Russia Ukraine War: TikTok ਤੇ Netflix ਦਾ ਵੱਡਾ ਫੈਸਲਾ, ਰੂਸ 'ਚ ਬੰਦ ਕੀਤੀਆਂ ਸੇਵਾਵਾਂ
Russia Ukraine War: ਰੂਸ ਯੂਕਰੇਨ ਦੀ ਜੰਗ ਵਿਚਕਾਰ ਬਹੁਤ ਦੇਸ਼ ਯੂਕਰੇਨ ਦੀ ਮਦਦ ਲਈ ਸਾਹਮਣੇ ਆ ਰਹੇ ਹਨ ਉੱਥੇ ਹੀ ਕਿ ਵੱਡੀਆਂ ਕੰਪਨੀਆਂ ਵੀ ਯੂਕਰੇਨ ਦੀ ਮਦਦ ਕਰ ਰਹੀਆਂ ਹਨ। ਪਹਿਲਾਂ Elon Musk ਨੇ ਯੂਕਰੇਨ 'ਚ ਇੰਟਰਨੈੱਟ ਦੀ ਸੇਵਾ ਮੁਹਈਆ ਕਰਵਾਈ ਹੁਣ OTT ਪਲੇਟਫਾਰਮ Netflix ਨੇ ਵੀ ਇਕ ਵੱਡਾ ਫ਼ੈਸਲਾ ਲੈ ਲਿਆ ਹੈ। ਦੱਸ ਦੇਈਏ ਕਿ Netflix ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਹ ਜ਼ਮੀਨੀ ਸਥਿਤੀ ਨੂੰ ਦੇਖਦੇ ਹੋਏ ਆਪਣੀ ਰੂਸੀ ਸੇਵਾ ਨੂੰ ਮੁਅੱਤਲ ਕਰਨ ਦਾ ਫੈਸਲਾ ਲੈ ਰਹੀ ਹੈ। ਦੂਜੇ ਪਾਸੇ, Tiktok ਨੇ ਵੀ ਰੂਸ ਵਿੱਚ ਲਾਈਵਸਟ੍ਰੀਮਿੰਗ ਬੰਦ ਕਰ ਦਿੱਤੀ ਹੈ ਅਤੇ ਨਵੇਂ ਵੀਡੀਓਜ਼ ਨੂੰ ਅਪਲੋਡ ਕਰਨ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। TikTok ਨੇ ਐਤਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ 'ਤੇ ਸਰਕਾਰ ਦੀ ਕਾਰਵਾਈ ਤੋਂ ਬਾਅਦ ਯੂਜ਼ਰ ਰੂਸ ਵਿਚ ਨਵੇਂ ਵੀਡੀਓਜ਼ ਪੋਸਟ ਨਹੀਂ ਕਰ ਸਕਣਗੇ। ਦਰਅਸਲ, ਰੂਸ ਨੇ ਹਾਲ ਹੀ ਵਿੱਚ ਫਰਜ਼ੀ ਖ਼ਬਰਾਂ ਫੈਲਾਉਣ ਲਈ 15 ਸਾਲ ਤੱਕ ਦੀ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਫੇਸਬੁੱਕ, ਟਵਿਟਰ, ਵਟਸਐਪ ਅਤੇ ਯੂਟਿਊਬ ਨੇ ਉੱਥੇ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। TikTok ਨੇ ਆਪਣੇ ਪਲੇਟਫਾਰਮ 'ਤੇ ਰੂਸੀ ਉਪਭੋਗਤਾਵਾਂ ਨੂੰ ਦੁਨੀਆ ਦੇ ਕਿਸੇ ਹੋਰ ਥਾਂ ਤੋਂ ਸ਼ੇਅਰ ਕੀਤੇ ਵੀਡੀਓ ਪੋਸਟ ਕਰਨ ਅਤੇ ਦੇਖਣ ਤੋਂ ਰੋਕ ਦਿੱਤਾ ਹੈ। ਕੰਪਨੀ ਨੇ ਟਵਿੱਟਰ 'ਤੇ ਇਕ ਬਿਆਨ 'ਚ ਕਿਹਾ, "ਰੂਸ ਦੇ ਨਵੇਂ ਫਰਜ਼ੀ ਖਬਰਾਂ ਦੇ ਕਾਨੂੰਨ ਦੇ ਕਾਰਨ, ਸਾਡੇ ਕੋਲ ਲਾਈਵ ਸਟ੍ਰੀਮਿੰਗ ਅਤੇ ਵੀਡੀਓ ਸੇਵਾਵਾਂ 'ਤੇ ਨਵੀਂ ਸਮੱਗਰੀ ਨੂੰ ਬਲਾਕ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਹਾਲਾਂਕਿ, "ਸਾਡੀ ਇਨ-ਐਪ ਮੈਸੇਜਿੰਗ ਪ੍ਰਭਾਵਿਤ ਨਹੀਂ ਹੋਵੇਗੀ।" ਰਣਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਜ਼ਮੀਨੀ ਅਤੇ ਹਵਾਈ ਜੰਗ ਦੇ ਨਾਲ-ਨਾਲ 'ਪ੍ਰਚਾਰ' ਦੇ ਪੱਧਰ 'ਤੇ ਵੀ ਭਿਆਨਕ ਲੜਾਈ ਚੱਲ ਰਹੀ ਹੈ। ਪੱਛਮ ਦੀ ਹਮਾਇਤ ਪ੍ਰਾਪਤ ਫੇਸਬੁੱਕ, ਟਵਿੱਟਰ, ਵਟਸਐਪ ਅਤੇ ਯੂਟਿਊਬ 'ਤੇ ਯੂਕਰੇਨ ਦਾ ਪੱਖ ਪੂਰਨ ਦਾ ਦੋਸ਼ ਹੈ, ਉਥੇ ਚੀਨੀ ਪਲੇਟਫਾਰਮ Tiktok ਰੂਸ ਦਾ ਹਥਿਆਰ ਬਣਦਾ ਜਾਪਦਾ ਹੈ।
ਦੂਜੇ ਪਾਸੇ, ਪਾਬੰਦੀਆਂ ਦੇ ਕ੍ਰਮ ਵਿੱਚ, ਯੂਰਪ ਅਤੇ ਅਮਰੀਕਾ ਸਮਰਥਿਤ ਬ੍ਰਾਂਡ ਅਮਰੀਕਨ ਐਕਸਪ੍ਰੈਸ, ਵੀਜ਼ਾ, ਮਾਸਟਰਕਾਰਡ ਅਤੇ ਪੁਮਾ ਸਮੇਤ ਕਈ ਕੰਪਨੀਆਂ ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ 24 ਫਰਵਰੀ ਤੋਂ ਭਿਆਨਕ ਯੁੱਧ ਚੱਲ ਰਿਹਾ ਹੈ। ਨਾਟੋ ਦੇਸ਼ ਸੰਕਟਗ੍ਰਸਤ ਯੂਕਰੇਨ ਨਾਲ ਸਿੱਧੀ ਲੜਾਈ ਨਾ ਕਰਕੇ ਉਸ ਨੂੰ ਸਿਆਸੀ, ਆਰਥਿਕ ਅਤੇ ਕੂਟਨੀਤਕ ਮਦਦ ਦੇਣ ਦੇ ਨਾਲ-ਨਾਲ ਫੌਜੀ ਸਾਮਾਨ ਮੁਹੱਈਆ ਕਰਵਾਉਣ ਵਿਚ ਲੱਗੇ ਹੋਏ ਹਨ। ਇਹ ਵੀ ਪੜ੍ਹੋ: Viral Video : ਛੋਟੇ ਬੱਚੇ ਦਾ ਪਾਰਕਿੰਗ 'ਚ ਆਪਣਾ ਸਾਈਕਲ ਖੜ੍ਹਾ ਕਰਨ ਦਾ ਵੀਡੀਓ ਵਾਇਰਲ -PTC News1/ TikTok is an outlet for creativity and entertainment that can provide a source of relief and human connection during a time of war when people are facing immense tragedy and isolation. However, the safety of our employees and our users remain our highest priority. — TikTokComms (@TikTokComms) March 6, 2022