ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਰਾਜਪੁਰਾ ਹਸਪਤਾਲ ਨੂੰ ਵੱਡੀ ਰਾਸ਼ੀ ਦੇਣ 'ਤੇ ਚੁੱਕੇ ਸਵਾਲ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਸਵਾਲ ਜਵਾਬ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ ਸਵਾਲ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਸਿਹਤ ਸੰਭਾਲ ਲਈ ਗਿਆਨ ਸਾਗਰ ਹਸਪਤਾਲ (ਰਾਜਪੁਰਾ ,ਬਨੂੜ ) ਅਤੇ ਭੱਧਲ ਹਸਪਤਾਲ ) ਨੂੰ ਕਿੰਨੀ -ਕਿੰਨੀ ਰਾਸ਼ੀ ਦਿੱਤੀ ਗਈ।
ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਨੂੰ ਸਮਥਰਨ ਕਰਨ ਵਾਲੀ ਬੇਬੇ ਮਹਿੰਦਰ ਕੌਰ ਨੂੰ ਕੇਜਰੀਵਾਲ ਨੇ ਕੀਤਾ ਸਨਮਾਨਿਤ
[caption id="attachment_480356" align="aligncenter" width="295"]
ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਰਾਜਪੁਰਾ ਹਸਪਤਾਲ ਨੂੰ ਵੱਡੀ ਰਾਸ਼ੀ ਦੇਣ 'ਤੇ ਚੁੱਕੇ ਸਵਾਲ[/caption]
ਸਿਹਤ ਤੇ ਪਰਿਵਾਰ ਭਲਾਈ ਮੰਤਰੀਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਪੰਜਾਬ ਸਰਕਾਰ , ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਗਿਆਨ ਸਾਗਰ , ਮੈਡੀਕਲ ਕਾਲਜ ਅਤੇ ਹਸਪਤਾਲ (ਰਾਜਪੁਰਾ ,ਬਨੂੜ ) ਵਿੱਚ ਆਪਸੀ ਸਹਿਮਤੀ ਨਾਲ ਮੈਮੋਰੈਂਡਮ ਆਫ ਅੰਡਰਸਟੈਡਿੰਗ ਸਾਈਨ ਕੀਤਾ ਗਿਆ ਸੀ।
[caption id="attachment_480355" align="aligncenter" width="277"]
ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਰਾਜਪੁਰਾ ਹਸਪਤਾਲ ਨੂੰ ਵੱਡੀ ਰਾਸ਼ੀ ਦੇਣ 'ਤੇ ਚੁੱਕੇ ਸਵਾਲ[/caption]
ਪੜ੍ਹੋ ਹੋਰ ਖ਼ਬਰਾਂ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ
ਮੈਮੋਰੈਂਡਮ ਆਫ ਅੰਡਰਸਟੈਡਿੰਗ ਦੀਆਂ ਸ਼ਰਤਾਂ ਅਨੁਸਾਰ ਮਿਤੀ 24-3-2020 ਤੋਂ 31-12-2020 ਤੱਕ ਗਿਆਨ ਸਾਗਰ , ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਕੋਰੋਨਾ ਪ੍ਰਭਾਵਿਤ ਮਰੀਜਾਂ ਦੇ ਕੀਤੇ ਇਲਾਜ ਸਬੰਧੀ ਕੁੱਲ 8,43,77,645 / -ਅੱਠ ਕਰੋੜ ਤਰਤਾਲੀ ਲੱਖ ਸਤਤੱਰ ਹਜ਼ਾਰ ਛੇ ਸੌ ਪੰਤਾਲੀ ਕੇਵਲ ) ਦੀ ਅਦਾਇਗੀ ਸਟੇਟ ਡਿਜ਼ਾਸਟਰ ਰਿਲੀਫ ਫੰਡ ਵੱਲੋਂ ਪ੍ਰਾਪਤ ਫੰਡਾਂ ਵਿਚੋਂ ਕੀਤੀ ਗਈ ਹੈ। ਜ਼ਿਲ੍ਹਾ ਰੋਪੜ ਵਿਖੇ ਭੱਧਲ ਨਾਮ ਦਾ ਕੋਈ ਵੀ ਹਸਪਤਾਲ ਨਹੀਂ ਹੈ ਆਈ.ਈ.ਟੀ ਭੱਧਲ ਇੱਕ ਵਿਦਿਅਕ ਸੰਸਥਾ ਹੈ, ਜਿਥੇ ਜਿਲ੍ਹਾ ਰੋਪੜ ਵਲੋਂ ਮਿਤੀ 03-07-2020 ਤੋਂ 21-09-2020 ਤੱਕ ਕੁਆਰਿਨਟਾਈਨ ਸੈਂਟਰ ਸਥਾਪਿਤ ਕੀਤਾ ਗਿਆ ਸੀ।
[caption id="attachment_480353" align="aligncenter" width="300"] ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਰਾਜਪੁਰਾ ਹਸਪਤਾਲ ਨੂੰ ਵੱਡੀ ਰਾਸ਼ੀ ਦੇਣ 'ਤੇ ਚੁੱਕੇ ਸਵਾਲ[/caption]
ਇਸ ਸੰਸਥਾ ਵਲੋਂ ਕੁਆਰਿਨਟਾਈਨ ਕੀ ਗਏ ਵਿਅਕਤੀਆਂ ਦੇ ਖਾਣ ਪੀਣ ਲਈ 6,00,750 / -ਛੇ ਲੱਖ ਸੱਤ ਸੌ ਪੰਜਾਹ ਕੇਵਲ ) ਰੁਪਏ ਦੀ ਰਾਸ਼ੀ ਜਿਲਾ ਮਾਲ ਅਫਸਰ , ਡਿਪਟੀ ਕਮਿਸ਼ਨਰ , ਰੋਪੜ ਵਲੋਂ ਖਰਚ ਕੀਤੀ ਗਈ ਹੈ।ਚੰਦੂਮਾਜਰਾ ਵਲੋਂ ਰਾਜਪੁਰਾ ਹਸਪਤਾਲ ਨੂੰ ਇੰਨੀ ਰਾਸ਼ੀ ਦੇਣ 'ਤੇ ਸਵਾਲ ਚੁੱਕੇ ਹਨ। ਚੰਦੂਮਾਜਰਾ ਨੇ ਜਾਂਚ ਦੀ ਮੰਗਕੀਤੀ ਹੈ। ਇਸ ਦੇ ਨਾਲ ਹੀ ਚੰਦੂਮਾਜਰਾ ਨੇ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ ਹੈ।
-PTCNews