ਭਾਰਤ ਨੂੰ ਮਿਲੀ Sputnik V ਨਾਮ ਦੀ ਤੀਜੀ ਕੋਰੋਨਾ ਵੈਕਸੀਨ , ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ
ਨਵੀਂ ਦਿੱਲੀ : ਜਿੱਥੇ ਕੋਰੋਨਾ ਦੀ ਦੂਜੀ ਲਹਿਰ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ, ਉਥੇ ਹੀ ਟੀਕਾਕਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।ਭਾਰਤ ਵਿਚ ਹੁਣ ਇਕ ਹੋਰ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ। ਸੂਤਰਾਂ ਅਨੁਸਾਰ ਹੁਣ ਰੂਸ ਦੁਆਰਾ ਬਣੀ ਸਪੁਟਨਿਕ ਵੀ (Sputnik v) ਨੂੰ ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। [caption id="attachment_488667" align="aligncenter" width="300"] ਭਾਰਤ ਨੂੰ ਮਿਲੀ Sputnik V ਨਾਮ ਦੀ ਤੀਜੀ ਕੋਰੋਨਾ ਵੈਕਸੀਨ , ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ[/caption] ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪੰਜਾਬੀ ਕਲਾਕਾਰ ਸਤੀਸ਼ ਕੌਲ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਵੈਕਸੀਨ ਮਾਮਲੇ ਦੀ ਸਬਜੇਕਟ ਐਕਸਪਰਟ ਕਮੇਟੀ (SEC) ਨੇ ਰੂਸ ਦੀ ਸਪੂਤਨਿਕ-V ਨੂੰ ਮਨਜ਼ੂਰੀ ਦੇ ਦਿੱਤੀ ਹੈ। ਯਾਨੀ ਹੁਣ ਭਾਰਤ ਵਿਚ ਇਸ ਵੈਕਸੀਨ ਦਾ ਇਸਤੇਮਾਲ ਕੀਤਾ ਜਾ ਸਕੇਂਗਾ।ਸੂਤਰਾਂ ਦੀਆਂ ਮੰਨੀਏ ਤਾਂ ਸਪੂਤਨਿਕ ਦੁਆਰਾ ਟਰਾਇਲ ਦਾ ਡਾਟਾ ਪੇਸ਼ ਕੀਤਾ ਗਿਆ ਹੈ, ਜਿਸਦੇ ਆਧਾਰ ਉੱਤੇ ਇਹ ਮਨਜ਼ੂਰੀ ਮਿਲੀ ਹੈ। ਹਾਲਾਂਕਿ ਅੱਜ ਸ਼ਾਮ ਤੱਕ ਹੀ ਸਰਕਾਰ ਦੁਆਰਾ ਇਸ ਉੱਤੇ ਹਾਲਤ ਸਪੱਸ਼ਟ ਕੀਤੀ ਜਾ ਸਕਦੀ ਹੈ। [caption id="attachment_488665" align="aligncenter" width="300"] ਭਾਰਤ ਨੂੰ ਮਿਲੀ Sputnik V ਨਾਮ ਦੀ ਤੀਜੀ ਕੋਰੋਨਾ ਵੈਕਸੀਨ , ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ[/caption] ਦੱਸ ਦੇਈਏ ਕਿ ਭਾਰਤ ਵਿੱਚ sputnik ਵੀ ਦਾ ਹੈਦਰਾਬਾਦ ਦੀ ਡਾ. ਰੈੱਡੀ ਲੈਬਜ਼ ਦੇ ਸਹਿਯੋਗ ਨਾਲ ਟ੍ਰਾਇਲ ਚਲਾਇਆ ਗਿਆ ਹੈ ਅਤੇ ਉਸ ਦੇ ਨਾਲ ਪ੍ਰੋਡਕਸ਼ਨ ਵੀ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਟੀਕੇ ਦੀ ਪ੍ਰਵਾਨਗੀ ਤੋਂ ਬਾਅਦ ਭਾਰਤ ਵਿੱਚ ਟੀਕੇ ਦੀ ਘਾਟ ਬਾਰੇ ਸ਼ਿਕਾਇਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਸਪੁਟਨਿਕ ਵੀ ਦੁਆਰਾ ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਮੰਗੀ ਗਈ ਸੀ। [caption