Fri, Dec 27, 2024
Whatsapp

ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪੁਲਿਸ ਨੇ ਜਾਰੀ ਕੀਤੇ ਰੂਟ ਪਲਾਨ

Reported by:  PTC News Desk  Edited by:  Pardeep Singh -- March 15th 2022 05:33 PM
ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪੁਲਿਸ ਨੇ ਜਾਰੀ ਕੀਤੇ ਰੂਟ ਪਲਾਨ

ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪੁਲਿਸ ਨੇ ਜਾਰੀ ਕੀਤੇ ਰੂਟ ਪਲਾਨ

ਚੰਡੀਗੜ੍ਹ:  ਖਟਕੜ ਕਲਾਂ ਵਿਖੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਆਮ ਲੋਕਾਂ ਦੀ ਸਹੂਲਤ ਅਤੇ ਸਮਾਗਮ ਵਿੱਚ ਪੁੱਜਣ ਵਾਲਿਆਂ ਲਈ ਪੁਲਿਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਹੈ। 1. ਜਿਲ੍ਹਾ ਲੁਧਿਆਣਾ, ਫਿਰੋਜਪੁਰ, ਫਾਜਿਲਕਾ , ਬਠਿੰਡਾ , ਮੋਗਾ, ਮੁਕਤਸਰ ਅਤੇ ਜਿਲ੍ਹਾ ਫਰੀਦਕੋਟ ਇਹਨਾ ਸਾਰੇ ਜਿਲ੍ਹਿਆਂ ਦੀਆ ਜਿੰਨੀਆ ਵੀ ਤਹਿਸੀਲਾਂ ਹਨ, ਜਿਹਨ੍ਹਾ ਵੀ ਵਿਅਕਤੀਆਂ ਨੇ ਸਹੁੰ ਚੁੱਕ ਸਮਾਗਮ ਵਿੱਚ ਸਾਮਿਲ ਹੋਣ ਲਈ ਆਉਣਾ ਹੈ। ਉਨ੍ਹਾਂ ਲਈ ਖਟਕੜ ਕਲ੍ਹਾਂ ਵਿਖੇ ਆਉਣ ਲਈ ਰੂਟ ਪ੍ਰਬੰਧ ਲੁਧਿਆਣਾ ਤੋ ਫਗਵਾੜਾ ਤੋ ਬੰਗਾ ਤੋ ਖਟਕੜ ਕਲਾਂ ਜਾਂ ਨਕੋਦਰ ਤੋ ਫਗਵਾੜਾ ਤੋ ਬੰਗਾ ਤੋ ਖਟਕੜ ਕਲਾਂ ਵੀ ਆ ਸਕਦੇ ਹਨ। 2.ਜਿਲ੍ਹਾ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਬਟਾਲਾ ਇਹਨ੍ਹਾ ਦਾ ਰੂਟ ਪ੍ਰਬੰਧ ਹੁਸ਼ਿਆਰਪੁਰ ਤੋ ਗੜਸੰਕਰ ਤੋ ਮੈਹਿੰਦੀਪੁਰ ਬਾਈਪਾਸ ਤੋ ਹੁੰਦੇ ਹੋਏ ਖਟਕੜ ਕਲ੍ਹਾ। 3. ਜਿਲ੍ਹਾ ਜਲੰਧਰ, ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਇਹਨ੍ਹਾ ਦਾ ਰੂਟ ਫਗਵਾੜਾ ਬਾਈਪਾਸ ਤੋ ਬੰਗਾ ਤੋ ਖਟਕੜ ਕਲਾਂ । 