Russia Ukraine war: ਯੂਕਰੇਨ ਦੇ ਚਿੜੀਆਘਰ 'ਚ 4 ਹਜ਼ਾਰ ਜਾਨਵਰਾਂ 'ਤੇ ਸੰਕਟ, ਕੀ ਕਰਨਗੇ ਬੇਜ਼ੁਬਾਨ?
Russia Ukraine war: ਯੂਕਰੇਨ ਅਤੇ ਰੂਸ ਵਿਚਾਲੇ 16 ਵੇਂ ਦਿਨ ਵੀ ਜੰਗ ਜਾਰੀ ਹੈ। ਯੁੱਧ ਦੌਰਾਨ ਜਿੱਥੇ ਮਨੁੱਖਾਂ ਦਾ ਘਾਣ ਹੁੰਦਾ ਹੈ ਉੱਥੇ ਜਾਨਵਰਾਂ ਨੂੰ ਵੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਯੁੱਧ ਦੌਰਾਨ ਯੂਕਰੇਨ ਦੇ 20 ਲੱਖ ਲੋਕਾਂ ਨੇ ਦੇਸ਼ ਛੱਡ ਦਿੱਤਾ ਹੈ। ਕੀਵ ਦੇ ਚਿੜੀਆਘਰ ਵਿੱਚ ਮੌਜੂਦ ਜਾਨਵਰਾਂ ਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕੀਵ ਚਿੜੀਆਘਰ 'ਚ ਕਰੀਬ 200 ਪ੍ਰਜਾਤੀਆਂ ਦੇ 4 ਹਜ਼ਾਰ ਜਾਨਵਰ ਮੌਜੂਦ ਹਨ। ਪਿਛਲੇ ਸਾਲ 7 ਲੱਖ ਤੋਂ ਵੱਧ ਲੋਕ ਚਿੜੀਆਘਰ ਵਿੱਚ ਜਾਨਵਰਾਂ ਨੂੰ ਵੇਖਣ ਲਈ ਆਏ ਸਨ ਪਰ ਇਸ ਸਾਲ ਇਹ ਥਾਂ ਉਜਾੜ ਹੋ ਗਈ ਹੈ। ਕੀਵ ਚਿੜੀਆਘਰ ਦਾ ਸਟਾਫ ਕਿਸੇ ਤਰ੍ਹਾਂ ਜਾਨਵਰਾਂ ਦੇ ਭੋਜਨ ਦਾ ਪ੍ਰਬੰਧ ਕਰ ਰਿਹਾ ਹੈ। ਰੂਸੀ ਟੈਂਕਾਂ ਅਤੇ ਰਾਕੇਟਾਂ ਦੇ ਧਮਾਕਿਆਂ ਤੋਂ ਜਾਨਵਰ ਕਾਫੀ ਡਰੇ ਹੋਏ। ਵੀਰਵਾਰ ਦੇਰ ਰਾਤ, ਰੂਸੀ ਫੌਜ ਨੇ ਮਾਰੀਉਪੋਲ ਸ਼ਹਿਰ ਵਿੱਚ ਇੱਕ ਹੋਰ ਹਵਾਈ ਹਮਲਾ ਕੀਤਾ। ਦੂਜੇ ਪਾਸੇ ਖਾਰਕਿਵ ਦੇ ਮੇਅਰ ਨੇ ਦਾਅਵਾ ਕੀਤਾ ਕਿ ਰੂਸ ਨੇ ਸ਼ਹਿਰ ਦੇ 400 ਤੋਂ ਵੱਧ ਘਰ ਤਬਾਹ ਕਰ ਦਿੱਤੇ ਹਨ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਰੂਸ 'ਤੇ ਮਾਰੀਉਪੋਲ ਸ਼ਹਿਰ ਦੇ ਮਨੁੱਖੀ ਗਲਿਆਰੇ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਦੇ ਨਾਲ ਹੀ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦਾ ਇਹ ਇਲਜ਼ਾਮ ਮੈਨੂੰ ਇਸ ਗੱਲ ਦੀ ਚਿੰਤਾ ਕਰਦਾ ਹੈ ਕਿ ਯੂਕਰੇਨ ਰਸਾਇਣਕ ਹਮਲਿਆਂ ਦੀ ਯੋਜਨਾ ਬਣਾ ਰਿਹਾ ਹੈ। ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਜੇਕਰ ਰੂਸ ਅਜਿਹਾ ਕੁਝ ਕਰਦਾ ਹੈ ਤਾਂ ਉਸ ਨੂੰ ਸਭ ਤੋਂ ਸਖ਼ਤ ਪਾਬੰਦੀਆਂ ਵਿੱਚੋਂ ਲੰਘਣਾ ਪਵੇਗਾ। ਇਹ ਵੀ ਪੜ੍ਹੋ:PM ਮੋਦੀ ਨੇ ਪੰਜਾਬ ‘ਚ ‘ਆਪ’ ਦੀ ਵੱਡੀ ਜਿੱਤ ‘ਤੇ ਦਿੱਤੀ ਵਧਾਈ -PTC News