Russia and Ukraine war: ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਨਿਫਟੀ 'ਚ ਗਿਰਾਵਟ ਜਾਰੀ
ਚੰਡੀਗੜ੍ਹ: ਰੂਸ ਤੇ ਯੂਕਰੇਨ ਯੁੱਧ 13 ਵੇਂ ਦਿਨ ਜਾਰੀ ਹੈ। ਇਸ ਯੁੱਧ ਨੇ ਯੂਕਰੇਨ ਦਾ ਹੀ ਨਹੀਂ ਨੁਕਸਾਨ ਕੀਤਾ ਸਗੋਂ ਵਿਸ਼ਵ ਦੇ ਅਰਥਚਾਰੇ ਦਾ ਵੀ ਨੁਕਸਾਨ ਕੀਤਾ ਹੈ। ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ 'ਚ ਡਿੱਗ ਗਏ। ਤੇਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੁਆਰਾ ਲਗਾਤਾਰ ਵਿਕਰੀ ਦੇ ਕਾਰਨ, 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਕਮਜ਼ੋਰ ਰੁਖ ਨਾਲ ਖੁੱਲ੍ਹਿਆ ਅਤੇ ਲਿਖਣ ਦੇ ਸਮੇਂ ਤੱਕ 432.36 ਅੰਕ ਜਾਂ 0.81 ਫੀਸਦੀ ਡਿੱਗ ਕੇ 52,410.39 'ਤੇ ਆ ਗਿਆ।
ਇਸੇ ਤਰ੍ਹਾਂ, ਵਿਆਪਕ NSE ਨਿਫਟੀ ਸ਼ੁਰੂਆਤੀ ਕਾਰੋਬਾਰ 'ਚ 115.75 ਅੰਕ ਜਾਂ 0.72 ਫੀਸਦੀ ਦੀ ਗਿਰਾਵਟ ਨਾਲ 15,747.40 'ਤੇ ਰਿਹਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੈਂਸੈਕਸ 1,491.06 ਅੰਕ ਜਾਂ 2.74 ਫੀਸਦੀ ਡਿੱਗ ਕੇ 52,842.75 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 382.20 ਅੰਕ ਜਾਂ 2.35 ਫੀਸਦੀ ਡਿੱਗ ਕੇ 15,863.15 'ਤੇ ਬੰਦ ਹੋਇਆ। ਮਾਰੂਤੀ ਸੁਜ਼ੂਕੀ ਇੰਡੀਆ, ਟਾਟਾ ਸਟੀਲ, ਐੱਚ.ਡੀ.ਐੱਫ.ਸੀ. ਬੈਂਕ, ਐਕਸਿਸ ਬੈਂਕ ਅਤੇ ਏਸ਼ੀਅਨ ਪੇਂਟਸ ਸੈਂਸੈਕਸ 'ਚ ਵੱਡੀ ਗਿਰਾਵਟ 'ਚ ਰਹੇ। ਦੂਜੇ ਪਾਸੇ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ, ਐੱਨ.ਟੀ.ਪੀ.ਸੀ., ਟੀ.ਸੀ.ਐੱਸ. ਅਤੇ ਟੈਕ ਮਹਿੰਦਰਾ 'ਚ ਵਾਧਾ ਦੇਖਣ ਨੂੰ ਮਿਲਿਆ।ਇਸ ਦੌਰਾਨ ਕੌਮਾਂਤਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 2.50 ਫੀਸਦੀ ਦੀ ਛਾਲ ਮਾਰ ਕੇ 126.1 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ 7,482.08 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਹ ਵੀ ਪੜ੍ਹੋ:ਰਾਜਾਸਾਂਸੀ ਹਵਾਈ ਅੱਡੇ 'ਤੇ ਹਫਤਾ ਭਰ ਉਡਾਨਾਂ ਨੂੰ ਮਿਲੇ ਮਨਜ਼ੂਰੀ : ਐਸਜੀਪੀਸੀ ਪ੍ਰਧਾਨ -PTC News