Russia-Ukraine War: ਰੂਸੀ ਜੰਗੀ ਜਹਾਜ਼ ਰਿਹਾਇਸ਼ੀ ਇਲਾਕੇ 'ਚ ਕ੍ਰੈਸ਼, ਘਬਰਾਏ ਲੋਕਾਂ ਨੇ ਇਮਾਰਤ ਤੋਂ ਮਾਰੀ ਛਾਲ, 13 ਦੀ ਮੌਤ
Russian warplane crashes in residential area: ਰੂਸ ਦਾ ਇੱਕ ਲੜਾਕੂ ਜਹਾਜ਼ ਯੇਸਕ ਸ਼ਹਿਰ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਇੰਜਣ ਦੀ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਇਮਾਰਤ ਤੋਂ ਛਾਲ ਮਾਰਨ ਕਾਰਨ ਮੌਤ ਹੋ ਗਈ ਹੈ। ਯੇਸਕ ਦੀ ਆਬਾਦੀ ਲਗਭਗ 90 ਹਜ਼ਾਰ ਹੈ ਤੇ ਰੂਸ ਦਾ ਇੱਥੇ ਇੱਕ ਵੱਡਾ ਫੌਜੀ ਹਵਾਈ ਅੱਡਾ ਵੀ ਹੈ।
ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਨੌ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਗਈ, ਜਿਸ ਤੋਂ ਬਚਣ ਲਈ ਤਿੰਨਾਂ ਨੇ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਰੂਸ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਇੱਕ ਸਿਖਲਾਈ ਮਿਸ਼ਨ ਦੌਰਾਨ ਉਡਾਣ ਭਰਦੇ ਸਮੇਂ Su-34 ਲੜਾਕੂ ਜਹਾਜ਼ ਦੇ ਇੱਕ ਇੰਜਣ ਵਿੱਚ ਅੱਗ ਲੱਗ ਗਈ ਅਤੇ ਬੰਦਰਗਾਹ ਵਾਲੇ ਸ਼ਹਿਰ ਯੇਸਕ ਵਿੱਚ ਡਿੱਗ ਗਿਆ। ਜਹਾਜ਼ 'ਚ ਸਵਾਰ ਚਾਲਕ ਦਲ ਦੇ ਦੋਵੇਂ ਮੈਂਬਰ ਸੁਰੱਖਿਅਤ ਬਾਹਰ ਨਿਕਲ ਗਏ ਪਰ ਜਹਾਜ਼ ਰਿਹਾਇਸ਼ੀ ਖੇਤਰ 'ਚ ਕ੍ਰੈਸ਼ ਹੋ ਗਿਆ ਅਤੇ ਟੱਕਰ ਤੋਂ ਬਾਅਦ ਜਹਾਜ਼ 'ਚ ਮੌਜੂਦ ਈਂਧਨ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ।‼️??✈️? The moment of the plane crash. The engine of the plane flashes, it begins to lose altitude, falls and explodes. #Russia pic.twitter.com/2fH1wfHGAa — Maimunka News (@Tb4O2u9c7MmZPmR) October 17, 2022
Su-34 ਇੱਕ ਸੁਪਰਸੋਨਿਕ ਟਵਿਨ-ਇੰਜਣ ਵਾਲਾ ਜਹਾਜ਼ ਹੈ ਜੋ ਸੈਂਸਰਾਂ ਅਤੇ ਹਥਿਆਰਾਂ ਨਾਲ ਲੈਸ ਹੈ, ਜੋ ਕਿ ਰੂਸੀ ਹਵਾਈ ਸੈਨਾ ਦਾ ਇੱਕ ਮਹੱਤਵਪੂਰਨ ਹਥਿਆਰ ਹੈ। ਇਮਾਰਤ ਦੇ ਮਲਬੇ ਨੂੰ ਕਈ ਘੰਟਿਆਂ ਤੱਕ ਖੋਦਣ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਤਿੰਨ ਬੱਚਿਆਂ ਸਮੇਤ 13 ਸਥਾਨਕ ਲੋਕ ਮਾਰੇ ਗਏ। ਹੋਰ 19 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।‼️??After the plane crash, a 9-story building is on fire in Yeysk, emergency services are working on the spot, residents are asked not to go to the accident site so as not to interfere. We hope that people are safe and evacuated... #Russia pic.twitter.com/frdQlKpjGz
— Maimunka News (@Tb4O2u9c7MmZPmR) October 17, 2022
ਹਾਸਿਲ ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ 500 ਤੋਂ ਵੱਧ ਸਥਾਨਕ ਲੋਕਾਂ ਨੂੰ ਸਾਈਟ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਅਸਥਾਈ ਰਿਹਾਇਸ਼ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਅਤੇ ਸਥਾਨਕ ਗਵਰਨਰ ਦੇ ਨਾਲ ਸਿਹਤ ਅਤੇ ਐਮਰਜੈਂਸੀ ਮੰਤਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ। ਇਹ ਵੀ ਪੜ੍ਹੋ: ਵਡੋਦਰਾ ਨੇੜੇ ਭਿਆਨਕ ਸੜਕ ਹਾਦਸਾ, ਟਰਾਲੇ ਨਾਲ ਟਕਰਾਈ ਬੱਸ, 6 ਲੋਕਾਂ ਦੀ ਮੌਤ -PTC NewsFootage emerging from #Russia of the #military plane crash. The pilot seems to have ejected can be seen. Sent directly to me from friends. RT & follow for more…#ukraine #RussianArmy #russiaisaterrorisstate #RussiaUkraineWar pic.twitter.com/D9pGAkp3ml — Arkin Oksuzoglu (@MrArkinBey) October 17, 2022