Wed, Mar 26, 2025
Whatsapp

ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਸਿਆਸੀ ਤਾਕਤ , ਕਈ ਸਿਆਸੀ ਲੀਡਰ ਅਕਾਲੀ ਦਲ 'ਚ ਹੋਏ ਸ਼ਾਮਲ

Reported by:  PTC News Desk  Edited by:  Shanker Badra -- August 04th 2021 01:27 PM
ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਸਿਆਸੀ ਤਾਕਤ , ਕਈ ਸਿਆਸੀ ਲੀਡਰ ਅਕਾਲੀ ਦਲ 'ਚ ਹੋਏ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਸਿਆਸੀ ਤਾਕਤ , ਕਈ ਸਿਆਸੀ ਲੀਡਰ ਅਕਾਲੀ ਦਲ 'ਚ ਹੋਏ ਸ਼ਾਮਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਪਟਿਆਲਾ ਵਿੱਚ ਵੱਡੀ ਸਿਆਸੀ ਤਾਕਤ ਮਿਲੀ ਹੈ, ਜਦੋਂ ਕਈ ਸਿਆਸੀ ਲੀਡਰਾਂ ਨੇ ਹੋਰ ਪਾਰਟੀਆਂ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫ਼ੜ ਲਿਆ। ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਹੁੰਗਾਰਾ ਮਿਲੇਗਾ। [caption id="attachment_520516" align="aligncenter" width="300"] ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਸਿਆਸੀ ਤਾਕਤ , ਕਈ ਸਿਆਸੀ ਲੀਡਰ ਅਕਾਲੀ ਦਲ 'ਚ ਹੋਏ ਸ਼ਾਮਲ[/caption] ਇਸ ਦੌਰਾਨ ਬਲਵਿੰਦਰ ਸੈਫਦੀਪੁਰ , ਗੁਰਿੰਦਰਪਾਲ ਸਿੰਘ ਬੱਬੀ ,ਧਰਮਿੰਦਰ ਸਿੰਘ , ਸੂਚਾ ਸਿੰਘ ,ਗੁਰਪ੍ਰੀਤ ਸਿੰਘ ,ਹਰਵਿੰਦਰ ਸਿੰਘ , ਮਨਜੀਤ ਸਿੰਘ , ਰਵੀ ਕੁਮਾਰ ਕਾਹਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਇਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ ਹੈ। [caption id="attachment_520513" align="aligncenter" width="300"] ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਸਿਆਸੀ ਤਾਕਤ , ਕਈ ਸਿਆਸੀ ਲੀਡਰ ਅਕਾਲੀ ਦਲ 'ਚ ਹੋਏ ਸ਼ਾਮਲ[/caption] ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੋਲਦਿਆਂ ਕਾਂਗਰਸ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਰੇਤ ਮਾਫ਼ੀਆ , ਗੰਨ ਮਾਫ਼ੀਆ ,ਸ਼ਰਾਬ ਮਾਫੀਆ ਦਾ ਬੋਲਬਾਲਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਕਾਂਗਰਸੀ ਰਾਹੁਲ ਗਾਂਧੀ ਦੇ ਹੇਠਾਂ ਲੱਗੇ ਹੋਏ ਹਨ। [caption id="attachment_520519" align="aligncenter" width="300"] ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਵੱਡੀ ਸਿਆਸੀ ਤਾਕਤ , ਕਈ ਸਿਆਸੀ ਲੀਡਰ ਅਕਾਲੀ ਦਲ 'ਚ ਹੋਏ ਸ਼ਾਮਲ[/caption] ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਮਾਫੀਆ ਚਲਾ ਰਿਹਾ ਸੀ ਅਤੇ ਹੁਣ ਸਿੱਧੂ ਚਲਾ ਰਿਹਾ ਹੈ। ਕੋਰੋਨਾ ਕਾਲ 'ਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ 'ਚ ਪੰਜਾਬ ਸਰਕਾਰ ਫੈਲ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡਾ ਏਜੰਡਾ ਸਿਰਫ਼ ਕਿਸਾਨੀ ਦਾ ਏਜੰਡਾ ਹੈ। -PTCNews


Top News view more...

Latest News view more...

PTC NETWORK