id="attachment_488663" align="aligncenter" width="300"] ਭਾਰਤ ਨੂੰ ਮਿਲੀ Sputnik V ਨਾਮ ਦੀ ਤੀਜੀ ਕੋਰੋਨਾ ਵੈਕਸੀਨ , ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ[/caption] ਸੋਮਵਾਰ ਨੂੰ ਵਿਸ਼ਾ ਮਾਹਿਰ ਕਮੇਟੀ ਦੁਆਰਾ ਇਸ ਟੀਕੇ ਦੀ ਪ੍ਰਵਾਨਗੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਥਿਤੀ ਵਿੱਚ ਭਾਰਤ ਵਿੱਚ ਟੀਕਿਆਂ ਦੀ ਕੁੱਲ ਗਿਣਤੀ ਹੁਣ ਤਿੰਨ ਹੋ ਗਈ ਹੈ। ਕੋਰੋਨਾ ਦੇ ਖਿਲਾਫ ਸਪੁਟਨਿਕ ਵੀ ਦੀ ਸਫਲਤਾ ਫੀਸਦੀ 91.6 ਪ੍ਰਤੀਸ਼ਤ ਰਹੀ ਹੈ, ਜਿਸਦਾ ਦਾਅਵਾ ਕੰਪਨੀ ਨੇ ਆਪਣੇ ਟ੍ਰਾਇਲ ਦੇ ਅੰਕੜੇ ਜਾਰੀ ਕਰਦਿਆਂ ਕੀਤਾ ਹੈ। ਰੂਸ ਦੀ ਆਰਡੀਆਈਐਫ ਨੇ ਹਰ ਸਾਲ ਭਾਰਤ ਵਿੱਚ 10 ਮਿਲੀਅਨ ਤੋਂ ਵੱਧ ਸਪੁਟਨਿਕ ਵੀ ਖੁਰਾਕਾਂ ਦਾ ਉਤਪਾਦਨ ਕਰਨ ਲਈ ਸਮਝੌਤਾ ਕੀਤਾ ਹੈ। [caption id="attachment_488662" align="aligncenter" width="300"] ਭਾਰਤ ਨੂੰ ਮਿਲੀ Sputnik V ਨਾਮ ਦੀ ਤੀਜੀ ਕੋਰੋਨਾ ਵੈਕਸੀਨ , ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ[/caption] ਪੜ੍ਹੋ ਹੋਰ ਖ਼ਬਰਾਂ : ਕੀ ਦਿੱਲੀ 'ਚ ਲੱਗੇਗਾ ਲਾਕਡਾਊਨ , ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤਾ ਇਹ ਬਿਆਨ ਜ਼ਿਕਰਯੋਗ ਹੈ ਕਿ ਦੇਸ਼ ਵਿਚ ਹੁਣ 2 ਕੋਰੋਨਾ ਵੈਕਸੀਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਅਤੇ ਭਾਰਤ ਬਾਔਟਿਕ ਦੀ ਕੋ-ਵੈਕਸੀਨ ਦਾ ਭਾਰਤ ਵਿਚ ਇਸਤੇਮਾਲ ਕੀਤਾ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਕ ਅਗਸਤ ਤੱਕ ਭਾਰਤ ਵਿਚ ਕਰੀਬ 6 ਵੈਕਸੀਨ ਨੂੰ ਮਨਜ਼ੂਰੀ ਮਿਲ ਸਕਦੀ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਡੋਜ਼ ਤਿਆਰ ਕੀਤੇ ਜਾ ਸਕਣ। [caption id="attachment_488664" align="aligncenter" width="301"] ਭਾਰਤ ਨੂੰ ਮਿਲੀ Sputnik V ਨਾਮ ਦੀ ਤੀਜੀ ਕੋਰੋਨਾ ਵੈਕਸੀਨ , ਐਮਰਜੈਂਸੀ ਵਰਤੋਂ ਲਈ ਮਿਲੀ ਮਨਜ਼ੂਰੀ[/caption] ਦੱਸ ਦਈਏ ਕਿ ਮਹਾਰਾਸ਼ਟਰ, ਛੱਤੀਸਗੜ, ਉਡੀਸ਼ਾ, ਯੂਪੀ ਸਮੇਤ ਕਈ ਰਾਜਾਂ ਵਿਚ ਵੈਕਸੀਨ ਦੀ ਕਮੀ ਰਿਪੋਰਟ ਕੀਤੀ ਗਈ ਸੀ। ਮਹਾਰਾਸ਼ਟਰ, ਉਡੀਸ਼ਾ ਵਿਚ ਤਾਂ ਅਣਗਿਣਤ ਸੈਂਟਰਸ ਉੱਤੇ ਵੈਕਸੀਨੇਸ਼ਨ ਨੂੰ ਰੋਕ ਦਿੱਤਾ ਗਿਆ ਸੀ। ਅਜਿਹੇ ਵਿਚ ਲਗਾਤਾਰ ਮੰਗ ਉਠ ਰਹੀ ਸੀ ਕਿ ਹੋਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਵੇ, ਤਾਂਕਿ ਵੱਡੀ ਗਿਣਤੀ ਵਿਚ ਪ੍ਰੋਡਕਸ਼ਨ ਹੋ ਅਤੇ ਜ਼ਰੂਰਤ ਪੂਰੀ ਕੀਤੀ ਜਾਵੇ। -PTCNews