ਪੁੱਤ ਬਣਿਆ ਕਪੁੱਤ, ਬਜ਼ੁਰਗ ਮਾਂ-ਬਾਪ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਏ ਜ਼ਖਮੀ (ਤਸਵੀਰਾਂ)
ਪੁੱਤ ਬਣਿਆ ਕਪੁੱਤ, ਬਜ਼ੁਰਗ ਮਾਂ-ਬਾਪ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਏ ਜ਼ਖਮੀ (ਤਸਵੀਰਾਂ),ਰੋਪੜ: ਚਮਕੌਰ ਸਾਹਿਬ ਦੇ ਨੇੜੇ ਕੀੜੀ ਅਫਗਨਾ ਪਿੰਡ 'ਚੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਥੋਂ ਦੇ ਇੱਕ ਨੌਜਵਾਨ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਬੁੱਢੇ ਮਾਂ-ਬਾਪ 'ਤੇ ਗੰਡਾਸੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤ ਕਰਕੇ ਦੋਵੇਂ ਮਾਂ-ਬਾਪ ਬੱਚ ਗਏ।
[caption id="attachment_271234" align="aligncenter" width="300"] ਪੁੱਤ ਬਣਿਆ ਕਪੁੱਤ, ਬਜ਼ੁਰਗ ਮਾਂ-ਬਾਪ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਏ ਜ਼ਖਮੀ (ਤਸਵੀਰਾਂ)[/caption]
ਇਸ ਮਾਮਲੇ ਸਬੰਧੀ ਬਲਜੀਤ ਕੌਰ ਅਤੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਬੇਟਾ ਇਸ ਗੱਲ ਦਾ ਜ਼ਿੱਦ ਕਰ ਰਿਹਾ ਸੀ ਕਿ ਮਾਂ-ਬਾਪ ਦੇ ਕੋਲ ਜੋ ਡੇਢ ਏਕੜ ਦੀ ਜ਼ਮੀਨ ਹੈ, ਉਸ ਨੂੰ ਉਹ ਤੁਰੰਤ ਵੇਚ ਦੇਣ ਅਤੇ ਸਾਰੀ ਜਾਇਦਾਦ ਉਸ ਦੇ ਨਾਂ ਕਰ ਦੇਣ।
ਹੋਰ ਪੜ੍ਹੋ: ਪਾਕਿਸਤਾਨ ‘ਚ ਫਟਿਆ ਮੋਰਟਾਰ, 2 ਬੱਚਿਆਂ ਦੀ ਮੌਤ, 3 ਗੰਭੀਰ ਜ਼ਖਮੀ
ਮਾਤਾ-ਪਿਤਾ ਦੇ ਮਨ੍ਹਾ ਕਰਨ 'ਤੇ ਬੇਟੇ ਬੇਅੰਤ ਸਿੰਘ ਅਤੇ ਉਸ ਦੀ ਪਤਨੀ ਪ੍ਰੀਤ ਕੌਰ ਨੇ ਦੋਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
[caption id="attachment_271236" align="aligncenter" width="300"]
ਪੁੱਤ ਬਣਿਆ ਕਪੁੱਤ, ਬਜ਼ੁਰਗ ਮਾਂ-ਬਾਪ 'ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਹੋਏ ਜ਼ਖਮੀ (ਤਸਵੀਰਾਂ)[/caption]
ਸੂਤਰਾਂ ਅਨੁਸਾਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਪਰ ਅਜੇ ਤੱਕ ਕੁਝ ਵੀ ਨਹੀਂ ਕਰ ਸਕੀ ਹੈ।
-PTC News