ਕੈਪਟਨ ਸਾਹਿਬ ਦੇ ਰਾਜ 'ਚ ਕਿਸਾਨ ਹੋਏ ਲਾਵਾਰਿਸ : ਸੁਖਬੀਰ ਬਾਦਲ
ਅੰਮ੍ਰਿਤਸਰ : ਐਤਵਾਰ ਦੀ ਸਵੇਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜੇ , ਜਿਥੇ ਉਨ੍ਹਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਰਹੇ।ਗੁਰੂ ਘਰ ਹਾਜ਼ਰੀ ਲਾਉਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਜਿਸ ਵਿਚ ਉਨ੍ਹਾਂ ਖੇਤੀ ਕਾਨੂੰਨਾਂ 'ਤੇ ਆਪਣੇ ਵਿਚਾਰ ਰੱਖੇ।ਇਸ ਦੌਰਾਨ ਉਨ੍ਹਾਂ ਕਿਹਾ ਕਿ ਖੇਤੀਬਾੜੀ ਲਈ ਪੰਜਾਬ ਦੇ ਕਿਸਾਨਾਂ ਨੇ ਆਪਣਾ ਖੂਨ ਪਸੀਨਾ ਬਹਾਇਆ, ਜੇ ਕਿਸਾਨ ਖੁਸ਼ ਤਾਂ ਦੇਸ਼ ਖੁਸ਼ਹਾਲ ਰਹੇਗਾ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਕਾਨੂੰਨ ਕਿਸਾਨਾਂ ਦੇ ਹੀ ਨਹੀਂ ਬਲਕਿ ਪੰਜਾਬ ਦੇ ਹਰ ਵਿਅਕਤੀ ਲਈ ਨੁਕਸਾਨ ਦੇਹੀ ਹੈ।
https://www.facebook.com/ptcnewsonline/videos/641905629858231/
ਇਸ ਵਿਚ ਖੇਤੀ ਮਜਦੂਰਾਂ ਤੋਂ ਲੈਕੇ ਆਮ ਦੁਕਾਨਦਾਰ ਤੱਕ ਪ੍ਰਭਾਵਿਤ ਹੋਣਗੇ। ਕਿਸਾਨਾਂ ਦੇ ਹੱਕ ਮਾਰਨ ਵਾਲੇ ਅਫਸਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਕਿ ਖੇਤੀ ਕਾਨੂੰਨਾਂ ਦਾ ਅਸਰ ਸਿਰਫ਼ ਕਿਸਾਨਾਂ 'ਤੇ ਨਹੀਂ ਸਗੋਂ ਸਾਰਿਆਂ 'ਤੇ ਪਏਗਾ। ਕਿਸਾਨ ਨੂੰ ਜੇਕਰ ਉਸ ਦੀ ਮਿਹਨਤ ਦਾ ਫ਼ਲ ਮਿਲੇਗਾ ਤਾਂ ਦੇਸ਼ ਤਰੱਕੀ ਕਰ ਸਕੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਅਫਸਰਾਂ ਨੇ ਖੇਤੀ ਕਾਨੂੰਨ ਬਣਾਉਣ 'ਚ ਯੋਗਦਾਨ ਦਿੱਤਾ ਹੈ ਉਹ ਅਫਸਰ ਇਸ ਦੇ ਨਤੀਜੇ ਤੋਂ ਜਾਣੂ ਨਹੀਂ ਹਨ।
Sukhbir Singh Badal: SAD Chief Sukhbir Singh Badal Latest News, Punjab Election Updates, Photos & Videos - Economictimes.com" />
'ਕੈਪਟਨ ਅਮਰਿੰਦਰ ਜਾਣ ਦਿੱਲੀ'
ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆੜੇ ਹੱਥੀਂ ਲੈਂਦੇ ਹੋਏ ,ਕਿਹਾ ਕਿ ਮੁਖ ਮੰਤਰੀ ਦਾ ਫਰਜ਼ ਹੈ ਆਪਣੀ ਜਨਤਾ ਦੇ ਹੱਕ 'ਚ ਖੜੇ ਹੋਣਾ , ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਕੈਪਟਨ ਸਾਹਿਬ ਨੂੰ ਆਪ ਦਿੱਲੀ ਵੱਲ ਕੂਚ ਕਰਨੀ ਚਾਹੀਦੀ ਹੈ। ਦਿੱਲੀ ਜਾ ਕੇ ਕੇਂਦਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੇ ਮੁੱਦੇ ਨੂੰ ਹੱਲ ਕੀਤਾ ਜਾ ਸਕੇ। ਸੁਖਬੀਰ ਸਿੰਘ ਜੀ ਨੇ ਕਿਹਾ ਕਿ ਕਿਸਾਨ ਧਰਨਿਆਂ 'ਤੇ ਹਨ , ਪਰ ਕੈਪਟਨ ਸਾਹਿਬ ਆਪਣੇ ਘਰੋਂ ਆਪਣੇ ਮਹਿਲ ਚੋ ਹੀ ਬਾਹਰ ਨਿਕਲਣ ਨੂੰ ਤਿਆਰ ਨਹੀਂ ਹਨ। ਕੈਪਟਨ ਸਾਹਿਬ ਨੂੰ ਆਪਣੀ ਜ਼ੁਮੇਂਵਾਰੀ ਤੋਂ ਭਜਨ ਦੀ ਬਜਾਏ ਅੱਗੇ ਵਧਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਪਹੁੰਚੇ ਬਾਦਲ ਪਰਿਵਾਰ ਵੱਲੋਂ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਗਿਆ ਕਿ , ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਹਾਲ 'ਚ ਕਿਸਾਨਾਂ ਦਾ ਸਾਥ ਨਹੀਂ ਛੱਡੇਗਾ। ਅਤੇ ਆਪਣਾ ਇਹ ਸੰਘਰਸ਼ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਮਿਲਣ ਤੱਕ ਜਾਰੀ ਰੱਖੇਗਾ।