ਰੋਪੜ ਨੈਸ਼ਨਲ ਹਾਈਵੇਅ 'ਤੇ ਪਲਟਿਆ ਸਿਲੰਡਰਾਂ ਨਾਲ ਭਰਿਆ ਟਰਾਲਾ, ਲੱਗੀ ਅੱਗ
ਰੋਪੜ ਨੈਸ਼ਨਲ ਹਾਈਵੇਅ 'ਤੇ ਪਲਟਿਆ ਸਿਲੰਡਰਾਂ ਨਾਲ ਭਰਿਆ ਟਰਾਲਾ, ਲੱਗੀ ਅੱਗ,ਰੋਪੜ: ਰੋਪੜ ਨੈਸ਼ਨਲ ਹਾਈਵੇਅ 'ਤੇ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋ ਹਾਈਡਰੋਜਨ ਗੈਸ ਦੇ 380 ਸਿਲੰਡਰਾਂ ਨਾਲ ਭਰਿਆ ਟਰਾਲਾ ਪਲਟ ਗਿਆ। ਟਰਾਲਾ ਪਲਟਨ ਕਾਰਨ ਅੱਗ ਲੱਗਣ ਦੀ ਸੂਚਨਾ ਵੀ ਮਿਲੀ ਹੈ।
[caption id="attachment_232719" align="aligncenter" width="300"] ਰੋਪੜ ਨੈਸ਼ਨਲ ਹਾਈਵੇਅ 'ਤੇ ਪਲਟਿਆ ਸਿਲੰਡਰਾਂ ਨਾਲ ਭਰਿਆ ਟਰਾਲਾ, ਲੱਗੀ ਅੱਗ[/caption]
ਹੁਣ ਤਕ ਦੀ ਮਿਲੀ ਜਾਣਕਾਰੀ ਮੁਤਾਬਕ 380 ਸਿਲੰਡਰਾਂ ਨਾਲ ਭਰਿਆ ਟਰਾਲਾ ਨੰਗਲ ਤੋਂ ਧੂਰੀ ਜਾ ਰਿਹਾ ਸੀ ਤੇ ਅਚਾਨਕ ਟਰਾਲਾ ਪਲਟ ਗਿਆ।ਇਸ ਹਾਦਸੇ 'ਚ ਡਰਾਈਵਰ ਵਾਲ-ਵਾਲ ਬਚ ਗਿਆ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਲਿਆ।
[caption id="attachment_232720" align="aligncenter" width="300"]
ਰੋਪੜ ਨੈਸ਼ਨਲ ਹਾਈਵੇਅ 'ਤੇ ਪਲਟਿਆ ਸਿਲੰਡਰਾਂ ਨਾਲ ਭਰਿਆ ਟਰਾਲਾ, ਲੱਗੀ ਅੱਗ[/caption]
ਇਹ ਸਾਰੀ ਘਟਨਾ ਹਾਈਵੇਅ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ।ਸੀ. ਸੀ. ਟੀ. ਵੀ. ਫੁਟੇਜ਼ ਦੇਖਣ 'ਤੇ ਸਾਫ ਪਤਾ ਚੱਲ ਰਿਹਾ ਹੈ ਕਿ ਡਰਾਈਵਰ ਦੀ ਗਲਤੀ ਦੇ ਨਾਲ ਹਾਦਸਾ ਵਾਪਰਿਆ ਹੈ, ਕਿਉਂਕਿ ਡਰਾਈਵਰ ਮੋੜ ਕਟਦੇ ਸਮੇਂ ਕਾਫੀ ਸਪੀਡ 'ਚ ਟਰਾਲੇ ਨੂੰ ਮੋੜਿਆ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
[caption id="attachment_232718" align="aligncenter" width="300"]
ਰੋਪੜ ਨੈਸ਼ਨਲ ਹਾਈਵੇਅ 'ਤੇ ਪਲਟਿਆ ਸਿਲੰਡਰਾਂ ਨਾਲ ਭਰਿਆ ਟਰਾਲਾ, ਲੱਗੀ ਅੱਗ[/caption]
ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ।
-PTC News