Russia Ukraine war: ਜੋ ਬਾਇਡਨ ਦੀ ਚੇਤਾਵਨੀ- ਜੇਕਰ ਪੁਤਿਨ ਨੇ ਚੁੱਕਿਆ ਗਲਤ ਕਦਮ, ਰੂਸ ਨੂੰ ਚੁਕਾਉਣੀ ਪਵੇਗੀ ਕੀਮਤ
Russia Ukraine war: ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ (Joe Biden) ਨੇ ਸਟੇਟ ਆਫ ਦ ਯੂਨੀਅਨ (Biden State of the Union Address)ਨੂੰ ਸੰਬੋਧਨ ਕੀਤਾ। ਇਸ ਵਿੱਚ ਜੋ ਬਾਇਡਨ ਨੇ ਕਿਹਾ ਕਿ ਰੂਸ ਨੇ ਯੂਕਰੇਨ ਵਿੱਚ ਜੰਗ ਛੇੜ ਕੇ ਵੱਡੀ ਗਲਤੀ ਕੀਤੀ ਹੈ। ਪੁਤਿਨ ਨੂੰ ਤਾਨਾਸ਼ਾਹ ਦੱਸਦੇ ਹੋਏ ਜੋ ਬਾਇਡਨ ਨੇ ਅੱਗੇ ਕਿਹਾ ਕਿ ਅਮਰੀਕਾ ਨਾਟੋ ਸਹਿਯੋਗੀਆਂ ਦੀ ਮਦਦ ਕਰਦਾ ਰਹੇਗਾ। ਦੱਸ ਦੇਈਏ ਕਿ ਇਹ ਬਾਇਡਨ (Joe Biden)ਦਾ ਪਹਿਲਾ ਸਟੇਟ ਆਫ ਦ ਯੂਨੀਅਨ ਸੰਬੋਧਨ ਸੀ। ਬਾਇਡਨਦੇ ਸੰਬੋਧਨ ਦੌਰਾਨ ਯੂਕਰੇਨ ਦੇ ਰਾਜਦੂਤ ਵੀ ਉੱਥੇ ਮੌਜੂਦ ਸਨ।
ਬਾਇਡਨ (Joe Biden)ਨੇ ਕਿਹਾ ਕਿ ਰੂਸ ਨੇ ਦੁਨੀਆ ਦੀ ਨੀਂਹ ਹਿਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰੂਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਅਸੀਂ ਰੂਸ 'ਤੇ ਆਰਥਿਕ ਪਾਬੰਦੀਆਂ ਲਗਾ ਰਹੇ ਹਾਂ। ਸਿਰਫ ਅਮਰੀਕਾ ਹੀ ਨਹੀਂ, ਦੁਨੀਆ ਦੇ ਕਈ ਦੇਸ਼ ਯੂਕਰੇਨ ਦੇ ਨਾਲ ਖੜ੍ਹੇ ਹਨ।'' ਇਸ ਦੌਰਾਨ ਬਾਇਡਨ ਨੇ ਐਲਾਨ ਕੀਤਾ ਕਿ ਅਮਰੀਕਾ ਰੂਸ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ।
ਬਾਇਡਨ ਨੇ ਕਿਹਾ ਕਿ ਅਮਰੀਕਾ ਦੀ ਫੌਜ ਰੂਸ ਨਾਲ ਨਹੀਂ ਟਕਰਾਏਗੀ ਪਰ ਰੂਸ ਨੂੰ ਮਨਮਾਨੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਰੂਸ 'ਤੇ ਆਰਥਿਕ ਪਾਬੰਦੀਆਂ ਲੱਗਾ ਰਿਹਾ ਹੈ। ਬਾਇਡਨ ਨੇ ਕਿਹਾ ਕਿ ਅਸੀਂ ਰੂਸ ਦੇ ਝੂਠ ਦਾ ਸੱਚ ਨਾਲ ਮੁਕਾਬਲਾ ਕੀਤਾ ਹੈ। ਕਿਹਾ ਗਿਆ ਸੀ ਕਿ ਯੂਕਰੇਨ ਨੂੰ ਫੌਜੀ, ਆਰਥਿਕ ਅਤੇ ਮਨੁੱਖੀ ਸਹਾਇਤਾ ਦਿੱਤੀ ਜਾ ਰਹੀ ਹੈ। ਰਾਸ਼ਟਰਪਤੀ ਬਾਇਡਨ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਮਿਲ ਕੇ ਨਾਟੋ ਖੇਤਰ ਦੇ ਹਰ ਇੰਚ ਦੀ ਰੱਖਿਆ ਕਰਨਗੇ। ਉਨ੍ਹਾਂ ਕਿਹਾ ਕਿ ਯੂਕਰੇਨ ਦੇ ਲੋਕ ਪੂਰੀ ਹਿੰਮਤ ਨਾਲ ਇਸ ਜੰਗ ਨੂੰ ਲੜ ਰਹੇ ਹਨ। ਬਾਇਡਨ ਨੇ ਕਿਹਾ ਕਿ ਯੁੱਧ ਖੇਤਰ ਵਿੱਚ ਪੁਤਿਨ ਦਾ ਅੱਗੇ ਹੋਣਾ ਲਾਜ਼ਮੀ ਹੈ ਪਰ ਇਸਦੇ ਲਈ ਉਨ੍ਹਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ।
