਲਾ ਕਰਨ ਲਈ ਮਜਬੂਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਇਕ ਏ.ਐਸ.ਆਈ ਤੋਂ ਪਰੇਸ਼ਾਨ ਹੋ ਕੇ ਵੀਡੀਓ ਬਣਾਉਣ ਪਿੱਛੋਂ ਖ਼ੁਦ ਨੂੰ ਗੋਲ਼ੀ ਮਾਰ ਲਈ ਹੈ। ਨੌਜਵਾਨ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਕਤ ਨੌਜਵਾਨ ਦੀ ਪਛਾਣ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ (31) ਵਜੋਂ ਹੋਈ ਹੈ। ਵੀਡੀਓ ਵਿੱਚ ਨੌਜਵਾਨ ਜ਼ਿਕਰ ਕਰ ਰਿਹਾ ਹੈ ਕਿ ਉਸ ਦੇ ਇਸ ਕਦਮ ਲਈ ਸੀ.ਆਈ.ਏ. ਦਾ ਏ.ਐਸ.ਆਈ ਜ਼ਿੰਮੇਵਾਰ ਹੈ ਜੋ ਕਿ ਧੂਰੀ ਤੋਂ ਹੈ। ਉਸ ਨੇ ਕਿਹਾ ਕਿ ਏ.ਐਸ.ਆਈ . ਵੱਲੋਂ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾਾ ਸੀ ਅਤੇ ਉ ਗਾਲਾਂ ਵੀ ਕੱਢਦਾ ਸੀ ਜਿਸ ਤੋਂ ਦੁਖੀ ਹੋ ਕੇ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋ ਰਿਹਾ ਹਾਂ। ਜਾਣਕਾਰੀ ਦਿੰਦੇ ਹੋਏ ਉਕਤ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕੁਲਵਿੰਦਰ ਸਿੰਘ ਬੀਤੇ ਦਿਨ ਦੁਪਹਿਰ ਨੂੰ ਘਰ ਤਾਂ ਮਾਂ ਨੇ ਰੋਟੀ ਖਾਣ ਲਈ ਕਿਹਾ ਪਰ ਉਹ ਬਾਹਰ ਚਲਾ ਗਿਆ ਤੇ ਬਾਹਰ ਗੱਡੀ ਵਿੱਚ ਬੈਠ ਗਿਆ। ਇਸ ਤੋਂ ਬਾਅਦ ਉਸ ਨੇ ਗੱਡੀ ਵਿੱਚ ਵੀਡੀਓ ਬਣਾਈ ਅਤੇ ਫਿਰ ਆਪਣੇ ਸਿਰ ਵਿੱਚ ਗੋਲ਼ੀ ਮਾਰ ਲਈ। ਪਿਤਾ ਨੇ ਦੱਸਿਆ ਕਿ ਕੁਲਵਿੰਦਰ 2 ਭੈਣਾਂ ਦਾ ਇਕਲੌਤਾ ਭਰਾ ਹੈ ਤੇ ਪਹਿਲਾਂ ਉਹ ਲਾਟਰੀ ਦਾ ਕੰਮ ਕਰਦਾ ਸੀ, ਜਦੋਂ ਕਿ ਹੁਣ ਉਸ ਨੇ ਗੱਡੀਆਂ ਦੀ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਹਸਪਤਾਲ ਵਿੱਚ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਵੀ ਪੜ੍ਹੋ : ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੈ, ਭਗਵੰਤ ਮਾਨ ਨੂੰ ਵਧਾਈਆਂ - ਸੁਖਬੀਰ ਸਿੰਘ ਬਾਦਲ