Russia-Ukraine war: ਕੈਨੇਡਾ ਨੇ 58 ਰੂਸੀ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਲਗਾਈ ਪਾਬੰਦੀ
Russia-Ukraine war: ਯੂਕਰੇਨ ਅਤੇ ਰੂਸ ਦੇ ਵਿਚਾਲੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਕੈਨੇਡਾ ਨੇ ਰੂਸ ਦੇ 58 ਸੰਸਥਾਵਾਂ ਉੱਤੇ ਪਾਬੰਦੀ ਲਗਾਈ ਹੈ ਇਹ ਜਾਣਕਾਰੀ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਹਮਲੇ ਵਿੱਚ ਯੂਕਰੇਨ ਦੇ 137 ਨਾਗਰਿਕਾਂ ਦੀ ਮੌਤ ਹੋ ਗਈ ਹੈ। ਯੂਕਰੇਨ 'ਤੇ ਹਮਲੇ ਦੇ ਖਿਲਾਫ ਰੂਸ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਰੂਸੀ ਪੁਲਿਸ ਨੇ ਯੂਕਰੇਨ ਦੇ ਖਿਲਾਫ ਹਮਲੇ ਦਾ ਵਿਰੋਧ ਕਰ ਰਹੇ 1,700 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਜੋਅ ਬਾਈਡਨ ਨੇ ਯੂਕਰੇਨ ਅਤੇ ਰੂਸ ਵਿਚਾਲੇ ਹੋ ਰਹੇ ਯੁੱਧ ਨੂੰ ਲੈ ਕੇ ਕਿਹਾ ਹੈ ਕਿ ਪੁਤਿਨ ਹਮਲਾਵਰ ਹੈ, ਉਸਨੇ ਜੰਗ ਨੂੰ ਚੁਣਿਆ। ਹੁਣ ਉਹ ਅਤੇ ਉਸ ਦਾ ਦੇਸ਼ ਇਸ ਹਮਲੇ ਦੇ ਨਤੀਜੇ ਭੁਗਤੇਗਾ। ਬਾਈਡਨ ਨੇ ਕਿਹਾ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਰੂਸ ਦੇ ਖਿਲਾਫ ਹਨ। ਜਦੋਂ ਕਿ ਬਾਈਡਨ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਫੌਜ ਨੂੰ ਯੂਕਰੇਨ ਨਹੀਂ ਭੇਜਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕੀਤੀ। ਯੁੱਧ ਦੇ ਬਾਰੇ ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯੂਕਰੇਨ ਬਾਰੇ ਜਾਣਕਾਰੀ ਦਿੱਤੀ। ਪੀਐਮ ਮੋਦੀ ਨੇ ਆਪਣੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਸ਼ਵਾਸ ਨੂੰ ਦੁਹਰਾਇਆ ਕਿ ਰੂਸ ਅਤੇ ਨਾਟੋ ਵਿਚਾਲੇ ਮੱਤਭੇਦ ਨੂੰ ਇਮਾਨਦਾਰੀ ਨਾਲ ਗੱਲਬਾਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ। ਇਹ ਵੀ ਪੜ੍ਹੋ:Russia-Ukraine war:ਯੂਕਰੇਨ ਦੇ ਰਾਸ਼ਟਰਪਤੀ ਨੇ ਕੀਤਾ ਦਾਅਵਾ, ਰੂਸੀ ਹਮਲੇ 'ਚ 137 ਨਾਗਰਿਕਾ ਦੀ ਮੌਤ -PTC Newsकनाडा ने 58 रूसी व्यक्तियों और संस्थाओं पर प्रतिबंध लगाया: कनाडा के प्रधानमंत्री जस्टिन ट्रूडो के हवाले से AFP को दी गई जानकारी — ANI_HindiNews (@AHindinews) February 24, 2022