ਰੋਪਵੇਅ ਹਾਦਸਾ: ਬਚਾਅ ਕਾਰਜ ਦੌਰਾਨ ਡਿੱਗੀ ਔਰਤ, ਹਸਪਤਾਲ 'ਚ ਦਾਖ਼ਲ
ਰਾਂਚੀ, 12 ਅਪ੍ਰੈਲ 2022: ਦੇਵਘਰ ਰੋਪਵੇਅ 'ਤੇ ਇਕ ਕੇਬਲ ਕਾਰ ਵਿਚ ਫਸੀ ਇਕ ਔਰਤ ਬਚਾਅ ਕਾਰਜਾਂ ਦੌਰਾਨ ਰੱਸੀ ਟੁੱਟਣ ਕਾਰਨ ਡਿੱਗ ਗਈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਔਰਤ ਝੌਸਾਗੜ੍ਹੀ ਦੀ ਰਹਿਣ ਵਾਲੀ ਸੀ। ਜਦੋਂ ਘਟਨਾ ਵਾਪਰੀ ਤਾਂ ਉਸ ਦਾ ਜਵਾਈ ਅਤੇ ਹੋਰ ਲੋਕ ਜ਼ਮੀਨ 'ਤੇ ਉਸ ਦਾ ਇੰਤਜ਼ਾਰ ਕਰ ਰਹੇ ਸਨ। ਇਹ ਵੀ ਪੜ੍ਹੋ: ਭਿੱਖੀਵਿੰਡ 'ਚ ਬੰਬਨੁਮਾ ਚੀਜ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਸੋਮਵਾਰ ਨੂੰ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਵਿੱਚੋਂ ਡਿੱਗ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇੱਕ ਵੀਡੀਓ ਵਿੱਚ ਉਸਨੂੰ ਹੈਲੀਕਾਪਟਰ ਤੋਂ ਡਿੱਗਦੇ ਹੋਏ ਦਿਖਾਇਆ ਗਿਆ ਹੈ। ਵਿਅਕਤੀ ਨੂੰ ਹੈਲੀਕਾਪਟਰ ਤੋਂ ਲਟਕਦੀ ਰੱਸੀ ਨੂੰ ਫੜਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਜਿਵੇਂ ਹੀ ਉਸਨੂੰ ਅੰਦਰ ਖਿੱਚਿਆ ਜਾ ਰਿਹਾ ਸੀ, ਉਹ ਤਿਲਕ ਗਿਆ ਅਤੇ ਉਸਦੀ ਮੌਤ ਹੋ ਗਈ। ਦੇਵਘਰ ਰੋਪਵੇਅ ਹਾਦਸੇ ਦੇ 46 ਘੰਟਿਆਂ ਬਾਅਦ ਆਖਿਰਕਾਰ ਬਚਾਅ ਕਾਰਜ ਪੂਰਾ ਹੋ ਗਿਆ ਹੈ। ਇਸ ਵੱਡੇ ਆਪਰੇਸ਼ਨ ਦੌਰਾਨ 47 ਲੋਕਾਂ ਨੂੰ ਬਚਾਇਆ ਗਿਆ ਜਦਕਿ 4 ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅੱਜ ਬਚਾਅ ਕਾਰਜ ਦੌਰਾਨ ਇਕ ਔਰਤ ਟਰਾਲੀ ਤੋਂ ਹੇਠਾਂ ਡਿੱਗ ਗਈ, ਜਿਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਇਹ ਵੀ ਪੜ੍ਹੋ: ਕੋਲੇ ਦੀ ਕਮੀ ਕਾਰਨ ਗੋਇੰਦਵਾਲ ਸਾਹਿਬ ਸਥਿਤ ਥਰਮਲ ਪਲਾਂਟ ਬੰਦ ਝਾਰਖੰਡ ਹਾਈ ਕੋਰਟ ਨੇ ਰੋਪਵੇਅ ਦੁਰਘਟਨਾ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਚੀਫ਼ ਜਸਟਿਸ ਡਾਕਟਰ ਰਵੀ ਰੰਜਨ ਅਤੇ ਜਸਟਿਸ ਸੁਜੀਤ ਨਰਾਇਣ ਪ੍ਰਸਾਦ ਦੀ ਬੈਂਚ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਇਸ ਪੂਰੇ ਮਾਮਲੇ 'ਤੇ ਸੂਬਾ ਸਰਕਾਰ ਤੋਂ ਜਵਾਬ ਮੰਗਦੇ ਹੋਏ ਮਾਮਲੇ ਦੀ ਸੁਣਵਾਈ ਲਈ 26 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ। -PTC News