ਕੋਰੋਨਾ ਪੀੜਤ ਸੁਖਬੀਰ ਸਿੰਘ ਬਾਦਲ ਇਲਾਜ ਲਈ ਦਿੱਲੀ ਹੋਏ ਰਵਾਨਾ
ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਰੋਨਾ ਪੋਜ਼ੀਟਿਵ ਪਾਏ ਗਏ ਸਨ। ਉਹਨਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਜਨਤਾ ਨੂੰ ਦਿੱਤੀ ਸੀ। ਉਥੇ ਹੀ ਹੁਣ ਉਹ ਆਪਣਾ ਇਲਾਜ ਕਰਵਾਉਣ ਲਈ ਦਿੱਲੀ ਦੇ ਹਸਪਤਾਲ ਮੇਦਾਂਤਾ 'ਚ ਜਾ ਰਹੇ ਹਨ। ਇਸ ਦੀ ਜਾਣਕਾਰੀ ਉਹਨਾਂ ਆਪ ਟਵੀਟ ਕਰਕੇ ਦਿਤੀ। ਉਹਨਾਂ ਕਿਹਾ ਕਿ ਉਨ੍ਹਾਂ ਦਾ ਇਲਾਜ ਮੇਦਾਂਤਾ ਹਸਪਤਾਲ 'ਚ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਅਸੀਸਾਂ ਅਤੇ ਤੁਹਾਡੀਆਂ ਸ਼ੁਭ ਕਾਮਨਾਵਾਂ ਲਈ ਧੰਨਵਾਦ ।ਮੈਂ ਅਗਲੇ ਟੈਸਟਾਂ ਲਈ ਮੇਦਾਂਤਾ ਹਸਪਤਾਲ ਗੁਰੁਗਰਾਮ ਜਾ ਰਿਹਾ ਹਾਂ।Sukhbir Singh Badal in medanta " width="540" height="281" />
Sukhbir singh badal in medanta
ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਮੋਹਾਲੀ ਤੋਂ ਦਿੱਲੀ ਦੇ ਮੇਦਾਂਤਾ ਹਸਪਤਾਲ ਵਿਖੇ ਦਾਖਿਲ ਕਰਵਾਇਆ ਜਾ ਰਿਹਾ ਹੈThanks to the blessings of Guru Sahib and all your good wishes, I am doing well. However, I am going to Medanta Hospital Gurgaon for further tests as a cautionary measure. Your messages of love & concern are much appreciated. ?? — Sukhbir Singh Badal (@officeofssbadal) March 17, 2021