ਇਹ ਵੀ ਪੜ੍ਹੋ: Russia Ukraine War Day 7 Live Updates: ਕੀ ਖ਼ਤਮ ਹੋਵੇਗੀ ਰੂਸ-ਯੂਕਰੇਨ ਜੰਗ ?ਦੋਵੇਂ ਦੇਸ਼ ਦੂਜੇ ਦੌਰ ਦੀ ਕਰਨਗੇ ਗੱਲਬਾਤ
ਆਪਣੇ ਸੰਬੋਧਨ 'ਚ ਬਾਇਡਨ (Joe Biden) ਨੇ ਕਿਹਾ ਕਿ ਅਮਰੀਕਾ ਯੂਰਪੀ ਸੰਘ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਸ ਵਿਚ ਰੂਸ ਵਿਚ ਰਾਜ ਕਰ ਰਹੇ ਲੋਕਾਂ ਦੀਆਂ ਕਿਸ਼ਤੀਆਂ, ਉਨ੍ਹਾਂ ਦੇ ਲਗਜ਼ਰੀ ਅਪਾਰਟਮੈਂਟ, ਉਨ੍ਹਾਂ ਦੇ ਪ੍ਰਾਈਵੇਟ ਜੈੱਟ ਯੂਰਪੀ ਸਹਿਯੋਗੀਆਂ ਦੇ ਸਹਿਯੋਗ ਨਾਲ ਜ਼ਬਤ ਕੀਤੇ ਜਾ ਰਹੇ ਹਨ। ਬਾਇਡਨ ਨੇ ਕਿਹਾ ਕਿ ਜਦੋਂ ਇਸ ਸਮੇਂ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਪੁਤਿਨ ਵੱਲੋਂ ਯੂਕਰੇਨ ਵਿਰੁੱਧ ਛੇੜੀ ਗਈ ਜੰਗ ਕਾਰਨ ਰੂਸ ਨੂੰ ਕਮਜ਼ੋਰ ਅਤੇ ਬਾਕੀ ਦੁਨੀਆ ਨੂੰ ਮਜ਼ਬੂਤ ਦੱਸਿਆ ਜਾਵੇਗਾ। ਬਾਇਡਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਸੀਂ ਇਤਿਹਾਸ ਤੋਂ ਸਿੱਖਿਆ ਹੈ ਕਿ ਜਦੋਂ ਤਾਨਾਸ਼ਾਹਾਂ ਨੂੰ ਆਪਣੇ ਹਮਲੇ ਦੀ ਕੀਮਤ ਨਹੀਂ ਚੁਕਾਉਣੀ ਪੈਂਦੀ ਹੈ ਤਾਂ ਉਹ ਹੋਰ ਅਰਾਜਕਤਾ ਫੈਲਾਉਂਦੇ ਹਨ। ਫਿਰ ਉਹ ਅਜਿਹਾ ਕਰਦੇ ਰਹਿੰਦੇ ਹਨ। ਇਸਦੀ ਕੀਮਤ ਅਤੇ ਖ਼ਤਰਾ ਅਮਰੀਕਾ ਅਤੇ ਦੁਨੀਆ ਨੂੰ ਖੜ੍ਹਾ ਕਰਦਾ ਹੈ।
ਬਾਈਡਨ(Joe Biden)ਨੇ ਐਲਾਨ ਕੀਤਾ ਕਿ ਅਮਰੀਕਾ ਯੂਕਰੇਨ ਨੂੰ ਇੱਕ ਅਰਬ ਡਾਲਰ ਦੀ ਸਹਾਇਤਾ ਦੇਣ ਜਾ ਰਿਹਾ ਹੈ। ਬਾਈਡਨ ਨੇ ਕਿਹਾ, ''ਅਸੀਂ ਨਾਟੋ ਦੇਸ਼ਾਂ ਦੀ ਸੁਰੱਖਿਆ ਲਈ ਵਚਨਬੱਧ ਹਾਂ। ਅਸੀਂ ਯੂਕਰੇਨ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।" ਹਾਲਾਂਕਿ, ਬਾਈਡਨ ਨੇ ਸਪੱਸ਼ਟ ਕੀਤਾ ਕਿ ਸਾਡੀ ਫੌਜ ਯੂਕਰੇਨ-ਰੂਸ ਯੁੱਧ ਵਿੱਚ ਸ਼ਾਮਲ ਨਹੀਂ ਹੋਵੇਗੀ।
-PTC News