COVID-19 vaccine update - ਰੂਸ 'ਚ ਰੋਕਿਆ ਗਿਆ 'ਕੋਰੋਨਾ ਵੈਕਸੀਨ' ਟ੍ਰਾਇਲ
COVID-19 vaccine update - ਰੂਸ 'ਚ ਰੋਕਿਆ ਗਿਆ 'ਕੋਰੋਨਾ ਵੈਕਸੀਨ' ਟ੍ਰਾਇਲ: ਘਾਤਕ ਕੋਰੋਨਾ ਤੋਂ ਛੁਟਕਾਰਾ ਪਾਉਣ ਲਈ ਦੇਸ਼-ਵਿਦੇਸ਼ 'ਚ ਵੈਕਸੀਨ ਦੇ ਟ੍ਰਾਇਲ ਜਾਰੀ ਹਨ ।ਦੱਸ ਦੇਈਏ ਇੱਕ ਵਿਚਕਾਰ ਰੂਸ 'ਚ ਕੋਰੋਨਾ ਵੈਕਸੀਨ ਦੇ ਟ੍ਰਾਇਲ ਨੂੰ ਫ਼ਿਲਹਾਲ ਰੋਕੇ ਜਾਣ ਦੀ ਖ਼ਬਰ ਹੈ । ਕਿਹਾ ਜਾ ਰਿਹਾ ਹੈ ਕਿ ਵੈਕਸੀਨ ਦੀ ਜ਼ਿਆਦਾ ਮੰਗ ਅਤੇ ਡੋਜ਼ ਦੀ ਕਮੀ ਨੂੰ ਲੈ ਕੇ ਨਵੇਂ ਵਲੰਟੀਅਰ ਦੇ ਟੀਕਾਕਰਨ ਦੀ ਪ੍ਰਕਿਰਿਆ ਨੂੰ ਰੋਕਣਾ ਪਿਆ ਹੈ। ਦੱਸਣਯੋਗ ਹੈ ਕਿ ਇਸ ਟੀਕਾਕਰਨ ਦੀ ਸਟੱਡੀ ਕਰ ਰਹੀ ਇੱਕ ਫ਼ਰਮ ਦੇ ਪ੍ਰਤੀਨਿਧੀ ਨੇ ਕਿਹਾ ਹੈ ਕਿ ਇਸ ਪਲਾਂ ਦਾ ਇਸ ਤਰੀਕੇ ਨਾਲ ਰੋਕਿਆ ਜਾਣਾ ਨਿਰਾਸ਼ਾਜਨਕ ਹੈ ।
[caption id="attachment_444996" align="aligncenter" width="300"] COVID-19 vaccine update - ਰੂਸ 'ਚ ਰੋਕਿਆ ਗਿਆ 'ਕੋਰੋਨਾ ਵੈਕਸੀਨ' ਟ੍ਰਾਇਲ[/caption]
ਇੱਕ ਨਿਊਜ਼ ਏਜੰਸੀ ਦੇ ਮੁਤਾਬਿਕ 25 ਮਾਸਕੋ ਕਲੀਨਿਕਾਂ ਵਿਚੋਂ ਅੱਠ ਕਲੀਨਿਕਾਂ 'ਤੇ ਵੈਕਸੀਨ ਦੇ ਡੋਜ਼ ਖਤਮ ਹੋ ਚੁੱਕੇ ਹਨ , ਇਸਦੇ ਚਲਦੇ ਟ੍ਰਾਇਲ ਦੇ ਕੰਮ 'ਤੇ ਵਿਰਾਮ ਲਗਾਇਆ ਗਿਆ ਹੈ ।ਮੈਡੀਕਲ ਸਟਾਫ਼ ਦੇ ਇੱਕ ਮੈਂਬਰ ਨੇ ਸਵੀਕਾਰ ਕੀਤਾ ਕਿ ਟੀਕਾਕਰਨ ਦੇ ਕੰਮ ਨੂੰ ਜ਼ਿਆਦਾ ਡਿਮਾਂਡ ਅਤੇ ਡੋਜ਼ ਦੀ ਕਮੀ ਦੇ ਚਲਦੇ ਇਸਨੂੰ ਰੋਕਿਆ ਹੈ ਇਸਨੂੰ ਨਵੰਬਰ ਮਹੀਨੇ ਦੀ 10 ਤਰੀਕ ਦੇ ਆਸ-ਪਾਸ ਮੁੜ ਸ਼ੁਰੂ ਕੀਤਾ ਜਾਵੇਗਾ । ਮਾਸਕੋ ਦੇ ਸਿਟੀ ਹੈਲਥ ਡਿਪਾਰਟਮੈਂਟ ਦੇ ਵੱਲੋਂ ਇਸ ਮਾਮਲੇ ਸਬੰਧੀ ਅਜੇ ਤਾਂਈ ਕੋਈ ਅਧਿਕਾਰਤ ਤੌਰ 'ਤੇ ਬਿਆਨ ਨਹੀਂ ਜਾਰੀ ਕੀਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਵੈਕਸੀਨ Sputnik V ਨੂੰ ਤਿਆਰ ਕਰਨ ਵਾਲੇ ਗਾਮਲਿਆ ਰਿਸਰਚ ਸੈਂਟਰ ਨੇ ਉਪਰੋਕਤ ਵਿਸ਼ੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ । ਹਾਂ ਪਰ ਗਾਮਲਿਆ ਖ਼ੋਜ ਕੇਂਦਰ ਦੇ ਮੁਖੀ ਅਲੈਗਜ਼ੈਂਡਰ ਗਿਟਸਬਰਗ ਨੇ ਕਿਹਾ ਕਿ 85 ਪ੍ਰਤੀਸ਼ਤ ਲੋਕਾਂ 'ਚ ਵੈਕਸੀਨ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਦੇਖਿਆ ਗਿਆ ਹੈ। ਫਾਰਮਾ ਕੰਪਨੀ ਡਾ.ਰੈਡੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਰੇਜ਼ ਇਜ਼ਰਾਈਲ ਨੇ ਕਿਹਾ ਹੈ ਕਿ ਸਪੂਤਨਿਕ-ਵੀ ਵੈਕਸੀਨ ਦੇ ਮੱਧ ਪੜਾਅ ਦੇ ਪ੍ਰੀਖਣ ਈ ਰਜਿਸਟ੍ਰੇਸ਼ਨ ਅਗਲੇ ਕੁਝ ਹਫ਼ਤਿਆਂ 'ਚ ਸ਼ੁਰੂ ਹੋਵੇਗਾ ਅਤੇ ਦਸੰਬਰ ਤੱਕ ਇਸਦੇ ਟਰਾਇਲ ਦੀ ਸਮਾਪਤੀ ਦੇ ਆਸਾਰ ਹਨ।
[caption id="attachment_444998" align="aligncenter" width="300"]
COVID-19 vaccine update - ਰੂਸ 'ਚ ਰੋਕਿਆ ਗਿਆ 'ਕੋਰੋਨਾ ਵੈਕਸੀਨ' ਟ੍ਰਾਇਲ[/caption]
ਰਾਸ਼ਟਰਪਤੀ Vladimir Putin ਨੇ ਪਹਿਲਾਂ ਕਿਹਾ ਸੀ ਕਿ ਸਾਜ਼ੋ-ਸਮਾਨ ਦੀ ਉਪਲੱਬਧਤਾ ਵਿੱਚ ਮੁਸ਼ਕਲਾਂ ਦੇ ਕਾਰਨ ਰੂਸ ਨੂੰ ਆਪਣੇ ਮੁੱਖ COVID-19 ਟੀਕੇ ਦੇ ਉਤਪਾਦਨ ਨੂੰ ਵਧਾਉਣ ਲਈ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਸਾਲ ਦੇ ਅੰਤ ਤੱਕ ਟੀਕੇ ਸ਼ੁਰੂ ਕਰਨ ਦੀ ਉਮੀਦ ਜਤਾਈ ਜਾ ਰਹੀ ਹੈ।
[caption id="attachment_444999" align="aligncenter" width="300"]
COVID-19 vaccine update - ਰੂਸ 'ਚ ਰੋਕਿਆ ਗਿਆ 'ਕੋਰੋਨਾ ਵੈਕਸੀਨ' ਟ੍ਰਾਇਲ[/caption]
ਦੱਸ ਦੇਈਏ ਕਿ ਰੂਸ ਦੁਨੀਆ ਦਾ ਅਜਿਹਾ ਪਹਿਲਾ ਦੇਸ਼ ਬਣਿਆ ਹੈ, ਜਿਸਨੇ ਅਗਸਤ ਵਿੱਚ ਕੋਵਿਡ -19 ਟੀਕਾ ਦਰਜ ਕੀਤਾ ਸੀ। ਰੂਸ ਨੇ ਦਾਅਵਾ ਕੀਤਾ ਕਿ ਗਾਮਲਿਆ ਰਿਸਰਚ ਇੰਸਟੀਚਿਊਟ ਅਤੇ ਰੂਸ ਦੇ ਰੱਖਿਆ ਮੰਤਰਾਲੇ ਦੁਆਰਾ ਵਿਕਸਿਤ ਇਸ ਟੀਕੇ ਦਾ ਜ਼ਰੂਰੀ ਟੈਸਟ ਕਰਵਾਇਆ ਗਿਆ। ਰੂਸ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਕੋਰੋਨਾਵਾਇਰਸ ਟੀਕਾ ਵਾਇਰਸ ਤੋਂ ਸਥਾਈ ਸੁਰੱਖਿਆ ਪ੍ਰਦਾਨ ਕਰਦਾ ਹੈ।