UNSC 'ਚ ਯੂਕਰੇਨ 'ਤੇ ਹਮਲੇ ਦੀ ਨਿੰਦਾ 'ਤੇ ਰੂਸ ਨੇ ਕੀਤਾ ਵੀਟੋ, ਭਾਰਤ-ਚੀਨ ਨੇ ਬਣਾਈ ਦੂਰੀ
Russia-Ukraine War: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਸਾਰੇ ਦੇਸ਼ ਚਿੰਤਤ ਹਨ, ਉਥੇ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਵੱਖ-ਵੱਖ ਦੇਸ਼ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਯੁੱਧ ਕਾਰਨ ਯੂਕਰੇਨ (Russia Ukraine Crisis) ਵਿੱਚ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਸਬੰਧ 'ਚ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਭਾਰਤ ਨੇ ਇਸ ਜੰਗ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਯੂਕਰੇਨ 'ਚ ਹਾਲ ਹੀ 'ਚ ਹੋਏ ਘਟਨਾਕ੍ਰਮ ਤੋਂ ਭਾਰਤ ਕਾਫੀ ਪਰੇਸ਼ਾਨ ਹੈ। ਅਸੀਂ ਅਪੀਲ ਕਰਦੇ ਹਾਂ ਕਿ ਹਿੰਸਾ ਅਤੇ ਦੁਸ਼ਮਣੀ ਨੂੰ ਤੁਰੰਤ ਖਤਮ ਕਰਨ ਲਈ ਸਾਰੇ ਯਤਨ ਕੀਤੇ ਜਾਣ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਯੂਕਰੇਨ 'ਤੇ ਰੂਸੀ ਹਮਲੇ ਨੂੰ ਰੋਕਣ ਅਤੇ ਫੌਜ ਨੂੰ ਵਾਪਸ ਬੁਲਾਉਣ ਦੇ ਪ੍ਰਸਤਾਵ 'ਤੇ ਵੋਟਿੰਗ ਕੀਤੀ। ਇਸ ਦੌਰਾਨ ਰੂਸ ਨੇ ਪ੍ਰਸਤਾਵ ਨੂੰ ਵੀਟੋ ਕਰ ਦਿੱਤਾ। ਰੂਸ ਵੀ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਇੱਕ ਹੈ। ਦੂਜੇ ਪਾਸੇ ਭਾਰਤ, ਚੀਨ ਅਤੇ ਯੂਏਈ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਭਾਰਤ ਨੇ ਇਸ ਮੁੱਦੇ 'ਤੇ ਬਹੁਤ ਸਮਝਦਾਰੀ ਦਿਖਾਉਂਦੇ ਹੋਏ ਰੂਸ ਦੇ ਹਮਲੇ ਦੀ ਨਿੰਦਾ ਕੀਤੀ ਪਰ ਵੋਟਿੰਗ ਤੋਂ ਗੁਰੇਜ਼ ਕੀਤਾ। ਇਸੇ ਤਰ੍ਹਾਂ ਵੋਟਿੰਗ ਤੋਂ ਗੁਰੇਜ਼ ਕਰਨ ਵਾਲਿਆਂ ਵਿੱਚ ਚੀਨ ਅਤੇ ਯੂਏਈ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ:PM ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲਬਾਤ, ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾਵੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਕਿਹਾ ਕਿ ਸਾਰੇ ਮੈਂਬਰ ਦੇਸ਼ਾਂ ਨੂੰ ਰਚਨਾਤਮਕ ਢੰਗ ਨਾਲ ਅੱਗੇ ਵਧਣ ਲਈ ਇਨ੍ਹਾਂ ਸਿਧਾਂਤਾਂ ਦਾ ਸਨਮਾਨ ਕਰਨ ਦੀ ਲੋੜ ਹੈ। ਮਤਭੇਦਾਂ ਅਤੇ ਵਿਵਾਦਾਂ ਨੂੰ ਸੁਲਝਾਉਣ ਦਾ ਇੱਕੋ ਇੱਕ ਤਰੀਕਾ ਹੈ ਗੱਲਬਾਤ, ਭਾਵੇਂ ਇਸ ਸਮੇਂ ਇਹ ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ। ਇਹ ਦੁੱਖ ਦੀ ਗੱਲ ਹੈ ਕਿ ਕੂਟਨੀਤੀ ਦਾ ਰਾਹ ਛੱਡ ਦਿੱਤਾ ਗਿਆ। ਸਾਨੂੰ ਉਸ ਰਸਤੇ ਵੱਲ ਮੁੜਨਾ ਪਵੇਗਾ। ਇਨ੍ਹਾਂ ਸਾਰੇ ਕਾਰਨਾਂ ਕਰਕੇ ਭਾਰਤ ਨੇ ਇਸ ਪ੍ਰਸਤਾਵ ਤੋਂ ਗੁਰੇਜ਼ ਕਰਨਾ ਚੁਣਿਆ ਹੈ। ਯੂਕਰੇਨ 'ਤੇ ਹਮਲੇ ਦੇ ਖਿਲਾਫ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪੇਸ਼ ਕੀਤੇ ਗਏ ਪ੍ਰਸਤਾਵ ਦੇ ਸਮਰਥਨ 'ਚ 15 'ਚੋਂ 11 ਮੈਂਬਰ ਦੇਸ਼ਾਂ ਨੇ ਵੋਟ ਦਿੱਤੀ। ਇਸ ਦੇ ਨਾਲ ਹੀ ਰੂਸ ਨੇ ਇਸ ਪ੍ਰਸਤਾਵ ਦੇ ਖਿਲਾਫ ਵੀਟੋ ਦੀ ਵਰਤੋਂ ਕੀਤੀ। ਇਹ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਰੂਸ ਪ੍ਰਸਤਾਵ ਨੂੰ ਰੱਦ ਕਰਨ ਲਈ ਵੀਟੋ ਦੀ ਵਰਤੋਂ ਕਰ ਸਕਦਾ ਹੈ। ਦੂਜੇ ਪਾਸੇ ਭਾਰਤ, ਚੀਨ ਅਤੇ ਯੂਏਈ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਇਸ ਦੇ ਨਾਲ ਹੀ ਪੱਛਮੀ ਦੇਸ਼ਾਂ ਨੇ ਕਿਹਾ ਕਿ ਇਹ ਪ੍ਰਸਤਾਵ ਰੂਸ ਨੂੰ ਯੂਕਰੇਨ ਦੇ ਖਿਲਾਫ ਹਮਲੇ ਅਤੇ ਕਾਰਵਾਈ ਲਈ ਵਿਸ਼ਵ ਪੱਧਰ 'ਤੇ ਅਲੱਗ-ਥਲੱਗ ਦਿਖਾਉਣ ਦੀ ਕੋਸ਼ਿਸ਼ ਹੈ। -PTC NewsIndia is deeply disturbed by recent turn of developments in Ukraine. We urge that all efforts are made for the immediate cessation of violence & hostilities. No solution can ever be arrived at the cost of human lives: India's PR to UN, TS Tirumurti at UNSC meeting on Ukraine pic.twitter.com/V64hpIkPXf — ANI (@ANI) February 25, 2022