ਰੂਸ ਦੇ ਵੋਰੋਨਿਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 8 ਦੀ ਮੌਤ
ਰੂਸ ਦੇ ਵੋਰੋਨਿਸ਼ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 8 ਦੀ ਮੌਤ,ਵੋਰੋਨਿਸ਼: ਰੂਸ ਦੇ ਵੋਰੋਨਿਸ਼ 'ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਲੜਕੀ ਜ਼ਖ਼ਮੀ ਹੋ ਗਈ। ਇਸ ਹਾਦਸੇ ਦੀ ਜਾਣਕਾਰੀ ਰੂਸ ਦੇ ਗ੍ਰਹਿ ਮੰਤਰਾਲੇ ਵਲੋਂ ਦਿੱਤੀ ਗਈ ਹੈ।
ਮੰਤਰਾਲੇ ਮੁਤਾਬਕ ਵੋਰੋਨਿਸ਼-ਲੁਹਾਨਸਕ ਹਾਈਵੇਅ 'ਤੇ ਲੰਘੇ ਦਿਨ ਸਥਾਨਕ ਸਮੇਂ ਮੁਤਾਬਕ ਰਾਤੀਂ 8.26 ਵਜੇ ਇੱਕ ਮਿੰਨੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ।
ਹੋਰ ਪੜ੍ਹੋ:ਪਤੀ ਪਤਨੀ ਬੜੇ ਹੀ ਚਾਵਾਂ ਨਾਲ ਗਏ ਸਨ ਮੱਥਾ ਟੇਕਣ ਪਰ ਵਰਤਿਆ ਇਹ ਭਾਣਾ
ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ 10 ਸਾਲਾ ਬੱਚੀ ਜ਼ਖ਼ਮੀ ਹੋ ਗਈ। ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-PTC News