ASI ਨੇ ਬੱਸ 'ਚ ਵਿਦਿਆਰਥਣ ਨਾਲ ਕੀਤੀ ਗਲਤ ਹਰਕਤ, ਲੋਕਾਂ ਨੇ ਚਾੜ੍ਹਿਆ ਕੁਟਾਪਾ
ASI ਨੇ ਬੱਸ 'ਚ ਵਿਦਿਆਰਥਣ ਨਾਲ ਕੀਤੀ ਗਲਤ ਹਰਕਤ, ਲੋਕਾਂ ਨੇ ਚੜ੍ਹਿਆ ਕੁਟਾਪਾ,ਰੋਪੜ: ਰੋਪੜ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੇ ਇੱਕ ਪੰਜਾਬ ਪੁਲਿਸ ਦੇ ਏ.ਐੱਸ.ਆਈ. ਵਲੋਂ ਬੱਸ 'ਚ ਇਕ ਵਿਦਿਆਰਥਣ ਨਾਲ ਛੇੜਛਾੜ ਕੀਤੀ ਗਈ।
[caption id="attachment_284794" align="aligncenter" width="300"] ASI ਨੇ ਬੱਸ 'ਚ ਵਿਦਿਆਰਥਣ ਨਾਲ ਕੀਤੀ ਗਲਤ ਹਰਕਤ, ਲੋਕਾਂ ਨੇ ਚਾੜ੍ਹਿਆ ਕੁਟਾਪਾ[/caption]
ਜਾਣਕਾਰੀ ਮੁਤਾਬਕ ਨਰਸਿੰਗ ਦੀ ਪੜ੍ਹਾਈ ਕਰ ਵਾਲੀ ਰੋਪੜ ਵਾਸੀ ਵਿਦਿਆਰਥਣ ਚੰਡੀਗੜ੍ਹ ਤੋਂ ਰੋਪੜ ਜਾਣ ਲਈ ਪੰਜਾਬ ਰੋਡਵੇਜ਼ ਦੀ ਬੱਸ 'ਚ ਸਾਵਰ ਸੀ ਤਾਂ ਸਿਵਲ ਵਰਦੀ 'ਚ ਏ.ਐੱਸ.ਆਈ. ਉਸ ਦੇ ਨਾਲ ਵਾਲੀ ਸੀਟ 'ਤੇ ਆ ਕੇ ਬੈਠ ਗਿਆ।
ਹੋਰ ਪੜ੍ਹੋ:ਜਨਮ ਦਿਨ ਮੁਬਾਰਕ : ਅਦਾਕਾਰਾ ਸੋਨਮ ਬਾਜਵਾ ਨੇ ਪਾਲੀਵੁੱਡ ਇੰਡਸਟਰੀ ਵਿੱਚ ਇੰਝ ਕੀਤੀ ਧਮਾਕੇਦਾਰ ਐਂਟਰੀ
[caption id="attachment_284795" align="aligncenter" width="300"]
ASI ਨੇ ਬੱਸ 'ਚ ਵਿਦਿਆਰਥਣ ਨਾਲ ਕੀਤੀ ਗਲਤ ਹਰਕਤ, ਲੋਕਾਂ ਨੇ ਚਾੜ੍ਹਿਆ ਕੁਟਾਪਾ[/caption]
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਲੈ ਕੇ ਖਰੜ ਤੱਕ ਇਹ ਵਿਅਕਤੀ ਉਸ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ। ਵਿਦਿਆਰਥਣ ਦਾ ਕਹਿਣਾ ਹੈ ਕਿ ਖਰੜ ਪਾਰ ਕਰਦੇ ਹੀ ਉਸ ਨੇ ਉਸ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
[caption id="attachment_284796" align="aligncenter" width="300"]
ASI ਨੇ ਬੱਸ 'ਚ ਵਿਦਿਆਰਥਣ ਨਾਲ ਕੀਤੀ ਗਲਤ ਹਰਕਤ, ਲੋਕਾਂ ਨੇ ਚਾੜ੍ਹਿਆ ਕੁਟਾਪਾ[/caption]
ਉਸ ਨੇ ਵਿਅਕਤੀ ਨੂੰ ਇਸ ਤਰ੍ਹਾਂ ਕਰਨ ਤੋਂ ਮਨਾਂ ਕੀਤਾ ਪਰ ਉਹ ਨਹੀਂ ਹਟਿਆ। ਵਿਦਿਆਰਥਣ ਦੇ ਰਿਸ਼ਤੇਦਾਰਾਂ ਨੇ ਏ.ਐੱਸ.ਆਈ. ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਅਤੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।ਪੁਲਿਸ ਨੇ ਏ.ਐੱਸ.ਆਈ. ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-PTC News