Ukraine Russia War: ਯੂਕਰੇਨ 'ਚ ਫਸੇ ਲੋਕਾਂ ਲਈ ਵੱਡੀ ਖ਼ਬਰ, ਰੂਸ ਨੇ ਸੀਜ਼ਫਾਇਰ ਦਾ ਕੀਤਾ ਐਲਾਨ
Ukraine Russia War: ਰੂਸ ਅਤੇ ਯੂਕਰੇਨ (Ukraine) ਵਿਚਾਲੇ ਜੰਗ ਅੱਜ 10ਵੀਂ ਦਿਨ ਵੀ ਜਾਰੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ। ਰੂਸੀ ਫੌਜਾਂ ਲਗਾਤਾਰ ਹਮਲਾਵਰ ਹੁੰਦੀਆਂ ਜਾ ਰਹੀਆਂ ਹਨ। ਯੂਕਰੇਨ ਦੇ ਨਿਊਕਲੀਅਰ ਪਾਵਰ ਪਲਾਂਟ 'ਤੇ ਕਬਜ਼ਾ ਕਰਨ ਤੋਂ ਬਾਅਦ ਰੂਸ ਫੌਜ (Ukraine Russia War)ਤੇਜ਼ੀ ਨਾਲ ਹਮਲਾ ਕਰ ਰਹੀ ਹੈ। ਇਸ ਦੌਰਾਨ, ਰੂਸ ਸੈਨਿਕਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਹਵਾਈ ਹਮਲੇ ਕੀਤੇ ਹਨ, ਜਿੱਥੇ ਸੱਤ ਲੋਕ ਮਾਰੇ ਗਏ ਹਨ। ਇਸ ਘਟਨਾ ਦੀ ਪੁਸ਼ਟੀ ਯੂਕਰੇਨ ਪੁਲਿਸ ਨੇ ਕੀਤੀ ਹੈ। ਇਸ ਦੇ ਨਾਲ ਹੀ ਖਾਰਕਿਵ ਸ਼ਹਿਰ 'ਚ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਲਗਾਤਾਰ ਹੋ ਰਹੇ ਹਮਲੇ ਦੇ ਮੱਦੇਨਜ਼ਰ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਨੇ ਦੋ ਸ਼ਹਿਰਾਂ ਮਾਰੀਉਪੋਲ ਅਤੇ ਵੋਲਨੋਵਾਖਾ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਯੂਕਰੇਨ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਯਾਨੀ ਜਦੋਂ ਤੱਕ ਇੱਥੇ ਫਸੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਹਮਲੇ ਨਹੀਂ ਕੀਤੇ ਜਾਣਗੇ। ਸੀਜ਼ਫਾਇਰ ਭਾਰਤੀ ਸਮੇਂ ਅਨੁਸਾਰ ਸਵੇਰੇ 11:30 ਵਜੇ ਕੀਤੀ ਗਈ। ਇਹ ਵੀ ਪੜ੍ਹੋ:Manipur Elections 2022 Phase 2 Live updates: ਮਨੀਪੁਰ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਹੋਈ ਸ਼ੁਰੂ ਦੱਸ ਦੇਈਏ ਕਿ ਯੂਕਰੇਨ (Ukraine Russia War) ਵਿੱਚ ਪਿਛਲੇ 10 ਦਿਨਾਂ ਤੋਂ ਜੰਗ ਚੱਲ ਰਹੀ ਹੈ। ਰੂਸ ਯੂਕਰੇਨ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਰੂਸ ਨੇ ਹੁਣ ਸੀਜ਼ਫਾਇਰ ਦੀ ਗੱਲ ਕਹੀ ਹੈ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ 2 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਜਦੋਂਕਿ ਤੀਜੇ ਦੌਰ ਦੀ ਗੱਲ ਅੱਜ ਜਾਂ ਕੱਲ੍ਹ ਹੋ ਸਕਦੀ ਹੈ। ਦੱਸ ਦੇਈਏ ਕਿ ਉੱਥੇ ਕਈ ਲੋਕ ਫਸੇ ਹੋਏ ਹਨ। ਇਸ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਅਜਿਹੇ 'ਚ ਉਨ੍ਹਾਂ ਸਾਰਿਆਂ ਲਈ ਇਹ ਵੱਡੀ ਰਾਹਤ ਦੀ ਖਬਰ ਹੈ। ਦੋਵਾਂ ਦੇਸ਼ਾਂ ਵਿਚਾਲੇ 24 ਫਰਵਰੀ ਤੋਂ ਚੱਲ ਰਹੀ ਜੰਗ ਦੇ ਵਿਚਕਾਰ 5 ਮਾਰਚ ਯਾਨੀ ਸ਼ਨੀਵਾਰ ਨੂੰ ਰਾਹਤ ਦੀ ਖਬਰ ਆਈ ਹੈ। ਦੱਸ ਦੇਈਏ ਕਿ ਯੂਕਰੇਨ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਸੀਜ਼ਫਾਇਰਦਾ ਫੈਸਲਾ ਲਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਆਖਿਆ ਸੀ ਕਿ ਰੂਸ ਦੀ ਫੌਜ ਵੱਲੋਂ ਯੂਕਰੇਨੀ ਫੌਜੀ ਟਿਕਾਣਿਆਂ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ ’ਤੇ ਵੀ ਲਗਾਤਾਰ ਹਮਲੇ ਕਰ ਰਿਹਾ ਹੈ। ਜਿਸ ਦੇ ਚਲਦਿਆਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੇਲੇਂਸਕੀ ਨੇ ਯੂਰਪੀ ਆਗੂਆਂ ਨੂੰ ਰੂਸ ਨੂੰ ਰੋਕਣ ਲਈ ਮਦਦ ਕਰਨ ਦੀ ਅਪੀਲ ਕੀਤੀ ਸੀ। ਜੇਲੇਂਸਕੀ ਨੇ ਕਿਹਾ ਸੀ ਕਿ ਜੇਕਰ ਰੂਸ ਨੂੰ ਨਾ ਰੋਕਿਆ ਗਿਆ ਤਾਂ ਪੂਰਾ ਯੂਰਪ ਖਤਮ ਹੋ ਜਾਵੇਗਾ। -PTC News