ਕਾਮਰੇਡ ਦਰਦੀ ਨੂੰ ਵੱਖ ਵੱਖ ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ
ਪੰਜਾਬ ਕਿਸਾਨ ਸਭਾ ਦੇ ਸੂਬਾ ਸਕੱਤਰ ਤੇ ਉੱਘੇ ਕਮਿਊਨਿਸਟ ਆਗੂ ਕਾਮਰੇਡ ਗੁਰਦੇਵ ਸਿੰਘ ਦਰਦੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਜਿਨ੍ਹਾਂ ਦਾ ਅੰਤਿਮ ਸੰਸਕਾਰ ਰਾਮਬਾਗ ਬਰਨਾਲਾ ਵਿਖੇ ਕੀਤਾ ਗਿਆ | ਕਾਮਰੇਡ ਦਰਦੀ ਦੇ ਦਿਹਾਂਤ 'ਤੇ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Also Read | Coronavirus India: PM Narendra Modi a ‘super-spreader’ of COVID-19, says IMA Vice President
ਉਹਨਾਂ ਕਿਹਾ ਕਿ ਕਾਮਰੇਡ ਗੁਰਦੇਵ ਸਿੰਘ ਦਰਦੀ ਸਾਡੀ ਪਾਰਟੀ ਦੇ ਵਫਾਦਾਰ ਸਿਪਾਹੀ ਸਨ ਤੇ ਓਹਨਾ ਨੇ ਪਾਰਟੀ ਦੇ ਹਰ ਹੁੱਕਮ ਨੂੰ ਸਾਰੀ ਜਿੰਦਗੀ ਖਿੜੇ ਮੱਥੇ ਸਵੀਕਾਰ ਕੀਤਾ ਇਹ ਵਿਚਾਰ ਸੀ ਪੀ ਐਮ ਦੀ ਕਿਸਾਨ ਸਭਾ ਦੇ ਸੂਬਾ ਸਕੱਤਰ ਕਾਮਰੇਡ ਮੇਜ਼ਰ ਸਿੰਘ ਪੁੰਨਾਵਾਲ ਨੇ ਅੰਤਿਮ ਅਰਦਾਸ ਹੋਣ ਉਪਰੰਤ ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆ ਕਿਹਾ ਓਹਨਾ ਕਿਹਾ ਕਿ ਕਾਮਰੇਡ ਦਰਦੀ ਨੇ ਜਿੰਦਗੀ ਦੇ 60 ਸਾਲ ਟੀਚਰਜ਼ ਕਿਸਾਨਾਂ ਅਤੇ ਮਾਜਦੁਰਾ ਦੀਆਂ ਸਮਸਿਆਵਾਂ ਦਾ ਹੱਲ ਕੀਤਾ।
Read More : ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਕੋਰੋਨਾ ਨਾਲ ਹੋਇਆ ਦੇਹਾਂਤ
ਕਾਮਰੇਡ ਦਰਦੀ ਦਾ ਸਾਰਾ ਪਰਵਾਰ ਲੋਕ ਸੇਵਾ ਕਰਨ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਕੋਵੀਡ 19 ਮਹਾਂਮਾਰੀ ਕਰਕੇ ਪਰਵਾਰ ਨੇ ਬਹੁਤਾ ਇਕੱਠ ਤੋਂ ਗ਼ੁਰੇਜ਼ ਕੀਤਾ ਬਹੁਤ ਸਾਰੇ ਧਾਰਮਿਕ ਸਮਾਜਿਕ ਅਤੇ ਰਾਜਨੀਤਕ ਆਗੂਆਂ ਨੇ ਭੋਗ ਤੋ ਪਹਿਲਾ ਘਰ ਆਕੇ ਅਤੇ ਸੋਸ਼ਲ ਮੀਡੀਆ ਫੋਨ ਤੇ ਵੱਟਸਅੱਪ ਸੁਨੇਹਿਆਂ ਰਾਹੀਂ ਓਹਨਾ ਦੇ ਵੱਡੇ ਸਪੁੱਤਰ ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਛੋਟੇ ਸਪੁੱਤਰ ਸੁਰਿੰਦਰ ਸਿੰਘ ਸਿੱਧੂ ਨਾਲ ਦੁੱਖ ਸਾਂਝਾ ਕੀਤਾ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬੀਬੀ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਵਜੀਰ ਵਿਕਰਮਜੀਤ ਸਿੰਘ ਮਜੀਠੀਆ ਸਾਬਕਾ ਮੰਤਰੀ ਪ੍ਰੋਫ,ਪ੍ਰੇਮ ਸਿੰਘ ਚੰਦੂਮਾਜਰਾ ਡਾਕਟਰ ਦਲਜੀਤ ਸਿੰਘ ਚੀਮਾ ਸਿਕੰਦਰ ਸਿੰਘ ਮਲੂਕਾ ਕੇਵਲ ਸਿੰਘ ਢਿੱਲੋਂ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਬਲਦੇਵ ਸਿੰਘ ਸਰਾਂ ਜੀਤ ਮੋਹਿੰਦਰ ਸਿੰਘ ਸਿੱਧੂ ਡੀ ਜੀ ਪੀ ਇਕਬਾਲਪ੍ਰੀਤ ਸਿੰਘ ਸਹੋਤਾ ਏ ਡੀ ਜੀ ਪੀ ਨਾਗੇਸ਼ਵਰ ਰਾਓ ਬੀਬੀ ਸੁਰਜੀਤ ਕੌਰ ਬਰਨਾਲਾ ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਮੰਤਰੀ ਸੁਖਵਿੰਦਰ ਸਿੰਘ ਸੇਖੋਂ