ਵਾਰ-ਵਾਰ ਕਹਿਣ 'ਤੇ ਵੀ ਮੁੱਖ ਮੰਤਰੀ ਦੀ ਗੱਡੀ 'ਚ ਬੈਠਣ ਤੋਂ ਨਾਂਹ ਕਰਦੇ ਰਹੇ ਮਨੀਸ਼ ਤਿਵਾਰੀ, ਜਾਣੋ ਕਿਉਂ, ਦੇਖੋ ਵੀਡੀਓ
ਵਾਰ-ਵਾਰ ਕਹਿਣ 'ਤੇ ਵੀ ਮੁੱਖ ਮੰਤਰੀ ਦੀ ਗੱਡੀ 'ਚ ਬੈਠਣ ਤੋਂ ਨਾਂਹ ਕਰਦੇ ਰਹੇ ਮਨੀਸ਼ ਤਿਵਾਰੀ, ਜਾਣੋ ਕਿਉਂ, ਦੇਖੋ ਵੀਡੀਓ,ਰੋਪੜ: ਲੋਕ ਸਭਾ ਚੋਣਾਂ ਤੋਂ ਕਾਂਗਰਸ ਪਾਰਟੀ ਵੱਲੋਂ ਆਪਸੀ ਖਿੱਚੋਤਾਣ ਵਧਦੀ ਜਾ ਰਹੀ ਹੈ।ਜਿਸ ਕਾਰਨ ਕਈ ਆਗੂ ਪਾਰਟੀ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਦਿਖਾਈ ਦੇ ਰਹੇ ਹਨ।
[caption id="attachment_289094" align="aligncenter" width="300"] ਵਾਰ-ਵਾਰ ਕਹਿਣ 'ਤੇ ਵੀ ਮੁੱਖ ਮੰਤਰੀ ਦੀ ਗੱਡੀ 'ਚ ਬੈਠਣ ਤੋਂ ਨਾਂਹ ਕਰਦੇ ਰਹੇ ਮਨੀਸ਼ ਤਿਵਾਰੀ, ਜਾਣੋ ਕਿਉਂ, ਦੇਖੋ ਵੀਡੀਓ[/caption]
ਅੱਜ ਵੀ ਰੋਪੜ 'ਚ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ, ਜਿਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾਰੀ ਕਿਸੇ ਕਾਰਨ ਮੁੱਖ ਮੰਤਰੀ ਦੀ ਗੱਡੀ ਚ ਬੇਠਣ ਨੂੰ ਨਾਂਹ ਕਰਦੇ ਰਹੇ ਜਦ ਕਿ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਉਂਨਾਂ ਨੂੰ ਧੱਕੇ ਨਾਲ ਵਾਰ ਵਾਰ ਗੱਡੀ ਚ ਬੇਠਣ ਲਈ ਕਹਿੰਦੇ ਰਹੇ।
ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ ਅਧਿਆਪਕ ਸੰਘਰਸ਼ ਕਮੇਟੀ ਨੂੰ ਮੀਟਿੰਗ ਦਾ ਦਿੱਤਾ ਸੱਦਾ, ਅੱਜ ਮੁੱਖ ਮੰਤਰੀ ਰਿਹਾਇਸ਼ ‘ਤੇ ਹੋਵੇਗੀ ਮੀਟਿੰਗ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਰੋਪੜ ਵਿਖੇ ਸਕੱਤਰੇਤ 'ਚ ਆਉਣ ਸਮੇਂ ਉੱਥੇ ਸੁਰੱਖਿਆ ਕਰਮੀਆ ਵੱਲੋਂ ਕਰਫਿਉ ਵਾਲਾ ਮਾਹੌਲ ਬਣਾ ਦਿੱਤਾ ਗਿਆ ਤੇ ਇਸ ਦੌਰਾਨ ਮੀਡੀਆ ਕਰਮੀਆ ਨਾਲ ਵੀ ਧੱਕਾ ਮੁੱਕੀ ਹੋਈ।
[caption id="attachment_289095" align="aligncenter" width="300"]
ਵਾਰ-ਵਾਰ ਕਹਿਣ 'ਤੇ ਵੀ ਮੁੱਖ ਮੰਤਰੀ ਦੀ ਗੱਡੀ 'ਚ ਬੈਠਣ ਤੋਂ ਨਾਂਹ ਕਰਦੇ ਰਹੇ ਮਨੀਸ਼ ਤਿਵਾਰੀ, ਜਾਣੋ ਕਿਉਂ, ਦੇਖੋ ਵੀਡੀਓ[/caption]
ਕਿਹਾ ਜਾ ਰਿਹਾ ਹੈ ਕਿ ਸ਼ਾਇਦ ਮਨੀਸ਼ ਤਿਵਾਰੀ ਨੂੰ ਵੀ ਕਿਸੇ ਸੁਰੱਖਿਆ ਅਧਿਕਾਰੀ ਵੱਲੋਂ ਮੁੱਖ ਮੰਤਰੀ ਦੀ ਗੱਡੀ ਵਿੱਚ ਬੈਠਣ ਨਹੀਂ ਦਿੱਤਾ ਗਿਆ। ਜਿਸ ਕਾਰਨ ਉਹ ਅੜ ਗਏ ਤੇ ਗੱਡੀ ਵਿੱਚ ਬੇਠਣ ਤੋਂ ਨਾਂਹ ਕਰਦੇ ਰਹੇ ਪਰ ਵਿਧਾਨ ਸਭਾ ਸਪੀਕਰ ਨੇ ਉੱਨਾ ਨੂੰ ਧੱਕੇ ਨਾਲ ਗੱਡੀ ਵਿੱਚ ਬਿਠਾ ਦਿੱਤਾ।
-PTC News