ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V
ਨਵੀਂ ਦਿੱਲੀ : ਕੋਰੋਨਾ ਵੈਕਸੀਨ ਨੂੰ ਲੈ ਕੇ ਦੇਸ਼ ਭਰ ਵਿੱਚ ਕਮੀ ਦੀਆਂ ਖ਼ਬਰਾਂ ਦੇ ਵਿਚਕਾਰ ਇੱਕ ਖੁਸ਼ਖਬਰੀ ਆਈ ਹੈ। ਰੂਸ ਦੀ ਸਪੁਟਨਿਕ-ਵੀਵੈਕਸੀਨ (Sputnik V Vaccine ) 15 ਜੂਨ ਤੋਂ ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ਵਿੱਚ ਉਪਲੱਬਧ ਹੋਵੇਗੀ। ਕੇਂਦਰ ਸਰਕਾਰ ਨੇ ਵੈਕਸੀਨ ਦੀ ਇਕ ਖੁਰਾਕ ਲਈ ਵੱਧ ਤੋਂ ਵੱਧ 1,145 ਰੁਪਏ ਨਿਰਧਾਰਤ ਕੀਤੇ ਹਨ। ਜਿਸ ਵਿੱਚ ਹਸਪਤਾਲ ਖਰਚੇ ਅਤੇ ਟੈਕਸ ਵੀ ਸਮਾਈਲ ਹੈ। [caption id="attachment_506172" align="aligncenter" width="300"] ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਅਨਲੌਕ -3 ਲਈ ਦਿਸ਼ਾ ਨਿਰਦੇਸ਼ ਜਾਰੀ, ਪੜ੍ਹੋ ਅੱਜ ਤੋਂ ਕੀ -ਕੀ ਖੁੱਲ੍ਹੇਗਾ ਤੇ ਕੀ ਕੁਝ ਰਹੇਗਾ ਬੰਦ ਸਪੁਟਨਿਕ-ਵੀਵੈਕਸੀਨ ਲਗਵਾਉਣ ਦਾ ਪਹਿਲਾ ਪੜਾਅ ਅਪੋਲੋ ਹਸਪਤਾਲ ਅਤੇ ਡਾ. ਰੈਡੀਜ਼ ਨੇ ਪਾਇਲਟ ਪ੍ਰਾਜੈਕਟ ਦੇ ਤਹਿਤ 17 ਮਈ ਨੂੰ ਹੈਦਰਾਬਾਦ ਵਿੱਚ ਅਤੇ 18 ਮਈ ਨੂੰ ਵਿਸ਼ਾਖਾਪਟਨਮ ਵਿੱਚ ਸ਼ੁਰੂ ਕੀਤਾ ਸੀ। ਸਪੱਟਨਿਕ ਵੀ ਵੈਕਸੀਨ ਨੂੰ ਭਾਰਤ ਵਿਚ ਡਰੱਗਜ਼ ਕੰਟਰੋਲਰ ਜਨਰਲ ਦੁਆਰਾ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਕੋਵੀਸ਼ਿਲਡ ਅਤੇ ਕੋਵੈਕਸਿਨ ਤੋਂ ਬਾਅਦ ਕੋਵਿਡ -19 ਲਈ ਲਗਾਈ ਜਾਣ ਵਾਲੀ ਇਹ ਦੇਸ਼ ਦੀ ਤੀਸਰੀ ਵੈਕਸੀਨ ਹੈ। [caption id="attachment_506173" align="aligncenter" width="300"] ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V[/caption] ਇਸ ਵੈਕਸੀਨ ਨੂੰ ਰੂਸ ਦੇ ਗੇਮਾਲੀਆ ਨੈਸ਼ਨਲ ਰਿਸਰਚ ਇੰਸਟੀਚਿਊਟ ਆਫ ਐਪੀਡਿਮੋਲੋਜੀ ਐਂਡ ਮਾਈਕਰੋਬਾਇਓਲੋਜੀ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸ ਨੂੰ 94.3 ਪ੍ਰਤੀਸ਼ਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ, ਜੋ ਦੇਸ਼ ਵਿਚ ਕੋਰੋਨਾ ਟੀਕਿਆਂ ਵਿਚ ਸਭ ਤੋਂ ਪ੍ਰਭਾਵਸ਼ਾਲੀ ਹੈ। ਹੁਣ ਤੱਕ ਦੇਸ਼ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵਿਸ਼ਿਲਡ ਵੈਕਸੀਨ ਅਤੇ ਭਾਰਤ ਬਾਇਓਟੈਕ ਦੀ ਵੈਕਸੀਨ ਕੋਵੈਕਸਿਨ ਲਗਾਈ ਜਾ ਰਹੀ ਸੀ। [caption id="attachment_506171" align="aligncenter" width="297"] ਦਿੱਲੀ ਦੇ ਇਸ ਹਸਪਤਾਲ 'ਚ ਹੁਣ 15 ਜੂਨ ਤੋਂ ਮਿਲੇਗੀ ਰੂਸ ਦੀ ਵੈਕਸੀਨ Sputnik V[/caption] ਕੇਂਦਰ ਨੇ ਨਿੱਜੀ ਹਸਪਤਾਲਾਂ ਲਈ ਟੀਕੇ ਦੀ ਵੱਧ ਤੋਂ ਵੱਧ ਕੀਮਤ ਤੈਅ ਕੀਤੀ ਹੈ। ਜਿਸ ਦੇ ਤਹਿਤ ਸਪੁਟਨਿਕ-ਵੀ ਦੀ ਕੀਮਤ ਟੀਕੇ ਲਈ 948 ਰੁਪਏ, ਜੀਐਸਟੀ ਤੋਂ ਬਾਅਦ 47 ਰੁਪਏ ਅਤੇ ਸੇਵਾ ਚਾਰਜ 150 ਰੁਪਏ 1,145 ਰੁਪਏ ਰੱਖੇ ਗਏ ਹਨ। ਹਾਲ ਹੀ ਵਿੱਚ, ਭਾਰਤ ਨੂੰ ਸਪੁਟਨਿਕ-ਵੀ ਟੀਕੇ ਦੀਆਂ 3 ਮਿਲੀਅਨ ਖੁਰਾਕਾਂ ਮਿਲੀਆਂ ਹਨ। -PTCNews