ਕਤਰ 'ਚ ਰੋਮਾਂਸ ਕਰਨ 'ਤੇ ਹੋ ਸਕਦੀ ਹੈ 7 ਸਾਲ ਦੀ ਜੇਲ, ਪਤੀ-ਪਤਨੀ ਨੂੰ ਮਿਲੀ ਛੋਟ
ਦੋਹਾ, 25 ਜੂਨ: ਫੀਫਾ ਫੁੱਟਬਾਲ ਵਿਸ਼ਵ ਕੱਪ 2022 ਇਸ ਸਾਲ ਨਵੰਬਰ 'ਚ ਕਤਰ ਵੱਲੋਂ ਕਰਵਾਇਆ ਜਾ ਰਿਹਾ ਹੈ। ਦੁਨੀਆ ਭਰ ਤੋਂ ਵੱਡੀ ਗਿਣਤੀ 'ਚ ਫੁੱਟਬਾਲ ਪ੍ਰੇਮੀਆਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ। ਖੈਰ ਕਤਰ ਇਸਤੋਂ ਪਹਿਲਾਂ ਹੀ ਚਰਚਾ ਵਿੱਚ ਹੈ, ਪਰ ਫੀਫਾ ਫੁੱਟਬਾਲ ਵਿਸ਼ਵ ਕੱਪ ਲਈ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਆਪਣੇ ਸਟੈਂਡ ਲਈ ਸੁਰਖੀਆਂ ਵਿੱਚ ਹੈ। ਇਹ ਵੀ ਪੜ੍ਹੋ: ਵੱਡੀ ਖ਼ਬਰ: ਬੱਚਿਆਂ ਦੇ ਅਧਿਕਾਰਾਂ ਨੂੰ ਮੁੱਖ ਰੱਖਦੇ ਰਾਸ਼ਟਰੀ ਕਮਿਸ਼ਨ ਵੱਲੋਂ ਮਨੋਰੰਜਨ ਉਦਯੋਗ ਲਈ ਦਿਸ਼ਾ-ਨਿਰਦੇਸ਼ ਜਾਰੀ ਦੱਸਿਆ ਜਾ ਰਿਹਾ ਹੈ ਕਿ ਕਤਰ ਨੇ ਵਿਸ਼ਵ ਕੱਪ ਦੌਰਾਨ ਵਨ-ਨਾਈਟ ਸਟੈਂਡ ਅਤੇ ਪਬਲਿਕ ਰੋਮਾਂਸ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਕਤਰ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ੀ ਮਹਿਮਾਨਾਂ ਨੂੰ ਅਰਬ ਦੇਸ਼ ਦੇ ਸਖਤ ਕਾਨੂੰਨਾਂ ਦਾ ਪਾਲਣ ਕਰਨਾ ਹੋਵੇਗਾ। ਇੱਥੇ ਪੁਲਿਸ ਨੇ ਦੱਸਿਆ ਹੈ ਕਿ ਗੈਰ ਪਤੀ-ਪਤਨੀ ਜੋੜੇ ਨੂੰ ਸਰੀਰਕ ਸਬੰਧ ਬਣਾਉਣ ਲਈ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ ਕਤਰ ਸਰਕਾਰ ਵੱਲੋਂ ਪੱਛਮੀ ਸੈਲਾਨੀਆਂ ਲਈ ਕਈ ਹੋਰ ਸਖ਼ਤ ਕਾਨੂੰਨ ਲਾਗੂ ਕੀਤੇ ਗਏ ਹਨ। ਕਤਰ ਇਸਲਾਮੀ ਸ਼ਰੀਆ ਕਾਨੂੰਨ ਦੁਆਰਾ ਨਿਯੰਤਰਿਤ ਹੈ। ਇਸ ਮੁਤਾਬਕ ਸਿੰਗਲਜ਼ ਦਾ ਸਰੀਰਕ ਸਬੰਧ ਬਣਾਉਣਾ ਅਪਰਾਧ ਮੰਨਿਆ ਜਾਂਦਾ ਹੈ। ਨਾਲ ਹੀ, ਸਮਲਿੰਗੀ ਸਬੰਧਾਂ ਲਈ ਸਜ਼ਾ ਦੀ ਵਿਵਸਥਾ ਹੈ। ਰਿਪੋਰਟ 'ਚ ਕਤਰ ਪੁਲਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਜਿਹੇ ਅਪਰਾਧਾਂ ਲਈ ਵਿਦੇਸ਼ੀ ਨਾਗਰਿਕਾਂ ਨੂੰ 7 ਸਾਲ ਦੀ ਜੇਲ ਵੀ ਹੋ ਸਕਦੀ ਹੈ। ਗੈਰ ਪਤੀ-ਪਤਨੀ ਜੋੜੇ ਦੀ ਸਹਿਮਤੀ ਨਾਲ ਸੈਕਸ ਕਰਨਾ ਵੀ ਅਪਰਾਧ ਮੰਨਿਆ ਜਾਵੇਗਾ। ਕਤਰ 'ਚ ਫੁੱਟਬਾਲ ਮੈਚ ਤੋਂ ਬਾਅਦ ਪਾਰਟੀ ਕਰਨ ਅਤੇ ਸ਼ਰਾਬ ਪੀਣ 'ਤੇ ਵੀ ਪਾਬੰਦੀ ਹੋਵੇਗੀ। ਨਾਲ ਹੀ, ਜੇਕਰ ਕਿਸੇ ਜੋੜੇ ਦੇ ਉਪਨਾਮ ਇੱਕੋ ਨਹੀਂ ਹਨ, ਤਾਂ ਉਨ੍ਹਾਂ ਨੂੰ ਹੋਟਲ ਵਿੱਚ ਇਕੱਠੇ ਕਮਰਾ ਅਲਾਟ ਨਹੀਂ ਕੀਤਾ ਜਾਵੇਗਾ। ਇਕੱਠੇ ਕਮਰਾ ਲੈਣ ਲਈ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਪਤੀ-ਪਤਨੀ ਹਨ। ਫੀਫਾ ਵਿਸ਼ਵ ਕੱਪ ਦੇ ਮੁੱਖ ਅਧਿਕਾਰੀ ਨਾਸਿਰ ਅਲ-ਖਤਰ ਦਾ ਕਹਿਣਾ ਹੈ ਕਿ ਖੁੱਲ੍ਹੇ 'ਚ ਰੋਮਾਂਸ ਕਰਨਾ ਕਤਰ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ, ਇਸ ਲਈ ਉਹ ਵਿਦੇਸ਼ੀ ਮਹਿਮਾਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਕਤਰ ਆਉਣ ਵਾਲੇ ਫੁੱਟਬਾਲ ਪ੍ਰੇਮੀਆਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੋਵੇਗੀ। ਇਹ ਵੀ ਪੜ੍ਹੋ: ਬੋਰੀ 'ਚ ਹੱਥ-ਪੈਰ ਬਨ੍ਹੀ ਲਾਸ਼ ਬਰਾਮਦ, ਕੀੜੇ ਪੈਣ ਕਰਕੇ ਨਹੀਂ ਹੋ ਸਕੀ ਸ਼ਨਾਖ਼ਤ ਕਤਰ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਅਜਿਹੇ ਸਖ਼ਤ ਨਿਯਮ ਹਨ। ਸ਼ਰੀਆ ਕਾਨੂੰਨ ਅਧੀਨ ਜ਼ਿਆਦਾਤਰ ਅਰਬ ਦੇਸ਼ਾਂ ਵਿੱਚ ਅਜਿਹੇ ਨਿਯਮ ਆਮ ਹਨ। ਵਿਆਹ ਤੋਂ ਪਹਿਲਾਂ ਅਤੇ ਪਤੀ ਜਾਂ ਪਤਨੀ ਤੋਂ ਇਲਾਵਾ ਕਿਸੇ ਹੋਰ ਨਾਲ ਸੈਕਸ ਕਰਨਾ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਮੱਧ ਪੂਰਬ ਦੇ ਵੱਖ-ਵੱਖ ਦੇਸ਼ਾਂ ਵਿੱਚ ਕੁੱਟਮਾਰ ਤੋਂ ਲੈ ਕੇ ਜੇਲ੍ਹ ਅਤੇ ਮੌਤ ਤੱਕ ਦੀ ਸਜ਼ਾ ਦਿੱਤੀ ਜਾਂਦੀ ਹੈ। -PTC News