Russia-Ukraine Crisis: ਭਾਰਤ ਵਾਪਸ ਪਰਤੇ 242 ਵਿਦਿਆਰਥੀਆਂ, ਸਥਿਤੀ ਦੱਸਦਿਆਂ ਲਿਆ ਸੁੱਖ ਦਾ ਸਾਹ
Russia-Ukraine Crisis: ਭਾਰਤ ਨੇ ਯੂਕਰੇਨ 'ਤੇ ਹਮਲੇ ਦੇ ਵਧਦੇ ਡਰ ਦੇ ਵਿਚਕਾਰ ਯੂਕਰੇਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੂਰਬੀ ਯੂਰਪੀਅਨ ਦੇਸ਼ ਤੋਂ 242 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਜਹਾਜ਼ ਯੂਕਰੇਨ ਅਤੇ ਰੂਸ ਦਰਮਿਆਨ ਵਧਦੇ ਤਣਾਅ ਦੇ ਵਿਚਕਾਰ ਮੰਗਲਵਾਰ ਰਾਤ ਨੂੰ ਦਿੱਲੀ ਹਵਾਈ ਅੱਡੇ 'ਤੇ ਉਤਰਿਆ। ਜਾਣਕਾਰੀ ਅਨੁਸਾਰ ਵਾਪਸ ਲਿਆਂਦੇ ਜਾਣ ਵਾਲਿਆਂ ਵਿਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ। ਮੰਗਲਵਾਰ ਰਾਤ ਨੂੰ ਭਾਰਤ ਪਹੁੰਚਣ ਤੋਂ ਬਾਅਦ ਵਿਦਿਆਰਥੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, "ਸਥਿਤੀ ਕਿਸੇ ਵੀ ਸਮੇਂ ਵਿਗੜ ਸਕਦੀ ਹੈ, ਇਸ ਲਈ ਉੱਥੋਂ ਵਾਪਸ ਪਰਤਣਾ ਬਿਹਤਰ ਫੈਸਲਾ ਸੀ।" ਆਪਣੀ ਧੀ ਦੇ ਯੂਕਰੇਨ ਤੋਂ ਭਾਰਤ ਪਰਤਣ ਬਾਰੇ ਗੱਲ ਕਰਦਿਆਂ ਹਰਿਆਣਾ ਦੀ ਵਸਨੀਕ ਨੇ ਕਿਹਾ, "ਉਥੇ ਸਥਿਤੀ ਫਿਲਹਾਲ ਆਮ ਵਾਂਗ ਹੈ ਪਰ ਹੋਰ ਕੋਈ ਜਾਣਕਾਰੀ ਨਹੀਂ ਹੈ। ਅਸੀਂ ਹਾਲਾਤ ਵਿਗੜਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਵਾਪਸ ਬੁਲਾ ਲਿਆ ਹੈ।" ਇਸ ਦੇ ਨਾਲ ਹੀ ਭਾਰਤ ਵਾਪਸ ਆਉਣ 'ਤੇ ਇਕ ਹੋਰ ਵਿਅਕਤੀ ਨੇ ਕਿਹਾ, "ਉਥੇ ਦਾ ਮਾਹੌਲ ਇਕਦਮ ਬਦਲ ਗਿਆ ਹੈ। ਫਿਲਹਾਲ ਸਭ ਕੁਝ ਠੀਕ ਹੈ ਪਰ ਆਉਣ ਵਾਲੇ ਸਮੇਂ ਵਿਚ ਹਾਲਾਤ ਹੋਰ ਵਿਗੜ ਸਕਦੇ ਹਨ, ਜਿਸ ਕਾਰਨ ਅਸੀਂ ਵਾਪਸ ਆਏ ਹਾਂ।"
ਇਕ ਹੋਰ ਵਿਦਿਆਰਥੀ ਨੇ ਗੱਲਬਾਤ ਕਰਦੇ ਹੋਏ ਕਿਹਾ, "ਯੂਕਰੇਨ-ਰੂਸ ਵਿਚਾਲੇ ਤਣਾਅ ਕਾਰਨ ਮਾਪੇ ਬਹੁਤ ਪਰੇਸ਼ਾਨ ਸਨ। ਉਹ ਸਾਡੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਸਨ, ਇਸ ਲਈ ਮੈਂ ਭਾਰਤ ਪਰਤ ਆਇਆ ਹਾਂ।" ਅੱਜ ਸਵੇਰੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਯੂਕਰੇਨ ਲਈ ਰਵਾਨਾ ਕੀਤਾ ਗਿਆ। ਭਾਰਤ ਨੇ ਇਸ ਵਿਸ਼ੇਸ਼ ਮਿਸ਼ਨ ਲਈ 200 ਤੋਂ ਵੱਧ ਸੀਟਾਂ ਵਾਲੇ ਡ੍ਰੀਮਲਾਈਨਰ ਬੀ-787 ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਯੂਕਰੇਨ ਦੇ ਖਾਰਕਿਵ ਤੋਂ ਲਗਭਗ 242 ਭਾਰਤੀ ਵਿਦਿਆਰਥਣਾਂ ਨੂੰ ਲੈ ਕੇ ਇਹ ਫਲਾਈਟ ਮੰਗਲਵਾਰ ਰਾਤ ਕਰੀਬ 11.30 ਵਜੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੀ। ਜਾਣਕਾਰੀ ਮੁਤਾਬਕ ਫਲਾਈਟ ਨੇ ਰਾਤ 10.15 'ਤੇ ਦਿੱਲੀ ਪਹੁੰਚਣਾ ਸੀ ਪਰ ਫਲਾਈਟ 'ਚ ਦੇਰੀ ਹੋਣ ਕਾਰਨ ਜਹਾਜ਼ ਦੇਰੀ ਨਾਲ ਪਹੁੰਚਿਆ। ਇੱਥੇ ਪੜ੍ਹੋ ਹੋਰ ਖ਼ਬਰਾਂ: ਚੰਡੀਗੜ੍ਹ 'ਚ ਬਿਜਲੀ ਸੰਕਟ: ਚੀਫ ਇੰਜੀਨੀਅਰ ਦੀ ਅੱਜ ਹਾਈਕੋਰਟ 'ਚ ਪੇਸ਼ੀ, ਫੌਜ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਸਪਲਾਈ ਇਸ ਦੌਰਾਨ, ਯੂਕਰੇਨ ਵਿੱਚ ਉੱਚ ਪੱਧਰੀ ਤਣਾਅ ਦੇ ਮੱਦੇਨਜ਼ਰ, ਭਾਰਤ ਨੇ ਵਾਧੂ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਯੂਕਰੇਨ ਵਿੱਚ ਭਾਰਤੀ ਦੂਤਾਵਾਸ ਦੇ ਅਨੁਸਾਰ, ਕੀਵ ਤੋਂ ਦਿੱਲੀ ਲਈ ਵਾਧੂ ਉਡਾਣਾਂ 25 ਫਰਵਰੀ, 27 ਫਰਵਰੀ (ਦੋ ਉਡਾਣਾਂ) ਅਤੇ 6 ਮਾਰਚ, 2022 ਨੂੰ ਸੰਚਾਲਿਤ ਹੋਣਗੀਆਂ। -PTC News#WATCH | "The situation is normal there but we decided that she would come back to be on the safe side amid escalating tensions between Russia and Ukraine," a resident of Haryana, whose daughter was returning from Ukraine said pic.twitter.com/7kPcn7vOtA — ANI (@ANI) February 23, 2022