4. ਜਿਲ੍ਹਾ ਸੰਗਰੂਰ, ਮਾਨਸਾ, ਬਰਨਾਲਾ ਇਹ ਸਾਰੇ ਜਿਲ੍ਹਾ ਲੁਧਿਆਣਾ ਤੋਂ ਫਿਲੌਰ ਤੋਂ ਨਗਰ ਤੋ ਅਪਰਾ ਤੋਂ ਮੁਕੰਦਪੁਰ ਤੋ ਬੰਗਾ ਜਾਂ ਚੱਕਦਾਨਾ ਤੋ ਮੁਕੰਦਪੁਰ ਤੋ ਬੰਗਾ ਤੋ ਹੁੰਦੇ ਹੋਏ ਖਟਕੜ ਕਲਾਂ ਆ ਸਕਦੇ ਹਨ। 5. ਜੋ ਵੀ ਆਮ ਪਬਲਿਕ ਵੱਲੋ ਜਲੰਧਰ ਤੋ ਚੰਡੀਗੜ੍ਹ ਨੂੰ ਜਾਇਆ ਜਾਣਾ ਹੈੈ ਉਹ ਵਾਇਆ ਹੁਸ਼ਿਆਰਪੁਰ ਤੋ ਬਲਾਚੌਰ ਵਾਇਆ ਰੂਪਨਗਰ ਹੁੰਦੇ ਹੋਏ ਚੰਡੀਗੜ੍ਹ ਜਾ ਸਕਦੇ ਹਨ ਜਾਂ ਫਿਰ ਜਲੰਧਰ ਤੋ ਫਗਵਾੜਾ ਹੁੰਦੇ ਹੋਏ ਲੁਧਿਆਣਾ ਤੋ ਚੰਡੀਗੜ੍ਹ ਜਾ ਸਕਦੇ ਹਨ। 6. ਜਿਲ੍ਹਾ ਐਸ.ਏ.ਐਸ ਨਗਰ (ਮੋਹਾਲੀ), ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਰੂਪਨਗਰ, ਬਲਾਚੌਰ ਤੋ ਹੁੰਦੇ ਹੋਏ ਲੰਗੜੋਆ ਬਾਈ ਪਾਸ ਤੋ ਖਟਕੜ ਕਲਾਂ। 7. ਜੋ ਵੀ ਆਮ ਪਬਲਿਕ ਵੱਲੋ ਚੰਡੀਗੜ੍ਹ ਤੋਂ ਜਲੰਧਰ ਨੂੰ ਜਾਇਆ ਜਾਣਾ ਹੈ ਉਹ ਵਾਇਆ ਚੰਡੀਗੜ੍ਹ ਤੋ ਲੁਧਿਆਣਾ ਤੋਂ ਫਗਵਾੜਾ ਤੋਂ ਜਲੰਧਰ ਹੁੰਦੇ ਹੋਏ ਅੰਮ੍ਰਤਸਰ ਜਾ ਸਕਦੇ ਹਨ। ਜਾਂ ਫਿਰ ਚੰਡੀਗੜ੍ਹ ਤੋਂ ਮੋਹਾਲੀ ਤੋਂ ਬਲਾਚੌਰ ਤੋਂ ਗੜ੍ਹਸੰਕਰ ਹੁੰਦੇ ਹੋਏ ਵਾਇਆ ਹੁਸ਼ਿਆਰਪੁਰ ਤੋ ਜਲੰਧਰ/ਅੰਮ੍ਰਿਤਸਰ ਜਾ ਸਕਦੇ ਹਨ। 8. ਜੋ ਹੋਲਾ ਮੁਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ ਜਲੰਧਰ ਤੋਂ ਫਗਵਾੜਾ ਤੋਂ ਮੇਹਟੀਆਂਣਾ ਤੋਂ ਗੜ੍ਹਸੰਕਰ ਤੋਂ ਅਨੰਦਪੁਰ ਸਾਹਿਬ ਤੋਂ ਹੀ ਜਾਣਗੇ। 9. ਹੋਲਾ ਮੁਹੱਲਾ ਵੇਖਣ ਲਈ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਰੂਟ -ਫਿਲੌਰ ਤੋਂ ਰਾਂਹੋ, ਮੱਤੇਵਾੜਾ ਤੋਂ ਰਾਂਹੋ, ਮਾਛੀਵਾੜਾ ਤੋਂ ਵਾਇਆ ਜਾਂਡਲਾ ਤੋਂ ਬੀਰੋਵਾਲ ਤੋਂ ਭੁਲੇਖਾ ਚੌਕ ਗੜ੍ਹੀ ਤੋ ਰੂਪਨਗਰ ਤੋਂ ਹੁੰਦੇ ਹੋਏ ਅਨੰਦਪੁਰ ਸਾਹਿਬ ਤੋ ਹੀ ਜਾਣਗੇ। ਇਹ ਵੀ ਪੜ੍ਹੋ:ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦਾ ਮਾਰਿਆ ਅੱਤਵਾਦੀ -PTC News


Top News view more...

Latest News view more...

PTC NETWORK