No Ball Controversy: ਮੈਚ 'ਚ ਰੁਕਾਵਟ ਪਾਉਣ 'ਤੇ BCCI ਨੇ ਰਿਸ਼ਭ ਪੰਤ ਨੂੰ ਦਿੱਤੀ ਇਹ ਸਜ਼ਾ
No Ball Controversy: ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਆਈਪੀਐਲ ਮੈਚ ਬਹੁਤ ਹੀ ਨਾਟਕੀ ਢੰਗ ਨਾਲ ਸਮਾਪਤ ਹੋਇਆ। ਦਿੱਲੀ ਦੇ ਕਪਤਾਨ ਰਿਸ਼ਭ ਪੰਤ ਅੰਤਿਮ ਓਵਰ 'ਚ ਫੁੱਲ ਟਾਸ ਗੇਂਦ 'ਤੇ ਨੋ-ਬਾਲ ਨਾ ਦੇਣ 'ਤੇ ਅੰਪਾਇਰ 'ਤੇ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਆਪਣੇ ਬੱਲੇਬਾਜ਼ਾਂ ਨੂੰ ਮੈਦਾਨ 'ਚ ਉਤਰਨ ਦਾ ਸੰਕੇਤ ਵੀ ਦਿੱਤਾ। ਇਸ ਤੋਂ ਬਾਅਦ ਆਈਪੀਐਲ ਪ੍ਰਬੰਧਨ ਨੇ ਸਵੇਰੇ ਸਖ਼ਤ ਫੈਸਲਾ ਲਿਆ। ਰਿਸ਼ਭ ਪੰਤ 'ਤੇ ਅੰਪਾਇਰ ਦੇ ਫੈਸਲੇ ਦਾ ਪਾਲਣ ਨਾ ਕਰਨ ਲਈ 100% ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ। ਪ੍ਰਵੀਨ ਅਮਰੇ 'ਤੇ 100% ਮੈਚ ਫੀਸ ਅਤੇ ਇੱਕ ਮੈਚ ਲਈ ਪਾਬੰਦੀ ਲਗਾਈ ਗਈ ਸੀ। ਦੂਜੇ ਪਾਸੇ ਸ਼ਾਰਦੁਲ ਠਾਕੁਰ 'ਤੇ ਵੀ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਸਾਰਿਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਰਾਜਸਥਾਨ ਰਾਇਲਸ ਦੇ ਖਿਲਾਫ ਖੇਡੇ ਗਏ ਮੈਚ 'ਚ ਦਿੱਲੀ ਟੀਮ ਦੇ ਕਪਤਾਨ ਰਿਸ਼ਭ ਪੰਤ 'ਤੇ ਆਈਪੀਐੱਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ 'ਤੇ ਮੈਚ ਫੀਸ ਦਾ 100 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਪੰਤ ਨੇ ਆਈਪੀਐਲ ਦੇ ਕੋਡ ਆਫ ਕੰਡਕਟ ਦੇ ਤਹਿਤ ਧਾਰਾ 2.7 ਦੇ ਲੈਵਲ 2 ਦੀ ਉਲੰਘਣਾ ਕਰਨ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ -184 ਲੀਡਰਾਂ ਦੀ ਸਿਕਿਓਰਿਟੀ ਲਈ ਵਾਪਸ ਦਿੱਲੀ ਕੈਪੀਟਲਸ ਦੇ ਗੇਂਦਬਾਜ਼ ਸ਼ਾਰਦੁਲ ਠਾਕੁਰ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਉਸ ਨੇ ਇਸ ਮੈਚ ਵਿੱਚ ਰਿਸ਼ਭ ਪੰਤ ਦਾ ਵੀ ਸਮਰਥਨ ਕੀਤਾ ਅਤੇ ਧਾਰਾ 2.8 ਦੇ ਲੈਵਲ 2 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ। ਠਾਕੁਰ ਨੇ ਵੀ ਆਪਣੀ ਸਜ਼ਾ ਸਵੀਕਾਰ ਕਰ ਲਈ ਹੈ। -PTC News