ਚੱਲਦੀ ਟਰੇਨ 'ਚ ਚੜ੍ਹਨ ਦੀ ਕੋਸ਼ਿਸ਼ 'ਚ ਡਿੱਗਿਆ ਵਿਅਕਤੀ, RPF ਜਵਾਨ ਨੇ ਇਸ ਤਰ੍ਹਾਂ ਬਚਾ ਲਿਆ
ਤੇਲੰਗਾਨਾ: ਚਲਦੀ ਰੇਲਗੱਡੀ 'ਤੇ ਚੜ੍ਹਨ ਜਾਂ ਉਤਰਨ ਦੀ ਕੋਸ਼ਿਸ਼ ਨਾ ਕਰੋ। ਵਾਰ-ਵਾਰ ਦਿੱਤੀ ਜਾਣ ਵਾਲੀ ਚੇਤਾਵਨੀ ਨੂੰ ਲੋਕ ਅਕਸਰ ਭੁੱਲ ਜਾਂਦੇ ਹਨ ਅਤੇ ਨਤੀਜਾ ਅਕਸਰ ਮੌਤ ਦੇ ਰੂਪ ਵਿੱਚ ਆਉਂਦਾ ਹੈ। ਅਜਿਹਾ ਹੀ ਮਾਮਲਾ ਤੇਲੰਗਾਨਾ ਤੋਂ ਸਾਹਮਣੇ ਆਇਆ ਹੈ ਜਿਥੇ ਸਟੇਸ਼ਨ 'ਤੇ ਸ਼ੁੱਕਰਵਾਰ ਨੂੰ ਜਦੋਂ ਇਕ ਵਿਅਕਤੀ ਨੇ ਇਹ ਗਲਤੀ ਕੀਤੀ ਤਾਂ ਮਸੀਹਾ ਬਣ ਕੇ ਪਹੁੰਚੇ ਆਰਪੀਐਫ ਨੇ ਮੌਤ ਦੇ ਮੂੰਹ 'ਚ ਜਾਣ ਦੇ ਬਾਵਜੂਦ ਉਸ ਵਿਅਕਤੀ ਜਾਨ ਬਚਾਈ। ਚੱਲਦੀ ਰੇਲਗੱਡੀ ਤੋਂ ਡਿੱਗਣ ਵਾਲੇ ਇੱਕ ਯਾਤਰੀ ਨੇ ਡਿਊਟੀ 'ਤੇ ਮੌਜੂਦ ਆਰਪੀਐਫ ਦੇ ਜਵਾਨਾਂ ਦੀ ਚੇਤਾਵਨੀ ਤੋਂ ਬਾਅਦ ਆਪਣੀ ਜਾਨ ਬਚਾਈ। ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਰੰਗਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ 1 'ਤੇ ਵਾਪਰੀ। ਵਿਅਕਤੀ ਦੀ ਪਛਾਣ ਬਿਹਾਰ ਦੇ ਜਹਾਨਾਬਾਦ ਦੇ 22 ਸਾਲ ਦੇ ਪ੍ਰਦੁਮ ਕੁਮਾਰ ਵਜੋਂ ਹੋਈ ਹੈ। ਉਹ ਵਾਰੰਗਲ ਦੀ ਬਾਲਾਜੀ ਰਾਈਸ ਮਿੱਲ 'ਚ ਡਰਾਈਵਰ ਵਜੋਂ ਕੰਮ ਕਰਦਾ ਸੀ। ਇਥੇ ਪੜ੍ਹੋ ਹੋਰ ਖ਼ਬਰਾਂ: Coronavirus Updates: ਪਿਛਲੇ 24 ਘੰਟਿਆਂ 'ਚ 67,084 ਨਵੇਂ ਮਾਮਲੇ ਆਏ ਸਾਹਮਣੇ, 1,241 ਲੋਕਾਂ ਦੀ ਹੋਈ ਮੌਤ ਖਬਰਾਂ ਮੁਤਾਬਕ ਉਸ ਨੇ ਮੰਗਲਵਾਰ ਨੂੰ ਵਾਰੰਗਲ ਤੋਂ ਸੂਰਤ ਦੀ ਟਿਕਟ ਲਈ ਅਤੇ ਪਲੇਟਫਾਰਮ ਨੰਬਰ 1 'ਤੇ ਨਵਜੀਵਨ ਐਕਸਪ੍ਰੈਸ ਟਰੇਨ ਦਾ ਇੰਤਜ਼ਾਰ ਕੀਤਾ। ਸਿਕੰਦਰਾਬਾਦ ਤੋਂ ਵਿਜੇਵਾੜਾ ਜਾਣ ਵਾਲੀ ਸੱਤਵਾਹਨ ਐਕਸਪ੍ਰੈਸ ਸ਼ਾਮ 6.30 ਵਜੇ ਪਲੇਟਫਾਰਮ 1 'ਤੇ ਪਹੁੰਚੀ। ਪ੍ਰਦੁਮ ਕੁਮਾਰ ਕਾਹਲੀ ਵਿੱਚ ਸੱਤਵਾਹਨ ਐਕਸਪ੍ਰੈਸ ਵਿੱਚ ਸਵਾਰ ਹੋ ਗਿਆ।
ਜਿਵੇਂ ਹੀ ਰੇਲਗੱਡੀ ਰਫ਼ਤਾਰ ਨਾਲ ਜਾ ਰਹੀ ਸੀ, ਉਸ ਨੇ ਮਹਿਸੂਸ ਕੀਤਾ ਕਿ ਇਹ ਨਵਜੀਵਨ ਐਕਸਪ੍ਰੈਸ ਨਹੀਂ ਹੈ ਅਤੇ ਤੁਰੰਤ ਰੇਲਗੱਡੀ ਤੋਂ ਉਤਰਨ ਦੀ ਕੋਸ਼ਿਸ਼ ਕੀਤੀ। ਇਸ ਸਿਲਸਿਲੇ 'ਚ ਉਹ ਪਲੇਟਫਾਰਮ 'ਤੇ ਡਿੱਗ ਗਿਆ ਅਤੇ ਜੇਕਰ ਇਕ ਮਿੰਟ ਦੀ ਵੀ ਦੇਰੀ ਹੋ ਜਾਂਦੀ ਤਾਂ ਉਹ ਨਾ ਬਚਦਾ। ਆਰਪੀਐਫ ਦੇ ਜਵਾਨਾਂ ਦਾ ਧੰਨਵਾਦ ਜਿਨ੍ਹਾਂ ਨੇ ਉਸ ਦੀ ਜਾਨ ਬਚਾਈ। ਵਾਰੰਗਲ ਆਰਪੀਐਫ ਦੇ ਏਐਸਆਈ ਐਮਵੀ ਰਾਓ ਅਤੇ ਹੋਮਗਾਰਡ ਅਮੀਰਸ਼ੇਟੀ ਮਹੇਸ਼ ਡਿਊਟੀ 'ਤੇ ਸਨ। ਉਨ੍ਹਾਂ ਨੇ ਘਟਨਾ ਨੂੰ ਦੇਖਿਆ ਅਤੇ ਤੁਰੰਤ ਪ੍ਰਦੁਮ ਕੁਮਾਰ ਨੂੰ ਫੜ ਕੇ ਬਾਹਰ ਖਿੱਚ ਲਿਆ। ਇਸ ਨਾਲ ਉਹ ਬਚ ਗਿਆ। ਇਹ ਸਭ ਕੁਝ ਅੱਖ ਝਪਕਦਿਆਂ ਹੀ ਵਾਪਰ ਗਿਆ। ਜਿਸ ਨੇ ਵੀ ਇਸ ਨੂੰ ਦੇਖਿਆ, ਹਰ ਕੋਈ ਘਬਰਾ ਗਿਆ। ਯਾਤਰੀਆਂ ਅਤੇ ਅਧਿਕਾਰੀਆਂ ਨੇ ਜਾਨ ਬਚਾਉਣ ਵਾਲੇ ਆਰਪੀਐਫ ਦੇ ਜਵਾਨਾਂ ਨੂੰ ਵਧਾਈ ਦਿੱਤੀ। -PTC NewsCommitted to Service & Care ! A precious life was saved by on duty alert RPF Personnel at Warangal Railway Station, Telangana. Railways requests all passengers to never board or deboard a moving train. pic.twitter.com/ZzyRvNE0Lt — Ministry of Railways (@RailMinIndia) February 9, 2022